ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧ ਵਿਚ ਅੰਕੁਸ਼ ਵਾਲਮੀਕਿ ਸਮਾਜ ਸੇਵਕ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਮੇਨ ਰੋਡ ਹਰੀਪੁਰਾ ਬਰਗਰ ਲੈਬ ਰੈਸਟੋਰੈਂਟ ਵਿਖੇ ਲਗਾਇਆ ਗਿਆ।
Publish Date: Mon, 02 Nov 2026 04:15 PM (IST)
Updated Date: Mon, 02 Nov 2026 04:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧ ਵਿਚ ਅੰਕੁਸ਼ ਵਾਲਮੀਕਿ ਸਮਾਜ ਸੇਵਕ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਮੇਨ ਰੋਡ ਹਰੀਪੁਰਾ ਬਰਗਰ ਲੈਬ ਰੈਸਟੋਰੈਂਟ ਵਿਖੇ ਲਗਾਇਆ ਗਿਆ। ਅੰਕੁਸ਼ ਵਾਲਮੀਕਿ ਵੱਲੋਂ ਦੱਸਿਆ ਗਿਆ ਕਿ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪਿਛਲੇ ਲੰਬੇ ਸਾਲਾਂ ਤੋਂ ਫਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਖਾਸ ਤੌਰ ਤੇ ਨੇ ਟੀਟੂ ਸ਼ਾਹ ਬਰਗਰ ਲੈਬ, ਨਾਈਆਂ ਵਾਲਾ ਮੋੜ ਵਾਲਿਆਂ ਦਾ ਖਾਸ ਯੋਗਦਾਨ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਫਰੀ ਅੱਖਾਂ ਦੇ ਕੈਂਪ ਵਿਚ ਅੱਖਾਂ ਦਾ ਚੈੱਕਅਪ, ਦਵਾਈਆਂ ਅਤੇ ਐਨਕਾਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਵਿਚ ਏਐਸਜੀ ਆਈਸ ਕੇਅਰ ਹਸਪਤਾਲ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ। ਅੱਖਾਂ ਦੇ ਕੈਂਪ ਦਾ 100 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ। ਕੈਂਪ ਵਿਚ ਸ਼ਹਿਰ ਦੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕਿ ਜੀ ਦੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ। ਪ੍ਰਗਟ ਦਿਵਸ ਮੌਕੇ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਐਸਸੀ ਵਿੰਗ ਦੇ ਪੰਜਾਬ ਪ੍ਰਧਾਨ ਅੰਕੁਸ਼ ਵਾਲਮੀਕਿ, ਐਂਟੀ ਕਰਾਈਮ ਐਂਡ ਐਨੀਮਲ ਪ੍ਰੋਡਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰੋਹਨ ਮਹਿਰਾ, ਐਸਐਸਪੀ ਜਸਕਰਨ ਸਿੰਘ ਕਮਾਡੈਂਟ, ਕਾਂਗਰਸ ਪਾਰਟੀ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ, ਕੌਂਸਲਰ ਵਿਕਾਸ ਸੋਨੀ, ਤਰੁਨਬੀਰ ਕੈਂਡੀ, ਟੀਟੂ ਸ਼ਾਹ, ਵਾਰਸ ਪੰਜਾਬ ਪਾਰਟੀ ਦੇ ਹਲਕਾ ਪੱਛਮੀ ਇੰਚਾਰਜ ਗੁਰਦੇਵ ਸਿੰਘ ਜੱਜੀ, ਰਕੇਸ਼ ਰਿੰਕੂ ਵਾਲਮੀਕਿ ਹਲਕਾ ਪੱਛਮੀ ਤੋਂ ਬੀਜੇਪੀ ਸੀਨੀਅਰ ਲੀਡਰ, ਡਾ. ਵੇਦ ਪ੍ਰਕਾਸ਼ ਬਬਲੂ, ਜੈ ਭੀਮ ਮਹਾਂ ਸੰਘ ਰਜਿਸਟਰ ਪੰਜਾਬ ਤੋਂ ਅਮਿਤ ਭੀਮ ਸੰਸਥਾਪਕ, ਮਹੇਸ ਅਟਵਾਲ ਚੈਅਰਮੈਨ, ਅਸ਼ੋਕ ਨਹਰ ਜ਼ਿਲ੍ਹਾ ਪ੍ਰਧਾਨ, ਰਮਨ ਰੰਧਾਵਾ ਜਨਰਲ ਸਕੱਤਰ, ਭਾਰਤ ਭੂਸ਼ਨ, ਵਿਨੋਦ ਗਿੱਲ, ਪ੍ਰੋਫੈਸਰ ਪਰਮਜੀਤ, ਬੌਬੀ ਮਲਹੋਤਰਾ, ਛਾਇਆ ਮੱਟੂ, ਨੀਲਮ ਚੌਹਾਨ, ਮਜਬੀ ਸਿੱਖ ਦਲ ਤੋਂ ਮਲਕੀਤ ਸਿੰਘ ਖਾਲਸਾ, ਦੀਪਕ ਸ਼ੈਲੀ ਵਾਰਡ ਨੰਬਰ 6, ਡਾਕਟਰ ਕਸ਼ਮੀਰ ਸਿੰਘ ਖੁੰਡਾ, ਵਰਦਾਨ ਭਗਤ ਰੋਕੀ, ਰਣਜੀਤ ਸਿੰਘ ਰਾਣਾ ਹਾਸ਼ੀਆ ਲੋਕ ਦਲ ਸੈਕਟਰੀ, ਸੁਖਬੀਰ ਸਿੰਘ ਚੀਮਾ ਜ਼ਿਲ੍ਹਾ ਯੂਥ ਪ੍ਰਧਾਨ ਵਾਰਸ ਪੰਜਾਬ ਦੇ, ਜਰਮਨਦੀਪ ਸਿੰਘ ਸੀਨੀਅਰ ਮੀਤ ਜਿਲਾ ਪ੍ਰਧਾਨ ਯੂਥ ਅੰਮ੍ਰਿਤਸਰ ਸ਼ਹਿਰੀ, ਸੋਨੂ ਖੰਡ ਵਾਲਾ, ਪ੍ਰਭਜੋਤ ਸਿੰਘ, ਰਘੂ ਮੱਟੂ, ਅਮਰੀਕ ਸਿੰਘ ਗਿੱਲ ਚੇਅਰਪਰਸਨ ਵਾਲਮੀਕਿ ਰੰਗਰੇਟਾ ਸ਼ਕਤੀ ਮੰਚ, ਲੱਕੀ ਹਰੀਪੁਰਾ, ਰਿਸ਼ੂ ਮਹਾਜਨ ਅਤੇ ਹੋਰ ਹਾਜ਼ਰ ਸਨ।