ਠੱਗੀ ਦੇ ਮਾਮਲੇ 'ਚ ਵਿਧਾਇਕ ਦੇ ਸਾਬਕਾ ਪੀਏ ਦੀ ਜ਼ਮਾਨਤ ਖਾਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਨਗਰ ਦੇ ਇਕ ਹਲਕਾ ਵਿਧਾਇਕ ਦੇ ਪੀਏ ਰਹੇ ਰਿਸ਼ੀ ਕਪੂਰ ਦੀ ਅਗਾਊਂ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਹੇਸ਼ ਕੁਮਾਰ ਸ਼ਰਮਾ ਦੀ
Publish Date: Sat, 19 Sep 2026 06:14 PM (IST)
Updated Date: Sat, 19 Sep 2026 06:17 PM (IST)
ਨਿਗਮ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੇ ਸਨ ਪੰਜਾਹ ਹਜ਼ਾਰ, ਅਪੁਵਾਇੰਟਮੈਂਟ ਤੋਂ ਬਾਅਦ ਮਿਲਣੇ ਸਨ ਪੰਜਾਹ ਹਜ਼ਾਰ ਬਾਕੀ ਹਾਈਕੋਰਟ ਚ 6 ਅਕਤੂਬਰ ਨੂੰ ਹੋਵੇਗੀ ਸੁਣਵਾਈ, ਸਿਆਸੀ ਪ੍ਰਭਾਵ ਕਾਰਨ ਪੁਲਿਸ ਨਹੀਂ ਕਰ ਰਹੀ ਗ੍ਰਿਫਤਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਾਨਗਰ ਦੇ ਇਕ ਹਲਕਾ ਵਿਧਾਇਕ ਦੇ ਪੀਏ ਰਹੇ ਰਿਸ਼ੀ ਕਪੂਰ ਦੀ ਅਗਾਊਂ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਹੇਸ਼ ਕੁਮਾਰ ਸ਼ਰਮਾ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਪੀੜਤ ਦਾ ਦੋਸ਼ ਹੈ ਕਿ ਜ਼ਮਾਨਤ ਖਾਰਜ ਹੋਣ ਦੇ ਬਾਵਜੂਦ ਪੁਲਿਸ ਉਸ ਨੂੰ ਸਿਆਸੀ ਪ੍ਰਭਾਵ ਕਾਰਨ ਗ੍ਰਿਫਤਾਰ ਨਹੀਂ ਕਰ ਪਾ ਰਹੀ ਹੈ। ਫਿਲਹਾਲ ਮੁਲਜ਼ਮ ਨੇ ਪੁਲਿਸ ਤੋਂ ਬਚਣ ਅਤੇ ਰਾਹਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਅਰਜ਼ੀ ਦਾਇਰ ਕੀਤੀ ਹੈ। ਹਾਈਕੋਰਟ ਨੇ ਸੁਣਵਾਈ 6 ਅਕਤੂਬਰ ਨੂੰ ਰੱਖੀ ਹੈ। ਜਗਜੀਤ ਕੁਮਾਰ ਨੇ ਥਾਣਾ ਡੀ ਡਵੀਜ਼ਨ ਦੀ ਪੁਲਿਸ ਨੂੰ 25 ਮਈ 2026 ਨੂੰ ਸ਼ਿਕਾਇਤ ਦਿੱਤੀ ਸੀ ਕਿ ਆਮ ਆਦਮੀ ਪਾਰਟੀ ਦਾ ਆਗੂ ਅਤੇ ਇਕ ਹਲਕੇ ਦੇ ਵਿਧਾਇਕ ਦਾ ਪੀਏ ਰਿਸ਼ੀ ਕਪੂਰ ਨਾਲ ਉਸ ਦੀ ਪੁਰਾਣੀ ਜਾਣ-ਪਛਾਣ ਸੀ। ਮੁਲਜ਼ਮ ਨੇ ਉਸ ਨੂੰ ਦੱਸਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਉਸ ਦੀ ਸਰਕਾਰੀ ਦਰਬਾਰ ਚ ਚੰਗੀ ਬੈਠ ਹੋ ਚੁੱਕੀ ਹੈ ਅਤੇ ਉਹ ਲੋਕਾਂ ਨੂੰ ਸਰਕਾਰੀ ਨੌਕਰੀ ਲਗਵਾ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਖੁਦ ਰੇਲਵੇ ਵਿਭਾਗ ਚ ਪੰਦਰਾਂ ਹਜ਼ਾਰ ਰੁਪਏ ਦੀ ਪ੍ਰਾਈਵੇਟ ਨੌਕਰੀ ਕਰਦਾ ਹੈ। ਪੀਏ ਰਹੇ ਰਿਸ਼ੀ ਨੇ ਉਸ ਨੂੰ ਦੱਸਿਆ ਸੀ ਕਿ ਉਹ ਨਗਰ ਨਿਗਮ ਚ ਉਸ ਦੀ ਨੌਕਰੀ ਲਗਵਾ ਦੇਵੇਗਾ ਅਤੇ ਇਸ ਲਈ ਉਸ ਨੂੰ ਇੱਕ ਲੱਖ ਰੁਪਏ ਦੇਣੇ ਹੋਣਗੇ। ਜਗਜੀਤ ਕੁਮਾਰ ਨੇ ਦੱਸਿਆ ਕਿ ਉਹ ਰਿਸ਼ੀ ਕਪੂਰ ਦੇ ਝਾਂਸੇ ਚ ਫਸ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਤੋਂ ਵਿਿਦਅਕ ਦਸਤਾਵੇਜ਼ ਅਤੇ ਪੰਜਾਹ ਹਜ਼ਾਰ ਰੁਪਏ ਲੈ ਲਏ। ਅੱਠ ਹਜ਼ਾਰ ਰੁਪਏ ਉਸ ਨੇ ਗੂਗਲ ਪੇਅ ਰਾਹੀਂ ਅਤੇ 42 ਹਜ਼ਾਰ ਰੁਪਏ ਬੈਂਕ ਚੋਂ ਕਢਵਾ ਕੇ ਦਿੱਤੇ ਸਨ। ਮਿੰਨਤਾਂ ਕਰਨ ਤੋਂ ਬਾਅਦ ਉਸ ਨੇ (ਸ਼ਿਕਾਇਤਕਰਤਾ) ਕਿਹਾ ਪੰਜਾਹ ਹਜ਼ਾਰ ਰੁਪਏ ਅਪਵਾਇੰਟਮੈਂਟ ਲੈਟਰ ਮਿਲਣ ਤੋਂ ਬਾਅਦ ਦੇਣੇ ਤੈਅ ਹੋਏ ਸਨ। ਪਰ ਕਾਫੀ ਸਮਾਂ ਲੰਘਣ ਤੋਂ ਬਾਅਦ ਰਿਸ਼ੀ ਨੇ ਉਸ ਨਾਲ ਗੱਲ ਹੀ ਕਰਨੀ ਬੰਦ ਕਰ ਦਿੱਤੀ। ਉਸ ਦਾ ਫੋਨ ਚੁੱਕਣਾ ਛੱਡ ਦਿੱਤਾ। ਜਦੋਂ ਉਹ ਉਸ ਦੇ ਘਰ ਜਾ ਕੇ ਮਿਿਲਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ।