ਵਾਹਨ ’ਤੇ ਗ਼ੈਰ-ਕਾਨੂੰਨੀ ਤੇ ਸਪੱਸ਼ਟ ਨਾ ਦਿਖਣ ਵਾਲੀ ਨੰਬਰ ਪਲੇਟ ਲੱਗੀ ਤਾਂ ਹੋਵੇਗਾ ਚਲਾਨ : ਸੀਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਮਿਸ਼ਨਰ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਹਾਨਗਰ ਵਿਚ ਆਉਣ ਵਾਲੇ ਵਾਹਨਾਂ ਦੀਆਂ ਜੇਕਰ ਨੰਬਰ ਪਲੇਟਾਂ ਗੈਰ-ਕਾਨੂੰਨੀ ਹੋਈਆਂ
Publish Date: Mon, 21 Sep 2026 06:35 PM (IST)
Updated Date: Mon, 21 Sep 2026 06:35 PM (IST)
ਅਪਰਾਧੀਆਂ ਤੇ ਨਕੇਲ ਕੱਸਣ ਲਈ ਪੁਲਿਸ ਨੇ ਕੱਸੀ ਕਮਰ, ਫਿਊਲ ਪੰਪ ਦੇ ਮਾਲਕਾਂ ਨੂੰ ਜਾਰੀ ਕੀਤੀਆਂ ਹਦਾਇਤਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਮਿਸ਼ਨਰ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਹਾਨਗਰ ਵਿਚ ਆਉਣ ਵਾਲੇ ਵਾਹਨਾਂ ਦੀਆਂ ਜੇਕਰ ਨੰਬਰ ਪਲੇਟਾਂ ਗੈਰ-ਕਾਨੂੰਨੀ ਹੋਈਆਂ ਜਾਂ ਫਿਰ ਉਨ੍ਹਾਂ ਦੀਆਂ ਨੰਬਰ ਪਲੇਟਾਂ ਸਪੱਸ਼ਟ ਨਹੀਂ ਦਿਖ ਰਹੀਆਂ ਹੋਈਆਂ ਤਾਂ ਵਾਹਨ ਚਾਲਕਾਂ ਦਾ ਚਲਾਨ ਕੱਟਣਾ ਲਾਜ਼ਮੀ ਹੈ। ਵਾਹਨ ਦੇ ਮਾਲਕ ਅਤੇ ਡਰਾਈਵਰ ਆਪਣੀਆਂ ਗੱਡੀਆਂ ਦੀਆਂ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਹਟਾ ਰਹੇ ਹਨ, ਮੋੜ ਰਹੇ ਹਨ, ਤੋੜ ਰਹੇ ਹਨ, ਨੁਕਸਾਨ ਪਹੁੰਚਾ ਰਹੇ ਹਨ, ਢੱਕ ਰਹੇ ਹਨ ਜਾਂ ਉਨ੍ਹਾਂ ਵਿਚ ਕੋਈ ਹੋਰ ਬਦਲਾਅ ਕਰ ਰਹੇ ਹਨ ਜਾਂ ਬਿਨਾਂ ਗੈਰ-ਕਾਨੂੰਨੀ ਨੰਬਰ ਪਲੇਟ ਵਾਲੀਆਂ ਗੱਡੀਆਂ ਚਲਾ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸੀਪੀ ਨੇ ਦੱਸਿਆ ਕਿ ਇਹ ਵੀ ਦੇਖਿਆ ਗਿਆ ਹੈ ਕਿ ਧੁੰਦਲੀ, ਬਦਲੀ ਹੋਈ ਜਾਂ ਖਰਾਬ ਨੰਬਰ ਪਲੇਟ ਵਾਲੀਆਂ ਗੱਡੀਆਂ ਦੀ ਵਰਤੋਂ ਹਿੱਟ ਐਂਡ ਰਨ ਹਾਦਸੇ, ਚੇਨ ਸਨੈਚਿੰਗ, ਚੋਰੀ, ਡਕੈਤੀ ਅਤੇ ਦੂਜੀ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿਚ ਕੀਤੀ ਜਾ ਸਕਦੀ ਹੈ। ਅਜਿਹੀਆਂ ਗੱਡੀਆਂ ਦੀ ਆਸਾਨੀ ਨਾਲ ਪਛਾਣ ਨਾ ਹੋਣ ਦੀ ਵਜ੍ਹਾ ਕਰਕੇ ਪੁਲਿਸ ਨੂੰ ਅਪਰਾਧੀਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ਦੀ ਜਾਂਚ ਕਰਨ ਵਿਚ ਮੁਸ਼ਕਲ ਹੁੰਦੀ ਹੈ। ਇਸ ਨਾਲ ਮਨੁੱਖੀ ਜਾਨ, ਸਿਹਤ ਅਤੇ ਜਨਤਕ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੈ। ਸੀਪੀ ਹਰਮਨਬੀਰ ਸਿੰਘ ਗਿੱਲ ਨੇ ਸ਼ਹਿਰ ਦੇ ਅਧਿਕਾਰ ਖੇਤਰ ਵਿਚ ਸਥਿਤ ਸਾਰੇ ਪੈਟਰੋਲ ਪੰਪਾਂ, ਡੀਜ਼ਲ ਡਿਸਪੈਂਸਿੰਗ ਸਟੇਸ਼ਨਾਂ ਅਤੇ ਸੀਐੱਨਜੀ ਫਿਿਲੰਗ ਸਟੇਸ਼ਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਰੇ ਵਾਹਨ ਮਾਲਕਾਂ ਅਤੇ ਡਰਾਈਵਰਾਂ ਸਮੇਤ ਸਟੇਸ਼ਨਾਂ ਦੇ ਮਾਲਕਾਂ, ਆਪਰੇਟਰਾਂ, ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ ਹੇਠ ਲਿਖੇ ਨਿਰਦੇਸ਼ਾਂ ਦਾ ਪਾਲਣ ਕਰਨ ਦਾ ਨਿਰਦੇਸ਼ ਦੇਣ। ਸੀਪੀ ਨੇ ਕਿਹਾ ਕਿ ਪੈਟਰੋਲ ਪੰਪ, ਡੀਜ਼ਲ ਡਿਸਪੈਂਸਿੰਗ ਸਟੇਸ਼ਨ ਜਾਂ ਸੀਐੱਨਜੀ ਸਟੇਸ਼ਨ ਕਿਸੇ ਵੀ ਟੂ-ਵੀਲ੍ਹਰ, ਥ੍ਰੀ-ਵੀਲ੍ਹਰ, ਫੋਰ-ਵੀਲ੍ਹਰ ਜਾਂ ਦੂਜੀ ਗੱਡੀ, ਭਾਵੇਂ ਉਹ ਕਮਰਸ਼ੀਅਲ ਹੋਵੇ ਜਾਂ ਪ੍ਰਾਈਵੇਟ, ਨੂੰ ਪੈਟਰੋਲ, ਡੀਜ਼ਲ ਜਾਂ ਸੀਐੱਨਜੀ ਸਪਲਾਈ ਨਹੀਂ ਕਰੇਗਾ, ਜਦੋਂ ਤੱਕ ਕਿ ਉਸ ਗੱਡੀ ਦੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਹਾਈ ਸਿਿਕਓਰਿਟੀ ਰਜਿਸਟ੍ਰੇਸ਼ਨ ਪਲੇਟ ਨਾ ਲੱਗੀ ਹੋਵੇ। ਸੀਪੀ ਨੇ ਕਿਹਾ ਕਿ ਹਰ ਪੰਪ ਤੇ ਨੋਟਿਸ ਬੋਰਡ ਹੋਣਾ ਜ਼ਰੂਰੀ ਹੈ। ਜਿਸ ਤੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਸੁਨੇਹਾ ਹੋਣਾ ਚਾਹੀਦਾ ਹੈ ਕਿ ਬਿਨਾਂ ਨੰਬਰ ਪਲੇਟ ਵਾਲੀ ਕਿਸੇ ਵੀ ਗੱਡੀ ਨੂੰ ਫਿਊਲ ਨਹੀਂ ਦਿੱਤਾ ਜਾਵੇਗਾ। ਨਾਲ ਹੀ ਗੈਰ-ਕਾਨੂੰਨੀ ਨੰਬਰ ਪਲੇਟ ਵਾਲੇ ਵਾਹਨ ਨੂੰ ਵੀ ਫਿਊਲ ਨਹੀਂ ਦਿੱਤਾ ਜਾਵੇਗਾ। ਪੰਪ ਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਤੇ ਸੀਸੀ ਕੈਮਰੇ ਕੰਮ ਕਰਦੇ ਹੋਣੇ ਚਾਹੀਦੇ ਹਨ। ਉੱਥੋਂ ਦੇ ਕੈਮਰੇ ਫੁਟੇਜ ਦਾ ਰਿਕਾਰਡ ਘੱਟੋ-ਘੱਟ ਤੀਹ ਦਿਨਾਂ ਦਾ ਹੋਣਾ ਚਾਹੀਦਾ ਹੈ। ਇਸ ਦੇ ਬਾਵਜੂਦ ਕੋਈ ਚਾਲਕ ਪੰਪ ਉਕਤ ਹਦਾਇਤਾਂ ਨੂੰ ਲੈ ਕੇ ਇਨਕਾਰ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਪੁਲਿਸ ਦੇ ਕੰਟਰੋਲ ਰੂਮ ਤੇ ਕਰੋ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਿਯਮਾਂ ਮੁਤਾਬਕ ਸਜ਼ਾ ਵੀ ਹੋ ਸਕਦੀ ਹੈ।