ਵਾਰਡ ਨੰਬਰ 28 ਦੇ ਗੋਲਡਨ ਐਵੀਨਿਊ ’ਚ ਬੱਤਰਾ ਪਾਰਕ ਅਣਗਹਿਲੀ ਦਾ ਸ਼ਿਕਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 28 ਵਿਚ ਸਥਿਤ ਪਾਸ਼ ਇਲਾਕਾ ਗੋਲਡਨ ਐਵੀਨਿਊ ਦੇ ਵਸਨੀਕ ਕਾਫ਼ੀ ਸਮੇਂ ਤੋਂ ਸਫਾਈ ਦੀਆਂ
Publish Date: Thu, 10 Sep 2026 06:48 PM (IST)
Updated Date: Thu, 10 Sep 2026 06:49 PM (IST)
ਪਾਰਕ ਦੇ ਆਲੇ-ਦੁਆਲੇ ਗੰਦਗੀ ਤੇ ਕੂੜੇ ਦੇ ਢੇਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 28 ਵਿਚ ਸਥਿਤ ਪਾਸ਼ ਇਲਾਕਾ ਗੋਲਡਨ ਐਵੀਨਿਊ ਦੇ ਵਸਨੀਕ ਕਾਫ਼ੀ ਸਮੇਂ ਤੋਂ ਸਫਾਈ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਇਲਾਕਾ ਨਿਵਾਸੀ ਅੰਕਿਤ ਸ਼ਰਮਾ, ਟਿੰਕੂ, ਪਵਨ ਵਰਮਾ ਅਤੇ ਕਰਨ ਕੁਮਾਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕਾਂ ਨੂੰ ਇਲਾਕੇ ਵਿਚ ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਲਾਕੇ ਦਾ ਮੁੱਖ ਪਾਰਕ ਬੱਤਰਾ ਪਾਰਕ ਅੰਦਰ ਤੇ ਬਾਹਰ ਗੰਦਗੀ, ਕੂੜੇ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੂੜਾ ਇਕੱਠਾ ਕਰਨ ਵਾਲੀ ਗੱਡੀ ਲੰਬੇ ਸਮੇਂ ਤੋਂ ਨਹੀਂ ਆ ਰਹੀ ਹੈ ਅਤੇ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਸਫਾਈ ਦੇ ਨਾਂ ਤੇ ਸਾਰਿਆਂ ਤੋਂ ਪੈਸੇ ਵਸੂਲਦੀ ਹੈ, ਫਿਰ ਵੀ ਇਸ ਦੇ ਬਾਵਜੂਦ ਕੂੜਾ ਇਕੱਠਾ ਕਰਨ ਵਾਲੀ ਗੱਡੀ ਅਤੇ ਸਫਾਈ ਕਰਮਚਾਰੀ ਨਹੀਂ ਪਹੁੰਚ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਥਾਨਕ ਵਿਧਾਇਕ ਜੀਵਨਜੋਤ ਕੌਰ ਅਤੇ ਨਗਰ ਨਿਗਮ ਪ੍ਰਸ਼ਾਸਨ ਇਲਾਕੇ ਵਿਚ ਸੀਵਰੇਜ ਅਤੇ ਸਫਾਈ ਸਹੂਲਤਾਂ ਨੂੰ ਯਕੀਨੀ ਬਣਾਉਣ। ਜਦੋਂ ਇਲਾਕੇ ਦੇ ਕੌਂਸਲਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਸਫਾਈ ਕਰਮਚਾਰੀ ਇਸ ਸਮੇਂ ਹੜਤਾਲ ਤੇ ਹਨ। ਇਸ ਲਈ ਹੜਤਾਲ ਖਤਮ ਹੋਣ ਤੋਂ ਬਾਅਦ ਹੀ ਕੁਝ ਹੋ ਸਕਦਾ ਹੈ। ਨਗਰ ਨਿਗਮ ਦੇ ਮੁੱਖ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਸਫਾਈ ਕਰਮਚਾਰੀਆਂ ਦੀ ਹੜਤਾਲ ਹੈ, ਇਸ ਲਈ ਜਿਵੇਂ ਹੀ ਉਨ੍ਹਾਂ ਦੀ ਹੜਤਾਲ ਖਤਮ ਹੋਵੇਗੀ, ਉਹ ਖੁਦ ਮੌਕੇ ਤੇ ਜਾਣਗੇ ਅਤੇ ਸਮੱਸਿਆ ਦਾ ਸਥਾਈ ਹੱਲ ਕਰਨਗੇ।