ਅਮਿੱਟ ਛਾਪ ਛੱਡ ਗਿਆ ਬਰੈਨਿਕ ਅਕੈਡਮੀ ਦਾ ਟੈਲੇਂਟ ਹੰਟ ਸ਼ੋਅ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਰੈਨਿਕ ਅਕੈਡਮੀ ਵੱਲੋਂ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਲਈ ਇਕ ਸ਼ਾਨਦਾਰ ‘ਟੈਲੇਂਟ ਹੰਟ ਸ਼ੋਅ’ ਐੱਮਡੀ ਸੋਨੀਆ ਭਾਟੀਆ ਤੇ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਮਾਡਲਿੰਗ,
Publish Date: Mon, 05 Oct 2026 04:24 PM (IST)
Updated Date: Mon, 05 Oct 2026 04:26 PM (IST)
ਬੱਚਿਆਂ ਨੇ ਮਾਡਲਿੰਗ, ਡਾਂਸ ਤੇ ਫੈਂਸੀ ਡਰੈੱਸ ’ਚ ਦਿਖਾਏ ਜਲਵੇ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਰੈਨਿਕ ਅਕੈਡਮੀ ਵੱਲੋਂ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਲਈ ਇਕ ਸ਼ਾਨਦਾਰ ‘ਟੈਲੇਂਟ ਹੰਟ ਸ਼ੋਅ’ ਐੱਮਡੀ ਸੋਨੀਆ ਭਾਟੀਆ ਤੇ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਮਾਡਲਿੰਗ, ਡਾਂਸ ਅਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ। ਸਕੂਲ ਦੀ ਹੋਣਹਾਰ ਪ੍ਰਿੰਸੀਪਲ ਰਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਵਿਚ ਸੁਪਰਵਾਈਜ਼ਰ ਰੋਜ਼ੀ ਅਤੇ ਆਦਿਿਤਆ ਨੇ ਵੀ ਅਹਿਮ ਭੂਮਿਕਾ ਨਿਭਾਈ। ਸਮਾਰੋਹ ਵਿਚ ਮੁੱਖ ਮਹਿਮਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਭਗਤਾਂਵਾਲਾ ਬ੍ਰਾਂਚ) ਦੇ ਪ੍ਰਿੰਸੀਪਲ ਜਸਪਾਲ ਕੌਰ ਨੇ ਸ਼ਿਰਕਤ ਕੀਤੀ, ਜਦਕਿ ਡਿਸਟ੍ਰਿਕਟ ਐਵਾਰਡੀ ਅਮਨਦੀਪ ਸਿੰਘ, ਐਡਵਾਂਸ ਬਿਊਟੀ ਸੈਲੂਨ ਦੀ ਐੱਮਡੀ ਗੀਤਾਂਜਲੀ ਤੇ ਫਿਲੋਡਰਮਾ ਤੋਂ ਸੰਦੀਪ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਮੁਕਾਬਲੇ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਰੈਂਪ ਤੇ ਮਾਡਲੰਿਗ ਕਰਕੇ, ਸ਼ਾਨਦਾਰ ਡਾਂਸ ਪੇਸ਼ ਕਰਕੇ ਅਤੇ ਵੱਖ-ਵੱਖ ਫੈਂਸੀ ਡਰੈੱਸ ਪਹਿਨ ਕੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਜਸਪਾਲ ਕੌਰ ਨੇ ਕਿਹਾ ਕਿ ਅਜਿਹੇ ਮੰਚ ਬੱਚਿਆਂ ਦੇ ਅੰਦਰਲੇ ਡਰ ਨੂੰ ਖਤਮ ਕਰਦੇ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੇ ਹਨ। ਇਸ ਮੌਕੇ ਸੋਨੀਆ ਭਾਟੀਆ ਨੇ ਕਿਹਾ ਕਿ ਅਜਿਹੇ ਸਮਾਰੋਹ ਬੱਚਿਆਂ ਅਤੇ ਔਰਤਾਂ ਦੇ ਅੰਦਰਲੇ ਹੁਨਰ ਨੂੰ ਤਰਾਸ਼ਣ ਵਿਚ ਸਹਾਈ ਹੁੰਦੇ ਹਨ। ਉਹ ਸਮੇਂ-ਸਮੇਂ ’ਤੇ ਅਜਿਹੇ ਸਮਾਰੋਹ ਕਰਵਾਉਂਦੇ ਰਹਿੰਦੇ ਹਨ। ਅਕੈਡਮੀ ਦੇ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਨੇ ਵੀ ਬਰੈਨਿਕ ਅਕੈਡਮੀ ਦੇ ਐੱਮਡੀ ਸੋਨੀਆ ਭਾਟੀਆ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਬਰੈਨਿਕ ਅਕੈਡਮੀ ਦੇ ਐੱਮਡੀ ਸੋਨੀਆ ਭਾਟੀਆ ਵਲੋਂ ਜੋ ਅਜਿਹੇ ਸਮਾਰੋਹ ਕਰਵਾਏ ਜਾਂਦੇ ਹਨ, ਇਹ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਂਦੇ ਹਨ। ਬੱਚੇ ਇਸ ਮੰਚ ’ਤੇ ਆ ਕੇ ਆਪਣਾ ਹੁਨਰ ਦਿਖਾਉਂਦੇ ਹਨ ਅਤੇ ਜੋ ਬੱਚੇ ਸਟੇਜ ਤੋਂ ਝਿਜਕਦੇ ਹਨ, ਉਨ੍ਹਾਂ ਨੂੰ ਵੀ ਬਾਕੀਆਂ ਤੋਂ ਪ੍ਰੇਰਣਾ ਮਿਲਦੀ ਹੈ। ਇਸ ਦੌਰਾਨ ਡਾਂਡੀਆ ਰਾਊਂਡ ਵਿਚ ਕਮਲ ਨੂੰ ਡਾਂਡੀਆ ਕੁਈਨ ਤੇ ਗਿੱਧਾ ਰਾਊਂਡ ਵਿਚ ਸ਼ਰਨਜੀਤ ਕੌਰ ਨੂੰ ਗਿੱਧਾ ਕੁਈਨ ਦਾ ਖਿਤਾਬ ਦਿੱਤਾ ਗਿਆ। ਅੰਤ ਵਿਚ ਅਕੈਡਮੀ ਦੀ ਐੱਮਡੀ ਸੋਨੀਆ ਭਾਟੀਆ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਮਹਿਮਾਨਾਂ ਨੂੰ ਵੀ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।