ਭਗਤਾਂਵਾਲਾ ਡੰਪ ਅਗਲੇ ਸਾਲ ਕੂੜਾ ਮੁਕਤ ਹੋਵੇਗਾ, ਤੁੰਗ ਢਾਬ ਡਰੇਨ ’ਚ ਇੰਡਸਟਰੀਅਲ ਵੇਸਟ ਰੋਕਿਆ ਜਾਵੇਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਭਗਤਾਂਵਾਲਾ ਡੰਪ ਦਾ ਦੌਰਾ ਕੀਤਾ।
Publish Date: Tue, 20 Oct 2026 07:23 PM (IST)
Updated Date: Tue, 20 Oct 2026 07:24 PM (IST)
ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਭਗਤਾਂਵਾਲਾ ਡੰਪ ਦਾ ਕੀਤਾ ਦੌਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਭਗਤਾਂਵਾਲਾ ਡੰਪ ਦਾ ਦੌਰਾ ਕੀਤਾ। ਮੇਅਰ ਨੇ ਦੱਸਿਆ ਕਿ ਡੰਪ ਤੇ 11 ਲੱਖ ਮੀਟ੍ਰਿਕ ਟਨ ਕੂੜੇ ਦੀ ਬਾਇਓਰੈਮੀਡੀਏਸ਼ਨ ਹੋ ਚੁੱਕੀ ਹੈ। ਇਸ ਵਿਚ ਪਹਿਲੇ ਫੇਜ਼ ਵਿਚ 11 ਲੱਖ ਮੀਟ੍ਰਿਕ ਟਨ ਕੂੜੇ ਦੀ ਬਾਇਓਰੈਮੀਡੀਏਸ਼ਨ ਦਾ ਠੇਕਾ ਦਿੱਤਾ ਗਿਆ ਹੈ। ਇਸ ਵਿਚ ਬਾਕੀ ਬਚੇ ਕਰੀਬ 3.64 ਲੱਖ ਮੀਟ੍ਰਿਕ ਟਨ ਕੂੜੇ ਦੀ ਬਾਇਓਰੈਮੀਡੀਏਸ਼ਨ ਦਾ ਵੱਖਰਾ ਟੈਂਡਰ ਦਿੱਤਾ ਹੋਇਆ ਹੈ। ਮੇਅਰ ਨੇ ਕਿਹਾ ਕਿ ਅਗਲੇ ਸਾਲ ਡੰਪ ਤੋਂ ਕੂੜਾ ਖਤਮ ਕਰ ਦਿੱਤਾ ਜਾਵੇਗਾ। ਅੱਗੇ ਰੋਜ਼ਾਨਾ ਨਿਕਲਣ ਵਾਲਾ ਕੂੜਾ ਨਾਲ ਦੀ ਨਾਲ ਖਤਮ ਹੋਵੇਗਾ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਅੱਗੇ ਭਗਤਾਂਵਾਲਾ ਡੰਪ ਨੂੰ ਪੂਰੀ ਤਰ੍ਹਾਂ ਕੂੜਾ ਮੁਕਤ ਕਰ ਦਿੱਤਾ ਜਾਵੇਗਾ। ਇਸ ਨੂੰ ਵਿਧੀਵਤ ਤੌਰ ਤੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। ਉਥੇ ਹੀ ਡੰਪ ਵਾਲੀ ਥਾਂ ਦੇ ਕੁਝ ਹਿੱਸੇ ਤੇ ਸ਼ਹਿਰ ਤੋਂ ਰੋਜ਼ਾਨਾ ਨਿਕਲਣ ਵਾਲੇ ਕਰੀਬ 700 ਮੀਟ੍ਰਿਕ ਟਨ ਕੂੜੇ ਨੂੰ ਨਾਲ ਦੀ ਨਾਲ ਖਤਮ ਕੀਤਾ ਜਾਵੇਗਾ। ਇਸ ਵਿਚ ਸ਼ਹਿਰ ਤੋਂ ਕੂੜਾ ਲਿਫਟਿੰਗ ਕਰ ਰਹੀਆਂ ਕੰਪਨੀਆਂ ਆਪਣੇ-ਆਪਣੇ ਇਲਾਕੇ ਤੋਂ ਕੂੜਾ ਲਿਆ ਕੇ ਨਾਲ ਦੀ ਨਾਲ ਪ੍ਰੋਸੈਸਿੰਗ ਕਰਨਗੀਆਂ। ਉਥੇ ਹੀ ਪਹਿਲੇ ਫੇਜ਼ ਵਿਚ 11 ਲੱਖ ਮੀਟ੍ਰਿਕ ਟਨ ਕੂੜਾ ਦਸੰਬਰ ਵਿਚ ਖਤਮ ਹੋ ਜਾਵੇਗਾ। ਤੁੰਗ ਢਾਬ ਡਰੇਨ ’ਚ ਇੰਡਸਟਰੀਅਲ ਵੇਸਟ ਸਖਤੀ ਨਾਲ ਰੋਕਾਂਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੇਅਰ ਨੂੰ ਕਿਹਾ ਕਿ ਤੁੰਗ ਢਾਬ ਡਰੇਨ ਦੀ ਸਫਾਈ ਤੇ ਵੀ ਕੰਮ ਹੋਣਾ ਚਾਹੀਦਾ ਹੈ। ਜਿਸ ਤੇ ਮੇਅਰ ਨੇ ਕਿਹਾ ਕਿ ਡਰੇਨ ਦੇ ਕੁਝ ਹਿੱਸੇ ਦੀ ਡੀਸਿਲਟਿੰਗ ਕਰਵਾਈ ਗਈ ਹੈ। ਉਥੇ ਹੀ ਇਸ ਵਿੱਚ ਡੇਅਰੀਆਂ ਦਾ ਵੇਸਟ ਜਾ ਰਿਹਾ ਸੀ। ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਸ਼ਹਿਰ ਦੀ ਹੱਦ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਡੇਅਰੀਆਂ ਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਇਸ ਵਿੱਚ ਜ਼ਿਆਦਾਤਰ ਡੇਅਰੀਆਂ ਸ਼ਹਿਰ ਤੋਂ ਬਾਹਰ ਸ਼ਿਫਟ ਕਰ ਦਿੱਤੀਆਂ ਗਈਆਂ ਹਨ। ਇਸ ਵਿਚ ਅੱਗੇ ਜਲਦ ਹੀ ਬਾਕੀ ਡੇਅਰੀਆਂ ਵੀ ਨਿਗਮ ਦੀ ਹੱਦ ਤੋਂ ਬਾਹਰ ਸ਼ਿਫਟ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਤੁੰਗ ਢਾਬ ਡਰੇਨ ਵਿੱਚ ਇੰਡਸਟਰੀਅਲ ਵੇਸਟ ਸੁੱਟਣ ਤੋਂ ਵੀ ਰੋਕਿਆ ਜਾਵੇਗਾ। ਇਸ ਵਿੱਚ ਜਲਦ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਜਾਵੇਗੀ। ਜਿਸ ਵਿਚ ਸਾਂਝੇ ਤੌਰ ਤੇ ਸਖਤੀ ਨਾਲ ਤੁੰਗ ਢਾਬ ਡਰੇਨ ਵਿੱਚ ਇੰਡਸਟਰੀਅਲ ਵੇਸਟ ਸੁੱਟੇ ਜਾਣ ਤੋਂ ਰੋਕਿਆ ਜਾਵੇਗਾ। ਇਸ ਮੌਕੇ ਤੇ ਸਿਹਤ ਅਫਸਰ ਡਾ. ਕਿਰਨ ਕੁਮਾਰ ਵੀ ਮੌਜੂਦ ਸਨ।