ਸੂਏ ’ਚੋਂ ਮਿਲੀ ਨੌਜਵਾਨ ਦੀ ਲਾਸ਼, 24 ਘੰਟਿਆਂ ’ਚ ਦੋ ਲਾਸ਼ਾਂ ਮਿਲਣ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ
ਲਗਭਗ 24 ਘੰਟਿਆਂ ਦੇ ਅੰਦਰ ਜੰਡਿਆਲਾ ਗੁਰੂ ਇਲਾਕੇ ’ਚੋਂ ਇਹ ਦੂਜੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਨੇੜਲੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੂੰ ਸੂਏ ’ਚ ਨੌਜਵਾਨ ਦੀ ਲਾਸ਼ ਦਿਖਾਈ ਦਿੱਤੀ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਤੁਰੰਤ ਜੰਡਿਆਲਾ ਗੁਰੂ ਪੁਲਿਸ ਚੌਕੀ ਨੂੰ ਦਿੱਤੀ ਗਈ।
Publish Date: Fri, 02 Oct 2026 07:39 PM (IST)
Updated Date: Fri, 02 Oct 2026 07:45 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਦੇ ਇਕ ਸੁੰਨਸਾਨ ਇਲਾਕੇ ’ਚੋਂ ਸੂਏ ਵਿਚ ਇਕ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਲਗਭਗ 24 ਘੰਟਿਆਂ ਦੇ ਅੰਦਰ ਜੰਡਿਆਲਾ ਗੁਰੂ ਇਲਾਕੇ ’ਚੋਂ ਇਹ ਦੂਜੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਨੇੜਲੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੂੰ ਸੂਏ ’ਚ ਨੌਜਵਾਨ ਦੀ ਲਾਸ਼ ਦਿਖਾਈ ਦਿੱਤੀ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਤੁਰੰਤ ਜੰਡਿਆਲਾ ਗੁਰੂ ਪੁਲਿਸ ਚੌਕੀ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰਦਿਆਂ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ।ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਲਾਸ਼ ਦੇ ਕੋਲੋਂ ਮਿਲੇ ਪਰਸ ’ਚੋਂ ਆਧਾਰ ਕਾਰਡ ਅਤੇ ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਪ੍ਰਭਸਿਮਰਨ ਸਿੰਘ ਵਾਸੀ ਰਈਆ ਖੁਰਦ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਕਰੀਬ 34 ਸਾਲ ਦੱਸੀ ਜਾ ਰਹੀ ਹੈ। ਉਹ ਨੇੜਲੇ ਪਿੰਡ ਠੱਠੀਆਂ ’ਚ ਖੇਤਾਂ ਵਿਚ ਮਸ਼ੀਨ ਚਲਾਉਣ ਦਾ ਕੰਮ ਕਰਦਾ ਸੀ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।