‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਐਲੈਂਕੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪਸ਼ੂ ਚਿਿਕਤਸਾ ਦੇ ਖੇਤਰ ’ਚ ਉਭਰ ਰਹੇ ਵਿਿਦਆਰਥੀਆਂ ਲਈ ਅਕਾਦਮਿਕ ਸਿੱਖਿਆ
Publish Date: Thu, 03 Sep 2026 04:25 PM (IST)
Updated Date: Thu, 03 Sep 2026 04:28 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਐਲੈਂਕੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪਸ਼ੂ ਚਿਿਕਤਸਾ ਦੇ ਖੇਤਰ ’ਚ ਉਭਰ ਰਹੇ ਵਿਿਦਆਰਥੀਆਂ ਲਈ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਤਜਰਬਿਆਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੇ ਮਕਸਦ ਤਹਿਤ ਇਕ ਰੋਜ਼ਾ ‘ਕੈਚ ਦੈਮ ਯੰਗ–ਐਨ ਇੰਡਸਟਰੀ–ਅਕੈਡਮੀਆ ਇੰਟਰਐਕਟਿਵ ਪ੍ਰੋਗਰਾਮ’ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਐੱਚਕੇ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਡਾ. ਪਵਨ ਕੁਮਾਰ ਮਲਹੋਤਰਾ, ਅਸਿਸਟੈਂਟ ਪ੍ਰੋਫੈਸਰ, ਐੱਲਐੱਫ਼ਸੀ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਡਾ. ਵਰਮਾ ਤੋਂ ਇਲਾਵਾ ਡਾ. ਪੀਐੱਸ ਮਾਵੀ, ਡਾਇਰੈਕਟਰ ਕਲੀਨਿਕਸ, ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਇੰਟਰਨ ਮੌਜੂਦ ਸਨ। ਐਲੈਂਕੋ ਟੀਮ ਦੀ ਅਗਵਾਈ ਡਾ. ਅਜੈ ਦਾਸ, ਟੈਕਨੀਕਲ ਹੈੱਡ (ਡੇਅਰੀ), ਐਲੈਂਕੋ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਕੀਤੀ ਗਈ। ਜਦਕਿ ਵੈਟਰਨਰੀ ਕਾਲਜਾਂ, ਆਈਆਈਵੀਈਆਰ (ਰੋਹਤਕ) ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ, ਜੰਮੂ ਦੇ ਇੰਟਰਨਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਕਾਲਜ ਦੇ ਵੈਟਰਨਰੀ ਇੰਟਰਨਾਂ ਲਈ ਤਿਆਰ ਕੀਤਾ ਗਿਆ ਸੀ। ਇਸ ਮੌਕੇ ਡਾ. ਵਰਮਾ ਨੇ ਸਮਰੱਥ ਪਸ਼ੂ ਚਿਿਕਤਸਕ ਪੇਸ਼ੇਵਰ ਤਿਆਰ ਕਰਨ ’ਚ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇੰਟਰਨਸ਼ਿਪ ਦਾ ਸਮਾਂ ਵਿਿਦਆਰਥੀਆਂ ਲਈ ਸਿਧਾਂਤਕ ਗਿਆਨ ਨੂੰ ਵਿਹਾਰਕ ਹੁਨਰਾਂ ’ਚ ਬਦਲਣ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ। ਉਨ੍ਹਾਂ ਇੰਟਰਨਾਂ ਨੂੰ ਕਲੀਨਿਕਲ ਕੇਸਾਂ ਨੂੰ ਧਿਆਨ ਨਾਲ ਦੇਖਣ, ਦਵਾਈਆਂ ਦੀ ਬਣਤਰ ਨੂੰ ਸਮਝਣ, ਡਾਕਟਰਾਂ ਵੱਲੋਂ ਲਿਖੇ ਜਾਂਦੇ ਨੁਸਖ਼ਿਆਂ ਦਾ ਅਧਿਐਨ ਕਰਨ ਅਤੇ ਮੈਦਾਨੀ ਪੱਧਰ ’ਤੇ ਪਸ਼ੂ ਦਵਾਈਆਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਉਕਤ ਐਲੈਂਕੋ ਇੰਡੀਆ ਵਿਸ਼ਵ ਦੀਆਂ ਪ੍ਰਮੁੱਖ ਵੈਟਰਨਰੀ ਫਾਰਮਾਸਿਊਟੀਕਲ ਕੰਪਨੀਆਂ ’ਚੋਂ ਇਕ ਹੈ, ਜੋ ਨਵੀਨਤਾਕਾਰੀ ਅਤੇ ਉੱਚ ਗੁਣਵੱਤਾ ਵਾਲੇ ਇਲਾਜ ਸਬੰਧੀ ਹੱਲ ਵਿਕਸਿਤ ਕਰਨ ਲਈ ਸਮਰਪਿਤ ਹੈ। ਉਨ੍ਹਾਂ ਵਧੀਆ ਪ੍ਰਭਾਵਸ਼ੀਲਤਾ, ਉੱਤਮ ਬਾਇਓਐਵੇਲੇਬਿਿਲਟੀ, ਘੱਟ ਤੋਂ ਘੱਟ ਮਾੜੇ ਪ੍ਰਭਾਵਾਂ ਅਤੇ ਘੱਟ ਵਿਡਰਾਅਲ ਪੀਰੀਅਡ ਵਾਲੀਆਂ ਦਵਾਈਆਂ ਦੀ ਵਰਤੋਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਪਸ਼ੂਆਂ ਦੀ ਸਿਹਤ ’ਚ ਸੁਧਾਰ, ਪਸ਼ੂਧਨ ਦੀ ਉਤਪਾਦਕਤਾ ’ਚ ਵਾਧਾ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਵਧੇਰੇ ਸੰਤੁਸ਼ਟੀ ਮਿਲ ਸਕੇ। ਉਨ੍ਹਾਂ ਵਿਿਦਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼ ’ਚ ਪਸ਼ੂ ਚਿਿਕਤਸਕਾਂ ਦੀ ਘਾਟ ਕਾਰਨ ਇਸ ਪੇਸ਼ੇ ’ਚ ਕਰੀਅਰ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਵਿਿਦਆਰਥੀਆਂ ਨੂੰ ਗੁਣਵੱਤਾ ਭਰਪੂਰ ਸਿਹਤ ਸੰਭਾਲ ਹੱਲਾਂ ਅਤੇ ਨੈਤਿਕ ਪਸ਼ੂ ਚਿਿਕਤਸਾ ਅਭਿਆਸਾਂ ਨੂੰ ਅਪਣਾ ਕੇ ਕਿਸਾਨਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਕਨੀਕੀ ਸੈਸ਼ਨ ਦੌਰਾਨ ਡਾ. ਅਜੈ ਦਾਸ ਨੇ ਐਲੈਂਕੋ ਦੀਆਂ ਨਵੀਆਂ ਇਲਾਜ ਸਬੰਧੀ ਖੋਜਾਂ ਅਤੇ ਨਵੀਨਤਾਵਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕੰਪਨੀ ਦੀ ਪ੍ਰੋਫਾਈਲ, ਵੈਟਰਨਰੀ ਫਾਰਮਾਸਿਊਟੀਕਲ ਉਦਯੋਗ ’ਚ ਕਰੀਅਰ ਦੇ ਮੌਕਿਆਂ ਅਤੇ ਆਧੁਨਿਕ ਪਸ਼ੂ ਸਿਹਤ ਸੰਭਾਲ ਹੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੀ ਪੇਸ਼ਕਾਰੀ ’ਚ ਪਸ਼ੂ ਸਿਹਤ ਉਤਪਾਦਾਂ ਦੇ ਖੇਤਰ ’ਚ ਹੋ ਰਹੀਆਂ ਨਵੀਆਂ ਤਰੱਕੀਆਂ ਅਤੇ ਪਸ਼ੂਧਨ ਦੀ ਉਤਪਾਦਕਤਾ ਅਤੇ ਸਾਥੀ ਪਸ਼ੂਆਂ ਦੀ ਦੇਖਭਾਲ ’ਚ ਵਿਿਗਆਨਕ ਨਵੀਨਤਾਵਾਂ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ ਗਿਆ। ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਇੰਟਰਨਾਂ ਲਈ ਇਕ ਇੰਟਰਐਕਟਿਵ ਕਵਿੱਜ਼ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ’ਚ ਕਾਲਜ ਦੇ ਦੋ ਇੰਟਰਨਾਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਆਈਆਈਵੀਈਆਰ, ਰੋਹਤਕ ਦੇ ਇਕ ਇੰਟਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਲੈਂਕੋ ਦੇ ਅਧਿਕਾਰੀਆਂ ਨੇ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰਿੰ. ਡਾ. ਵਰਮਾ ਵੱਲੋਂ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ’ਚ ਡਾ. ਪਵਨ ਕੁਮਾਰ ਮਲਹੋਤਰਾ ਨੇ ਐਲੈਂਕੋ ਟੀਮ, ਪਤਵੰਤਿਆਂ, ਫੈਕਲਟੀ ਮੈਂਬਰਾਂ ਅਤੇ ਭਾਗ ਲੈਣ ਵਾਲੇ ਵਿਿਦਆਰਥੀਆਂ ਦਾ ਪ੍ਰੋਗਰਾਮ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸਕੇ ਨਾਗਪਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਐਲੈਂਕੋ ਇੰਡੀਆ ਦੀ ‘ਕੈਚ ਦੈਮ ਯੰਗ’ ਪਹਿਲ ਤਹਿਤ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹ ਪਹਿਲ ਉਭਰਦੇ ਪਸ਼ੂ ਚਿਿਕਤਸਕਾਂ ਨੂੰ ਕੀਮਤੀ ਤਜਰਬਾ ਅਤੇ ਵਿਸ਼ਾਲ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਪਸ਼ੂ ਚਿਿਕਤਸਾ ਪੇਸ਼ੇ ਅਤੇ ਪਸ਼ੂ ਸਿਹਤ ਸੰਭਾਲ ਖੇਤਰ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕਰਦੀਆਂ ਹਨ।