ਭਵਾਨੀ, ਨੰਦਾ, ਨੀਰਾ ਤੇ ਜਾਖੜ ਨੇ ਸਾਈਕਲਿੰਗ ’ਚ ਜਿੱਤੇ ਗੋਲਡ ਮੈਡਲ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੇਸ਼ ਦੀਆਂ 30 ਯੂਨੀਵਰਸਿਟੀਆਂ ਦੇ 500 ਦੇ ਕਰੀਬ ਮਹਿਲਾ-ਪੁਰਸ਼ ਸਾਈਕਲਿੰਗ ਖਿਡਾਰੀਆਂ ਦੀ ਚੱਲ ਰਹੀ 4 ਰੋਜਾ ਆਲ ਇੰਡੀਆ ਇੰਟਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿੱਪ ਦੇ
Publish Date: Sat, 21 Nov 2026 04:19 PM (IST)
Updated Date: Sat, 21 Nov 2026 04:22 PM (IST)
ਜੇਤੂਆਂ ਦਾ ਮੈਡਲਾਂ ਨਾਲ ਹੋਇਆ ਵਿਸ਼ੇਸ਼ ਸਨਮਾਨ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੇਸ਼ ਦੀਆਂ 30 ਯੂਨੀਵਰਸਿਟੀਆਂ ਦੇ 500 ਦੇ ਕਰੀਬ ਮਹਿਲਾ-ਪੁਰਸ਼ ਸਾਈਕਲਿੰਗ ਖਿਡਾਰੀਆਂ ਦੀ ਚੱਲ ਰਹੀ 4 ਰੋਜਾ ਆਲ ਇੰਡੀਆ ਇੰਟਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿੱਪ ਦੇ ਤੀਜੇ ਦਿਨ ਬੜੇ ਹੀ ਦਿਲਚਸਪ ਤੇ ਸੰਘਰਸ਼ਪੂਰਨ ਮੁਕਾਬਲੇ ਹੋਏ। ਇੰਨ੍ਹਾ ਖੇਡ ਮੁਕਾਬਲਿਆਂ ਦਾ ਸ਼ੁੱਭਾਰੰਭ ਜੀਐੱਨਡੀਯੂ ਦੇ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਡਾ. ਹਰਵਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਪੱਧਰੀ ਇਹ ਮੁਕਾਬਲੇ ਖੇਡਣ ਦੇ ਨਾਲ-ਨਾਲ ਇੱਕ ਦੂਸਰੇ ਪ੍ਰਾਂਤ ਦੇ ਜਲ-ਪਾਨ, ਪਹਿਰਾਵੇ, ਭਾਸ਼ਾ ਤੇ ਸੱਭਿਆਚਾਰ ਤੋਂ ਵਾਕਿਫ ਕਰਵਾਉਣ ਵਿੱਚ ਵੀ ਸਹਾਈ ਹੁੰਦੇ ਹਨ। ਜੋ ਕਿ ਸਾਨੂੰ ਇੱਕ ਰਾਸ਼ਟਰੀ ਸੂਤਰ ਦੇ ਵਿੱਚ ਪਿਰੋਏ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਇੱਥੇ ਹੀ ਬੱਸ ਨਹੀਂ ਇਹ ਮੁਕਾਬਲੇ ਸਾਨੂੰ ਭਾਰਤੀ ਨਾਗਰਿਕ ਹੋਣ ਦੇ ਨਾਲ-ਨਾਲ ਸੱਚੇ ਭਾਰਤੀ ਹੋਣ ਦੀ ਗਵਾਹੀ ਵੀ ਭਰਦੇ ਹਨ। ਜਿੰਨ੍ਹਾਂ ਖਿਡਾਰੀਆਂ ਨੇ ਇਸ ਪੱਧਰ ਤੇ ਖੇਡਣ ਦਾ ਮੌਕਾ ਮਿਲਦਾ ਹੈ ਉਹ ਬੜੇ ਹੀ ਖੁਸ਼ਕਿਸਮਤ ਤੇ ਨਸੀਬ ਵਾਲੇ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੰਨ੍ਹਾ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨ ਵਾਲੇ ਖਿਡਾਰੀਆਂ ਦੀ ਸ਼ਾਨਦਾਰ ਤੇ ਬੇਹਤਰ ਖੇਡਸ਼ੈਲੀ ਤਸਦੀਕ ਹੁੰਦੀ ਹੈ ਤੇ ਉਨ੍ਹਾਂ ਨੂੰ ਅਗਲੇਰੀਆਂ ਉੱਚ ਪੱਧਰੀ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਵੀ ਮਿਲਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਦੇਸ਼ ਦਾ ਖੇਡ ਮੰਚ ਪਹਿਲਾਂ ਨਾਲੋਂ ਹੋਰ ਵੀ ਸ਼ਾਨਦਾਰ, ਬੇਹਤਰ ਤੇ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਪੁਰਸ਼ਾ ਦੀ ਸਕਰੈਚ ਰੇਸ ਦੇ ਦੌਰਾਨ ਐਮਜੀਐੱਸਯੂ ਬੀਕਾਨੇਰ ਰਾਜਸਥਾਨ ਦਾ ਭਵਾਨੀ ਸ਼ੰਕਰ ਪਹਿਲੇ, ਸੀਯੂ ਮੋਹਾਲੀ ਦਾ ਸੀਤਾ ਰਾਮ ਦੂਜੇ ਤੇ ਯੂਨੀਵਰਸਿਟੀ ਆਫ਼ ਮਨੀਪੁਰ ਦਾ ਥੋਮਜਨ ਤੀਜੇ ਸਥਾਨ ’ਤੇ ਜਦੋਂ ਕਿ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਦੀ ਹਰਸ਼ਿਤ ਜਾਖੜ ਪਹਿਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਮਿਨਾਕਸ਼ੀ ਤੇ ਸੁਹਾਨੀ ਕੁਮਾਰੀ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਮਹਿਲਾਵਾਂ ਦੀ ਸਪ੍ਰਿੰਟ ਰੇਸ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਨੀਰਾਂ ਪਹਿਲੇ, ਐਲਪੀਯੂ ਫਗਵਾੜਾ ਕਪੂਰਥਲਾ ਦੀ ਸ਼ਾਂਤੀ ਬਿਸ਼ਵਾਸ ਦੂਜੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਨਾਨਿਆ ਥੋਮਸ ਤੀਜੇ ਸਥਾਨ ’ਤੇ ਜਦੋਂ ਕਿ ਪੁਰਸ਼ਾ ਦੇ ਵਰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਬਿੰਦੀਆ ਨੰਦਾ ਪਹਿਲੇ, ਐਸ.ਪੀ. ਪੂਨੇ ਮਹਾਂਰਾਸ਼ਟਰ ਦਾ ਵੇਦੰਤ ਦੂਜੇ ਜਦੋਂ ਕਿ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਪਟਿਆਲਾ ਦਾ ਅਦਿੱਤਿਯ ਤੀਜੇ ਸਥਾਨ ਤੇ ਰਿਹਾ। ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ, ਇੰਚਾਰਜ ਕੋਚ ਰਾਜੇਸ਼ ਕੌਸ਼ਿਕ, ਸਾਬਕਾ ਖੇਡ ਅਫਸਰ ਪਿਸ਼ੌਰਾ ਸਿੰਘ ਧਾਰੀਵਾਲ, ਲਖਵਿੰਦਰ ਸਿੰਘ ਰੇਲਵੇ, ਸਤਬੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਫਾਰਮਾਸਿਸਟ ਕੀਮਤੀ ਲਾਲ, ਸੁਪਰਵਾਈਜਰ ਰੂਪਚੰਦ, ਜੀਐੱਸ ਸੰਧੂ, ਬਿੱਟੂ ਮਾਹਲ ਆਦਿ ਹਾਜ਼ਰ ਸਨ।