ਸਟੇਜ ਸ਼ੁੱਧੀਕਰਨ ਮੁੱਦੇ ’ਤੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਮਲਿਕ ਅਰਜਨ ਖੜਗੇ ਦੀ ਹਲਦੁਵਾਨੀ ਰੈਲੀ ਬਾਅਦ ਸਟੇਜ ਸ਼ੁੱਧੀਕਰਨ ਦੇ ਮੁੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ।
Publish Date: Fri, 21 Aug 2026 04:05 PM (IST)
Updated Date: Fri, 21 Aug 2026 04:09 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਮਲਿਕ ਅਰਜਨ ਖੜਗੇ ਦੀ ਹਲਦੁਵਾਨੀ ਰੈਲੀ ਬਾਅਦ ਸਟੇਜ ਸ਼ੁੱਧੀਕਰਨ ਦੇ ਮੁੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਇਸ ਦੇ ਵਿਰੋਧ ’ਚ ਗੁੱਸੇ ਨਾਲ ਭਰੇ ਪੀਤੇ ਵਿਰੋਧੀਆਂ ਨੇ ਬੀਜੇਪੀ ਸਰਕਾਰ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੀਨੀਅਰ ਕਾਂਗਰਸੀ ਆਗੂ ਮਨਿੰਦਰ ਸਿੰਘ ਲੱਕੀ ਸੰਧੂ ਨੇ ਸਖਤ ਸ਼ਬਦਾਂ ’ਚ ਬੀਜੇਪੀ ਦੇ ਉਕਤ ਘਿਨਾਉਣੇ ਕਾਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਬੀਜੇਪੀ ਵੱਲੋਂ ਦਲਿਤਾਂ ਨਾਲ ਬੁਰਾ ਸਲੂਕ ਕਰਕੇ ਨੀਵਾਂ ਦਿਖਾਇਆ ਜਾ ਰਿਹਾ ਹੈ। ਪਰ ਚੋਣਾਂ ਦੋਰਾਨ ਵੋਟਾਂ ਬਟੋਰਨ ਇਹ ਲੋਕ ਲਈ ਦਲਿਤਾਂ ਅੱਗੇ ਹੱਥ ਜੋੜਦੇ ਹਨ। ਉਸ ਵੇਲੇ ਇਨਾਂ ਦੀ ਸਰਕਾਰ ਗੰਦੀ ਨਹੀ ਹੁੰਦੀ ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਹਮੇਸ਼ਾਂ ਦਲਿਤ ਵਿਰੋਧੀ ਰਹੀ ਹੈ ਜਿਸ ਨੇ ਦੇਸ਼ ਨੂੰ ਬਰਬਾਦ ਕਰਬ’ਚ ਕੋਈ ਕਸਰ ਬਾਕੀ ਨਹੀ ਛੱਡੀ। ਸੰਧੂ ਨੇ ਕਿਹਾ ਦਲਿਤਾਂ ਨੂੰ ਇੱਕ ਮੰਚ ਤੇ ਇਕੱਠਾ ਹੋ ਕੇ ਕੇਂਦਰ ਦੀ ਬੀਜੇਪੀ ਸਰਕਾਰ ਦਾ ਇਕਜੁੱਟ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਦੁਿਲਤ ਭਾਈਚਾਰੇ ਦਾ ਵਿਰੋਧ ਕਰਨ ਤੋਂ ਤੋਬਾ ਕਰਨ। ਇਸ ਪ੍ਰਦਰਸ਼ਨ ਮੌਕੇ ਕੇਵਲ ਕੁਮਾਰ ਭਗਤ, ਸੁੱਚਾ ਮਸੀਹ, ਡਾ. ਬੇਦੀ, ਬਲਬੀਰ ਸਿੰਘ ਬੀਰਾ, ਬਾਊ ਤਿਲਕ ਰਾਜ, ਪ੍ਰਿੰਸੀਪਲ ਸਰਦਾਰੀ ਲਾਲ, ਬਾਵਾ ਲਾਲ ਜੀ, ਅਸ਼ੋਕ ਕੁਮਾਰ ਭਗਤ, ਜਸਪਾਲ ਮਸੀਹ, ਬਿਹਾਰ ਲਾਲ, ਸੋਨੂੰ, ਰਣਜੀਤ ਸਿੰਘ, ਰਾਮ ਲਾਲ, ਵਿਜੇ ਕੁਮਾਰ ਆਦਿ ਮੌਜੂਦ ਸਨ।