ਬੀਐੱਨਐੱਸ ਇੰਟਰਨੈਸ਼ਨਲ ਸਕੂਲ ਦਾ 14ਵਾਂ ਸਾਲਾਨਾ ਖੇਡ ਸਮਾਰੋਹ ਸ਼ੁਰੂ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਐੱਨਐੱਸ ਇੰਟਰਨੈਸ਼ਨਲ ਸਕੂਲ ਭਿੱਟੇਵਡ ਵਿਖੇ 14ਵੇਂ ਸਾਲਾਨਾ ਖੇਡ ਸਮਾਰੋਹ ਦੀ ਸ਼ਾਨਦਾਰ ਸ਼ੁਰੂਆਤ ਹੋਈ। ਜਿਸ ਦਾ ਸ਼ੁਭਆਰੰਭ ਐØਮਡੀ ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਵੱਲੋਂ ਕੀਤਾ ਗਿਆ।
Publish Date: Thu, 26 Nov 2026 04:19 PM (IST)
Updated Date: Thu, 26 Nov 2026 04:22 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਐੱਨਐੱਸ ਇੰਟਰਨੈਸ਼ਨਲ ਸਕੂਲ ਭਿੱਟੇਵਡ ਵਿਖੇ 14ਵੇਂ ਸਾਲਾਨਾ ਖੇਡ ਸਮਾਰੋਹ ਦੀ ਸ਼ਾਨਦਾਰ ਸ਼ੁਰੂਆਤ ਹੋਈ। ਜਿਸ ਦਾ ਸ਼ੁਭਆਰੰਭ ਐØਮਡੀ ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਵੱਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਸ ਸਲਾਨਾ ਖੇਡ ਸਮਾਰੋਹ ਦਾ ਮੰਤਵ “ਖੇਡੋ, ਸਿੱਖੋ ਤੇ ਜਿੱਤੋ” ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਧੂ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਸਮੁੱਚੇ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਿਦਆਰਥੀਆ ਨੂੰ ਬਹੁਖ਼ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਦੇ ਲਈ ਉਹ ਵੱਚਨਬੱਧ ਹਨ। ਉਨ੍ਹਾਂ ਦੱਸਿਆ ਕਿ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਦੇ ਨਾਲ-ਨਾਲ ਵਿਿਦਆਰਥੀਆ ਨੂੰ ਹਰੇਕ ਖੇਤਰ ਦੇ ਵਿੱਚ ਨਿਪੁੰਨ ਤੇ ਹੋਣਹਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਲਾਨਾ ਖੇਡ ਸਮਾਰੋਹ ਦੇ ਦੌਰਾਨ ਵਿਿਦਆਰਥੀਆਂ ਦੇ ਅੰਦਰ ਲੁੱਕੀ ਖੇਡ ਪ੍ਰਤਿਭਾ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਉਨ੍ਹਾਂ ਵੱਲੋਂ ਜੋ ਐਲਾਨ ਕੀਤਾ ਗਿਆ ਸੀ। ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਇਸ ਦੌਰਾਨ ਇੰਚਾਰਜ ਕਮ ਮੈਨੇਜਰ ਮੈਡਮ ਜੋਤੀ ਠਾਕੁਰ ਨੇ ਰਸਮੀ ਤੌਰ ਤੇ ਐØੱਮਡੀ ਕਮ ਪ੍ਰਿੰ. ਗੁਰਚਰਨ ਸਿੰਘ ਸੰਧੂ ਨੂੰ ਜੀ ਆਇਆ ਨੂੰ ਆਖਦਿਆਂ ਦੱਸਿਆ ਕਿ ਇਸ ਸਲਾਨਾ ਖੇਡ ਸਮਾਰੋਹ ਦੇ ਦੌਰਾਨ ਗ੍ਰੀਨ, ਰੈØੱਡ, ਬਲਿਊ ਤੇ ਔਰੇਂਜ ਹਾਊਸ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਪਹਿਲੇ ਦਿਨ ਨਰਸਰੀ ਤੋਂ ਯੂਕੇਜੀ ਤੱਕ ਦੇ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਨੰਨ੍ਹੇਖ਼ਮੁੰਨੇ ਬੱਚਿਆਂ ਦੀਆਂ ਵੱਖਖ਼ਵੱਖ ਖੇਡਾਂ ਕਰਵਾਈਆਂ ਗਈਆਂ। ਜਦੋਂ ਕਿ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਿਦਆਰਥੀਆਂ ਲਈ ਵੀ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। 28 ਨਵੰਬਰ ਦਿਨ ਸ਼ਨੀਵਾਰ ਨੂੰ ਇਸ ਖੇਡ ਸਮਾਰੋਹ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਸਕੂਲ ਵੱਲੋਂ ਸਾਰੇ ਵਿਿਦਆਰਥੀਆਂ ਨੂੰ ਖੇਡ ਭਾਵਨਾ, ਮਿਹਨਤ ਅਤੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇਬਾਜ਼ੀ ਦੌਰਾਨ ਨੰਨ੍ਹੇ ਮੁੰਨ੍ਹੇ, ਛੋਟੇ ਵੱਡੇ ਖਿਡਾਰੀਆਂ ਨੂੰ ਖੇਡ ਭਾਵਨਾ ਦੇ ਨਾਲ ਖੇਡਦੇ ਦੇਖਿਆ ਗਿਆ। ਜਦੋਂ ਕਿ ਹਾਉੂਸ ਇੰਚਾਰਜਾਂ ਦੇ ਵੱਲੋਂ ਆਪੋ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਵੀ ਕੀਤਾ ਗਿਆ।