ਅੰਗਰੇਜ਼ਾਂ ਦੇ ਬਾਗੀ ਕਬੀਲਿਆਂ ਦਾ 75 ਵਾਂ ਆਜ਼ਾਦੀ ਦਿਹਾੜਾ ਮਨਾਇਆ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅੰਗਰੇਜ਼ਾਂ ਦੇ ਬਾਗ਼ੀ ਕਬੀਲਿਆਂ ਦਾ 75ਵਾਂ ਆਜ਼ਾਦੀ ਦਿਹਾੜਾ ਸਟਾਰ ਪੈਲੇਸ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਬਾਬੂ ਸਿੰਘ ਜੰਡਿਆਲਾ ਸੋਸ਼ਲ ਐਕਟੀਵਿਟਸ ਪ੍ਰਧਾਨ ਵਿਮੁਕਤ ਜਾਤੀਆਂ ਵਿਕਾਸ
Publish Date: Tue, 01 Sep 2026 04:25 PM (IST)
Updated Date: Tue, 01 Sep 2026 04:28 PM (IST)
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅੰਗਰੇਜ਼ਾਂ ਦੇ ਬਾਗ਼ੀ ਕਬੀਲਿਆਂ ਦਾ 75ਵਾਂ ਆਜ਼ਾਦੀ ਦਿਹਾੜਾ ਸਟਾਰ ਪੈਲੇਸ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਬਾਬੂ ਸਿੰਘ ਜੰਡਿਆਲਾ ਸੋਸ਼ਲ ਐਕਟੀਵਿਟਸ ਪ੍ਰਧਾਨ ਵਿਮੁਕਤ ਜਾਤੀਆਂ ਵਿਕਾਸ ਫੈਡਰੇਸ਼ਨ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਿਮੁਕਤ ਕਬੀਲਿਆਂ ਨਾਲ ਬਹੁਤ ਹੀ ਅਣਮਨੁੱਖੀ ਵਰਤਾਰਾ ਕੀਤਾ ਜਿਸ ਦੀ ਮਿਸਾਲ ਮਿਲਣੀ ਸੰਭਵ ਹੀ ਨਹੀਂ ਸਗੋਂ ਆਸੰਭਵ ਹੈ। ਵਿਮੁਕਤ ਕਬੀਲਿਆਂ ਜਿਵੇਂ ਕਿ ਬੌਰੀਆ, ਬਰੜ, ਬੰਗਾਲੀ, ਨਟ, ਗੰਢੀਲਾ, ਸਾਸੀ ਜਾਤੀ ਦੀਆਂ 33 ਸਬ ਕਾਸਟਾ ਅਤੇ ਬਾਜੀਗਰ ਜਿਨ੍ਹਾਂ ਦੀ ਪੰਜਾਬ ਵਿਚ ਪੰਦਰਾਂ ਲੱਖ ਦੇ ਕਰੀਬ ਅਬਾਦੀ ਹੈ ਜੋ ਅੱਜ ਵੀ ਝੁਗੀਆਂ ਝੌਪੜੀਆਂ ਵਿਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਪੰਜਾਬ ਸਰਕਾਰ ਵਿਮੁਕਤ ਕਬੀਲਿਆਂ ਦੇ ਲੋਕਾਂ ਦੇ ਦੁੱਖਾ ਦਰਦਾਂ ਦੇ ਹੱਲ ਲਈ ਹਾਈਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ਹੇਠ ਕਮਿਸ਼ਨ ਦਾ ਗਠਨ ਕੀਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਇਸ ਸਮਾਗਮ ਵਿਚ ਭਾਈ ਅਮਰਜੀਤ ਸਿੰਘ ਵਨਚੜੀ ਮਾਝਾ ਜੋਨ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ, ਭਾਈ ਹਰਭਜਨ ਸਿੰਘ ਤੁੜ, ਮਾਝਾ ਜ਼ੋਨ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ, ਭਾਈ ਜਸਕਰਨ ਸਿੰਘ ਰਿਆੜ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਅਕਾਲੀ ਦਲ ਵਾਰਿਸ ਪੰਜਾਬ, ਭਾਈ ਜਗਨੰਦਨ ਸਿੰਘ ਨਾਰਲੀ, ਦਲਜੀਤ ਸਿੰਘ ਮਿਆਦੀਆਂ ਹਲਕਾ ਇੰਚਾਰਜ ਰਾਜਾਸਾਂਸੀ, ਪਵਨਦੀਪ ਸਿੰਘ ਏਕਲਗੱਡਾ ਯੂਥ ਲੀਡਰ ਵਾਰਿਸ ਪੰਜਾਬ ਹਰਕਮਲਪ੍ਰੀਤ ਸਿੰਘ ਜੰਡ ਯੂਥ ਲੀਡਰ, ਅਮਨਦੀਪ ਸਿੰਘ ਚਾਹਲ ਯੂਥ ਲੀਡਰ, ਮਨਿੰਦਰ ਸਿੰਘ ਖ਼ਾਲਸਾ, ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਆਗੂ ਅਕਾਲੀ ਦਲ ਵਾਰਿਸ ਪੰਜਾਬ, ਮੇਜ਼ਰ ਸਿੰਘ ਕਲੇਰ ਸਾਬਕਾ ਚੇਅਰਮੈਨ, ਲਖਵਿੰਦਰ ਜੀਤ ਸਿੰਘ ਭੁੱਲਰ, ਬਲਕਾਰ ਸਿੰਘ ਮਾਹਲਾ, ਹਰਜਿੰਦਰ ਸਿੰਘ ਬਾਠ, ਹਰਦੀਪ ਸਿੰਘ ਸੰਧਾਵਾਲੀਆ, ਮਹਿੰਦਰ ਸਿੰਘ ਬਾਸਰਕੇ, ਗੋਕਲ ਸਿੰਘ, ਵੈਦ ਪ੍ਰਕਾਸ਼ ਸਿੰਘ ਪੱਡਾ, ਸੁਖਦੇਵ ਸਿੰਘ ਮਾਹਲਾ, ਮੰਗਲ ਸਿੰਘ ਧਿਆਨਪੁਰ, ਕਸ਼ਮੀਰ ਸਿੰਘ ਰਟੌਲ, ਸਵਿੰਦਰ ਸਿੰਘ ਕੱਥੂਨੰਗਲ, ਮੇਜ਼ਰ ਸਿੰਘ ਖਾਰਾ ਮਲੂਕ ਸਿੰਘ ਭਾਗੋਵਾਲੀਆ, ਨੰਬਰਦਾਰ ਤਰਸੇਮ ਸਿੰਘ ਮਾਹਲਾ, ਕੁਲਦੀਪ ਸਿੰਘ ਐਸ ਡੀ ਆਦਿ ਆਦਿ ਨੇ ਸੰਬੋਧਨ ਕੀਤਾ।