- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਕੇਂਦਰ ਦੇ ਰਵੱਈਏ ਨੂੰ ਵੇਖ ਕੇ ਲਗਦਾ ਹੈ ਕਿ ਉਹ ਇਕ ਧੜੇ ਦੇ ਕਬਜੇ ਨੂੰ ਬਰਕਰਾਰ ਰੱਖਣ ਲਈ ਹੀ ਐਸਜੀਪੀਸੀ ਚੋਣਾਂ ਨਹੀਂ ਕਰਵਾ ਰਹੀ। ਐਸਜੀਪੀਸੀ ਦੇ ਆਉਣ ਵਾਲੇ ਇਜਲਾਸ ਬਾਰੇ ਬੋਲਦਿਆਂ ਉਹਨਾਂ ਕਿਹਾ ਇਥੇ ਸਾਡੇ ਮੈਂਬਰਾਂ ਤੋਂ ਮਾਈਕ ਖੋਹਿਆ ਜਾਂਦਾ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਲੋਕਤੰਤਰ ਵਿੱਚ ਕਿਸੇ ਵੀ ਸੰਸਥਾ ਨੂੰ ਜਿਉਂਦਾ ਰੱਖਣ ਲਈ ਚੋਣ ਪ੍ਰਕਿਿਰਆ ਬਹੁਤ ਜਰੂਰੀ ਹੁੰਦੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਚੁਣੀ ਹੋਈ ਸੰਸਥਾ ਹੈ ਜਿਸਦੀਆਂ ਚੋਣਾਂ ਕਰਵਾਉਣ ਤੋਂ ਕੇਂਦਰ ਸਰਕਾਰ ਨੇ ਹਮੇਸ਼ਾਂ ਆਨਾਕਾਨੀ ਕੀਤੀ ਹੈ। ਪੰਦਰਾਂ-ਪੰਦਰਾਂ ਸਾਲ ਚੋਣਾਂ ਨਾ ਕਰਵਾ ਕੇ ਸਿਖਾਂ ਦੇ ਲੋਕਤੰਤਰਿਕ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ ਬਣ ਚੁੱਕੀ ਹੈ ਪਰ ਉਥੋਂ ਦੇ ਮੈਂਬਰ ਅਜੇ ਵੀ ਐਸਜੀਪੀਸੀ ਦੇ ਵੀ ਮੈਂਬਰਾਂ ਵਜੋਂ ਸਹੂਲਤਾਂ ਮਾਣ ਰਹੇ ਹਨ। ਉਹਨਾਂ ਵਿਚੋਂ ਹੀ ਇਕ ਮੈਬਰ ਨੇ ਹਾਈਕੋਰਟ ਵਿੱਚ ਕੇਸ ਪਾਇਆ ਹੋਇਆ ਹੈ ਜਿਸਨੂੰ ਬਹਾਨਾ ਬਣਾ ਕੇ ਚੋਣਾਂ ਨੂੰ ਲਮਕਾਇਆ ਜਾ ਰਿਹਾ ਹੈ। ਪਰ ਹੁਣ ਜਦੋਂ ਹਾਈਕੋਰਟ ਨੇ ਵੀ ਜਲਦੀ ਚੋਣਾਂ ਕਰਵਾਉਣ ਬਾਰੇ ਕਹਿ ਦਿੱਤਾ ਹੈ ਤਾਂ ਕੇਂਦਰ ਕੋਲ ਕੋਈ ਬਹਾਨਾ ਨਹੀਂ ਬਚਦਾ ਕਿ ਚੋਣਾ ਨੂੰ ਹੋਰ ਲਟਕਾਵੇ।
ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਕੇਂਦਰ ਦੇ ਰਵੱਈਏ ਨੂੰ ਵੇਖ ਕੇ ਲਗਦਾ ਹੈ ਕਿ ਉਹ ਇਕ ਧੜੇ ਦੇ ਕਬਜੇ ਨੂੰ ਬਰਕਰਾਰ ਰੱਖਣ ਲਈ ਹੀ ਐਸਜੀਪੀਸੀ ਚੋਣਾਂ ਨਹੀਂ ਕਰਵਾ ਰਹੀ। ਐਸਜੀਪੀਸੀ ਦੇ ਆਉਣ ਵਾਲੇ ਇਜਲਾਸ ਬਾਰੇ ਬੋਲਦਿਆਂ ਉਹਨਾਂ ਕਿਹਾ ਇਥੇ ਸਾਡੇ ਮੈਂਬਰਾਂ ਤੋਂ ਮਾਈਕ ਖੋਹਿਆ ਜਾਂਦਾ। ਦੋ ਮੈਂਬਰਾਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਪੱਸ਼ਟੀਕਰਨ ਦੇਣ ਦੇ ਬਾਵਜੂਦ ਵੀ ਸੈਸ਼ਨ ਵਿੱਚ ਭਾਗ ਲੈਣ 'ਤੇ ਰੋਕ ਲਾਈ ਹੋਈ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ 20 ਨਵੰਬਰ ਨੂੰ ਸਾਡੇ ਚੁਣੇ ਹੋਏ ਸਾਰੇ ਐਸਜੀਪੀਸੀ ਮੈਂਬਰ ਸ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇੱਕਠੇ ਹੋਣਗੇ ।
ਪਾਰਟੀ ਪ੍ਰਧਾਨ ਨੇ ਸਮੁੱਚੇ ਮੈਂਬਰਾ ਦੇ ਨਾਲ ਨਾਲ ਸਾਰੀ ਪਾਰਟੀ ਲੀਡਰਸ਼ਿਪ ਅਤੇ ਸੰਗਤਾਂ ਨੂੰ ਰਲ ਕੇ ਦਿੱਲੀ ਪਹੁੰਚਣ ਲਈ ਬੇਨਤੀ ਕੀਤੀ ਅਤੇ ਲੋਕ ਸਭਾ ਅੱਗੇ ਧਰਨਾ ਦੇਣ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ । ਗੁਰਦੁਆਰਾ ਰਬਾਬਗੰਜ ਸਾਹਿਬ ਤੋਂ ਅਰਦਾਸ ਕਰਕੇ ਗਿਆਰਾਂ ਵਜੇ ਜਥਾ ਰੋਸ ਮੁਜ਼ਾਹਰਾ ਲਈ ਰਵਾਨਾ ਹੋਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਇਸ ਜਥੇ ਵਿੱਚ ਸ਼ਾਮਲ ਹੋਣ ਲਈ ਜਾਗਦੀ ਜਮੀਰ ਵਾਲੇ ਸਮੂਹ ਐਸਜੀਪੀਸੀ ਮੈਂਬਰਾਂ ਅਤੇ ਪੰਜਾਬ, ਹਰਿਆਣਾ ਦਿੱਲੀ ਦੀਆਂ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ, ਤਾਂ ਜੋ ਦਿੱਲੀ ਦੀ ਕੇਂਦਰ ਸਰਕਾਰ ਦੇ ਬੋਲੇ ਕੰਨਾਂ ਤੱਕ ਸਿੱਖ ਕੌਮ ਦੀ ਆਵਾਜ ਪਹੁੰਚਾਈ ਜਾ ਸਕੇ ਅਤੇ ਉਹ ਐਸਜੀਪੀਸੀ ਚੋਣਾਂ ਜਲਦੀ ਕਰਵਾਉਣ।
ਇਸ ਮੌਕੇ ਮਨਜੀਤ ਸਿੰਘ, ਅਜੈਪਾਲ ਸਿੰਘ ਮੀਰਾਂਕੋਟ, ਜਗਜੀਤ ਸਿੰਘ ਕੋਹਲੀ ਦਫ਼ਤਰ ਸਕਤਰ, ਦਲਜਿੰਦਰਬੀਰ ਸਿੰਘ ਵਿਰਕ, ਤਜਿੰਦਰ ਸਿੰਘ ਪੰਨੂੰ, ਪਰਮਪਾਲ ਸਿੰਘ ਸਭਰਾਅ, ਹਰਜੀਤ ਸਿੰਘ ਪੁਰੇਵਾਲ, ਮਧੁਪਾਲ ਸਿੰਘ ਗੋਗਾ, ਜਗਤਾਰ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ ਝਬਾਲ, ਦਲਜੀਤ ਸਿੰਘ ਅਮਰਕੋਟ ਅਤੇ ਕਮਲਜੀਤ ਸਿੰਘ ਐਸਡੀਓ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।