ਸੁਖਬੀਰ ’ਤੇ ਹਮਲੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਕਿਓਰਿਟੀ ਗੱਡੀ ’ਤੇ ਲੱਗੀ ਗੋਲੀ, ਇਲਾਕੇ ’ਚ ਸਹਿਮ ਦਾ ਮਾਹੌਲ
ਇਸ ਤੋਂ ਬਾਅਦ ਆਸ ਪਾਸ ਦੇ ਇਲਾਕੇ ’ਚ ਸਹਿਮ ਦਾ ਮਾਹੌਲ ਹੈ। ਗਿਆਨੀ ਰਘਬੀਰ ਸਿੰਘ ਸੇਵਾ ਮੁਕਤ ਹੋਣ ਤੋਂ ਬਾਅਦ ਅੰਮ੍ਰਿਤਸਰ ਤੇ ਪ੍ਰਮੁੱਖ ਇਲਾਕੇ ਪ੍ਰਤਾਪ ਨਗਰ ਵਿਖੇ ਆਪਣੀ ਰਿਹਾਇਸ਼ ਵਿਖੇ ਰਹਿ ਰਹੇ ਹਨ।
Publish Date: Fri, 14 Aug 2026 12:12 PM (IST)
Updated Date: Fri, 14 Aug 2026 12:26 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਤਾਪ ਨਗਰ ਵਾਲੀ ਰਿਹਾਇਸ਼ ਦੇ ਬਾਹਰ ਖੜੀ ਸੁਰੱਖਿਆ ਕਰਮੀਆਂ ਦੀ ਸਕੋਰਪੀਓ ਦੇ ਬੋਨਟ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੀ ਗੋਲੀ ਵੱਜੀ ਹੈ।
ਇਸ ਤੋਂ ਬਾਅਦ ਆਸ ਪਾਸ ਦੇ ਇਲਾਕੇ ’ਚ ਸਹਿਮ ਦਾ ਮਾਹੌਲ ਹੈ। ਗਿਆਨੀ ਰਘਬੀਰ ਸਿੰਘ ਸੇਵਾ ਮੁਕਤ ਹੋਣ ਤੋਂ ਬਾਅਦ ਅੰਮ੍ਰਿਤਸਰ ਤੇ ਪ੍ਰਮੁੱਖ ਇਲਾਕੇ ਪ੍ਰਤਾਪ ਨਗਰ ਵਿਖੇ ਆਪਣੀ ਰਿਹਾਇਸ਼ ਵਿਖੇ ਰਹਿ ਰਹੇ ਹਨ।
ਕੈਨ ਰਘਬੀਰ ਸਿੰਘ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਕਰਮੀ ਵੀ ਤੈਨਾਤ ਕੀਤੇ ਗਏ ਹਨ। ਇਨ੍ਹਾਂ ਸੁਰੱਖਿਆ ਕਰਮੀਆਂ ਨੂੰ ਮਿਲੀ ਸਰਕਾਰੀ ਸਕੋਰਪੀਓ ਦੇ ਬੋਨਟ ’ਤੇ ਹਵਾਈ ਫਾਇਰ ਦੀ ਗੋਲੀ ਲੱਗੀ ਹੈ।
ਪੁਲਿਸ ਇਹ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਗੋਲੀ ਕਿਸ ਵਿਅਕਤੀ ਵੱਲੋਂ ਚਲਾਈ ਗਈ ਅਤੇ ਉਸ ਦਾ ਇਰਾਦਾ ਕੀ ਸੀ। ਇਸ ਬਾਰੇ ਫਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।