ਬਸਪਾ ਦੀ 26 ਨਵੰਬਰ ਦੀ ਰੈਲੀ ਹੋਵੇਗੀ ਇਤਿਹਾਸਕ : ਚੌਧਰੀ ਗੁਰਨਾਮ ਸਿੰਘ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੀ ਹੰਗਾਮੀ ਮੀਟਿੰਗ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਟੀਟਾ ਦੇ ਗ੍ਰਹਿ ਮੱਝ ਰੋਡ ਗ੍ਰੈਂਡ ਸਿਟੀ ਵਿਚ ਹੋਈ। ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸੂਬਾ ਇੰਚਾਰਜ ਤੇ ਜੋਨ ਇੰਚਾਰਜ ਚੌਧਰੀ ਗੁਰਨਾਮ
Publish Date: Wed, 18 Nov 2026 04:12 PM (IST)
Updated Date: Wed, 18 Nov 2026 04:13 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੀ ਹੰਗਾਮੀ ਮੀਟਿੰਗ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਟੀਟਾ ਦੇ ਗ੍ਰਹਿ ਮੱਝ ਰੋਡ ਗ੍ਰੈਂਡ ਸਿਟੀ ਵਿਚ ਹੋਈ। ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸੂਬਾ ਇੰਚਾਰਜ ਤੇ ਜੋਨ ਇੰਚਾਰਜ ਚੌਧਰੀ ਗੁਰਨਾਮ ਸਿੰਘ ਤੇ ਵਿਸ਼ੇਸ਼ ਤੌਰ ’ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਜ਼ੀਰਾ, ਤਾਰਾ ਚੰਦ ਭਗਤ ਸੂਬਾ ਸਕੱਤਰ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ, ਬਲਵੰਤ ਸਿੰਘ ਖਹਿਰਾ ਸੂਬਾ ਸਕੱਤਰ, ਸੁਰਜੀਤ ਸਿੰਘ ਭੈਲ ਸੂਬਾ ਸਕੱਤਰ ਪਹੁੰਚੇ। ਚੌਧਰੀ ਗੁਰਨਾਮ ਸਿੰਘ ਨੇ ਕਿਹਾ ਕਿ ਹਰ ਹਲਕੇ ਵਿਚੋਂ ਸੈਕਟਰ ਵਾਈਜ ਬੱਸਾਂ ਕਾਫ਼ਲਿਆਂ ਦੇ ਰੂਪ ਵਿਚ ਫਿਲੋਰ ਵਿਖੇ 26-11-26 ਨੂੰ ਰੈਲੀ ਵਿਚ ਸ਼ਮੂਲੀਅਤ ਕਰਨਗੀਆਂ ਅਤੇ ਨੈਸ਼ਨਲ ਕੁਆਰਡੀਨੋਟਰ ਅਕਾਸ਼ ਆਨੰਦ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚ ਕੇ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਇਹ ਰੈਲੀ ਇਤਿਹਾਸਕ ਹੋਵੇਗੀ ਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਮੀਟਿੰਗ ਦੌਰਾਨ ਹੋ ਰਹੀ ਰੈਲੀ ਦੇ ਇਸ਼ਤਿਹਾਰ ਵੀ ਜਾਰੀ ਕੀਤੇ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਜਿੰਦਰ ਸਿੰਘ ਟੀਟਾ ਨੂੰ ਜ਼ਿਲ੍ਹਾ ਜਨਰਲ ਤੇ ਪਾਰਲੀਮੈਂਟ ਇੰਚਾਰਜ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਤਾਰਾ ਚੰਦ ਭਗਤ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸੰਭਾਲੋ ਮੁਹਿੰਮ ਤਹਿਤ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਕਰਨ, ਤਾਂ ਜੌ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ, ਸੁਰਜੀਤ ਸਿੰਘ ਅਬਦਾਲ ਪ੍ਰਧਾਨ ਦਿਹਾਤੀ, ਗੁਰਬਖਸ਼ ਸਿੰਘ ਮਹੇ, ਗੁਰਮੀਤ ਸਿੰਘ ਸੈਣੀ ਪਾਰਲੀਮੈਂਟ ਇੰਚਾਰਜ, ਦੇਸ਼ ਰਾਜ ਪ੍ਰਧਾਨ ਦੱਖਣੀ, ਅਸ਼ਵਨੀ ਸਰੰਜਨ, ਲਲਿਤ ਗੋਤਮ, ਘਣਸ਼ਾਮ ਸੁੰਦਰ, ਦਿਨੇਸ਼ ਮਟੂ, ਜਗਤਾਰ ਸਿੰਘ ਆਦਿ ਹਾਜ਼ਰ ਸਨ।