ਗੁਰੂ ਨਾਨਕ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਕੌਰ ਚੀਮਾ ਦੀ ਦੂਜੀ ਬਰਸੀ ਮਨਾਈ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ ਮੈਨੇਜਿੰਗ ਡਾਇਰੈਕਟਰ ਤੇ ਫਿਲਮੀ ਅਦਾਕਾਰ ਅਤੇ ਪੰਜਾਬ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਦੇ ਵੱਡੀ ਭਰਜਾਈ
Publish Date: Mon, 21 Sep 2026 04:38 PM (IST)
Updated Date: Mon, 21 Sep 2026 04:39 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ ਮੈਨੇਜਿੰਗ ਡਾਇਰੈਕਟਰ ਤੇ ਫਿਲਮੀ ਅਦਾਕਾਰ ਅਤੇ ਪੰਜਾਬ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਦੇ ਵੱਡੀ ਭਰਜਾਈ ਸਵਰਗੀ ਜਸਪਾਲ ਕੌਰ ਚੀਮਾ ਪਤਨੀ ਡਾ. ਪ੍ਰਿੰਸੀਪਲ ਗੁਰਮੀਤ ਸਿੰਘ ਚੀਮਾ ਦੀ ਦੂਜੀ ਬਰਸੀ ਸੰਸਥਾ ਦੇ ਖੁੱਲੇ ਵਿਹੜੇ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿਚ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚੀਮਾ, ਮਨਿੰਦਰਜੀਤ ਕੌਰ ਚੀਮਾ, ਡਾ. ਹਰਵਿੰਦਰ ਸਿੰਘ ਸੇਖੋਂ ਲੁਧਿਆਣਾ, ਬਲਦੇਵ ਸਿੰਘ ਧਾਲੀਵਾਲ ਛਾਪਿਆਂਵਾਲੀ, ਜਸਬੀਰ ਸਿੰਘ ਚਾਹਲ ਕਾਲੇਕੇ, ਓਲੰਪੀਅਨ ਡੀਐੱਸਪੀ ਆਕਾਸ਼ਦੀਪ ਸਿੰਘ, ਐੱਸਪੀ ਤੇਜਬੀਰ ਸਿੰਘ, ਮਾਸਟਰ ਹਰਜਿੰਦਰ ਸਿੰਘ ਡੀਪੀ, ਰੋਬਨ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ, ਅਮਨਦੀਪ ਕੌਰ ਮਾਨ ਪ੍ਰਿੰਸੀਪਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਐਡਵੋਕੇਟ ਸਨਪ੍ਰੀਤ ਸਿੰਘ ਮਾਨ, ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਬਾਵਾ ਸ਼ਿਵਰਾਜ ਸਿੰਘ ਬਿਆਸ, ਜਸਪੁਨੀਤ ਸਿੰਘ ਭਿੰਡਰ ਸਰਪੰਚ, ਰਾਜਬਰਿੰਦਰ ਸਿੰਘ ਪੰਨੂ ਬਹਾਦਰਪੁਰ, ਜਗਤਾਰ ਸਿੰਘ ਢਿੱਲੋ, ਬਲਵਿੰਦਰ ਕੌਰ ਢਿੱਲੋਂ ਦੋਵੇਂ ਬਹਾਦਰਪੁਰ, ਵਿਕਰਮ ਸਿੰਘ ਪੱਡਾ, ਬਲਕਾਰ ਸਿੰਘ ਪੱਡਾ, ਦਲਜੀਤ ਕੌਰ, ਨਵਜੋਤ ਕੌਰ, ਪੂਨਮ ਗਾਂਗੋਲੀ, ਰਾਖੀ ਦੇਵਗਨ, ਅਨਜਾਨਪ੍ਰੀਤ ਕੌਰ, ਕਿਰਨਦੀਪ ਕੌਰ, ਹਰਜੀਤ ਕੌਰ, ਮੋਨਿਕਾ, ਮਨਦੀਪ ਕੌਰ, ਕੁਲਵਿੰਦਰ ਕੌਰ, ਤਰਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਹਰਮਨਦੀਪ ਕੌਰ, ਵੰਦਨਾ, ਵਰਸ਼ਾ, ਰੁਚਕਾ ਸ਼ਰਮਾ, ਕੁਲਦੀਪ ਕੌਰ, ਰੀਤੂ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਮਨੀ ਭਾਟੀਆ, ਹਰਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਸੋਨੀਆ, ਰਾਜਪ੍ਰੀਤ ਕੌਰ, ਸਕੂਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਚੀਮਾ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।