ਬਾਬੇ ਨਾਨਕ ਦੀ ਬਰਾਤ ਰੂਪੀ ਚੌਕੀ ਸਾਹਿਬ ਦਾ ਵੇਰਕਾ ’ਚ ਭਰਵਾਂ ਸਵਾਗਤ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਮਨਾਏ ਜਾ ਰਹੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਚੌਂਕੀ ਸਾਹਿਬ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸ਼੍ਰੀ
Publish Date: Thu, 17 Sep 2026 06:05 PM (IST)
Updated Date: Thu, 17 Sep 2026 06:08 PM (IST)
ਅਗਲੇ ਪੜਾਅ ਲਈ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤੀ ਚੌਕੀ ਸਾਹਿਬ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਮਨਾਏ ਜਾ ਰਹੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਚੌਂਕੀ ਸਾਹਿਬ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਗੁਰਦੁਆਰਾ ਕੰਧ ਸਾਹਿਬ ਬਟਾਲਾ ਲਈ ਰਵਾਨਾ ਹੋਣ ਸਮੇਂ ਦੇਰ ਸ਼ਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਵੇਰਕਾ ਦੇ ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਪਹੁੰਚੀ। ਜਿੱਥੇ ਬਾਬਾ ਨਾਨਕ ਦੇ ਬਰਾਤ ਰੂਪੀ ਚੌਂਕੀ ਸਾਹਿਬ ਦੇ ਸਵਾਗਤ ਲਈ ਹਜ਼ਾਰਾਂ ਦੀ ਗਿਣਤੀ ’ਚ ਉਮੜੀਆਂ ਵੇਰਕਾ ਅਤੇ ਆਸਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਬਾਬੇ ਦੀ ਬਰਾਤ ਰੂਪੀ ਚੌਂਕੀ ਸਾਹਿਬ ਦਾ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕੀਤਾ। ਸਵੇਰ ਤੋਂ ਹੀ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਬਾਬੇ ਨਾਨਕ ਦੇ ਵਿਆਹ ਪੁਰਬ ਲਈ ਪੱਬਾਂ ਭਾਰ ਵੇਰਕਾ ਅਤੇ ਆਸਪਾਸ ਪਿੰਡਾਂ ਦੀ ਸੰਗਤ ’ਚ ਪੂਰਾ ਉਤਸ਼ਾਹ ਸੀ। ਉਪਰੰਤ ਚੌਂਕੀ ਸਾਹਿਬ ਨੂੰ ਪਤਵੰਤਿਆਂ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਬਟਾਲਾ ਜਾਣ ਲਈ ਅਗਲੇ ਪੜਾਅ ਰਵਾਨਾ ਕੀਤਾ ਗਿਆ। ਵੇਰਕਾ ਵਾਸੀਆਂ ਚੌਂਕੀ ਸਾਹਿਬ ਦੇ ਪਿੱਛੇ ਬਾਬੇ ਦੇ ਵਿਆਹ ਦੀ ਮਹਿਮਾਂ ’ਚ ਟਰੈਕਟਰ, ਟਰਾਲੀਆਂ, ਕਾਰਾਂ, ਮੋਟਰਸਾਈਕਲਾਂ ਅਤੇ ਪੈਦਲ ਸੰਗਤ ਸ਼ਬਦਾਂ ਦੇ ਗੁਣਗਾਣ ਕਰਦੀ ਸੰਗਤ ਨੂੰ ਹਰ ਪੜਾਅ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਛਕਾ ਕੇ ਨਿਹਾਲ ਕੀਤਾ। ਚੌਂਕੀ ਸਾਹਿਬ ਦੇ ਸਵਾਗਤ ਦਾ ਅਲੋਕਿਕ ਨਜ਼ਾਰਾ ਹਰ ਪਾਸੇ ਫੁਲਾਂ ਦੀ ਵਰਖਾ ਹੋਣ ਕਾਰਨ ਦੇਖਣ ਯੋਗ ਸੀ। ਵੇਰਕਾ ’ਚ ਬਾਬੇ ਨਾਨਕ ਦੀ ਮਹਿਮਾਂ ’ਚ ਦੇਰ ਰਾਤ ਤੱਕ ਕਵੀ ਦਰਬਾਰ, ਢਾਡੀ ਜਥੇ, ਨਾਮਧਾਰੀ ਜੱਥੇ, ਕਵੀਸ਼ਰੀ ਜਥੇ, ਸੇਵਾ ਸੁਸਾਇਟੀਆਂ, ਕੀਰਤਨ ਦਰਬਾਰ ਆਦਿ ਧਾਰਮਿਕ ਸਮਾਗਮਾਂ ਦਾ ਪ੍ਰਵਾਹ ਬੜੀ ਸ਼ਰਧਾ ਭਾਵਨਾ ਨਾਲ ਚੱਲਦਾ ਰਿਹਾ। ਪਿੰਡ ਮੂਧਲ, ਸੋਹੀਆਂ ਮੋੜ, ਜਹਾਂਗੀਰ, ਜੇਠੂਵਾਲ, ਜੈਂਤੀਪੁਰ ਅਤੇ ਰਸਤੇ ’ਚ ਆਉਂਦੇ ਪਿੰਡਾਂ ’ਚ ਗੁਰਦੁਅਰਾ ਕੰਧ ਸਾਹਿਬ ਬਟਾਲਾ ਜਾ ਰਹੀ ਬਾਬੇ ਨਾਨਕ ਦੇ ਵਿਆਹ ਪੁਰਬ ਸਬੰਧੀ ਚੌਂਕੀ ਸਾਹਿਬ ਦਾ ਹਰ ਪੜਾਅ ’ਤੇ ਸ਼ਾਹੀ ਸਵਾਗਤ ਦੇਖਣ ਨੂੰ ਮਿਿਲਆ। ਵੇਰਕਾ ਤੋਂ ਲੈ ਕੇ ਬਟਾਲਾ ਤੱਕ ਦੇ ਰਸਤੇ ’ਚ ਟਰਾਲੀਆਂ, ਕਾਰਾਂ, ਮੋਟਰਸਾਈਕਲਾਂ ਅਤੇ ਪੈਦਲ ਜਾਪ ਕਰਦੀ ਸੰਗਤ ਦਾ ਹੜ੍ਹ ਆਇਆ ਹੋਇਆ ਸੀ। ਵੇਰਕਾ ਗੁਰਦੁਆਰਾ ਵਿਖੇ ਚੌਂਕੀ ਸਾਹਿਬ ਦਾ ਸਵਾਗਤ ਕਰਨ ਵਾਲਿਆਂ ਵਿਚ ਗੁਰਦੁਆਰਾ ਨਾਨਕਸਰ ਸਾਹਿਬ ਦੇ ਮੈਨੇਜਰ, ਨਵਦੀਪ ਸਿੰਘ ਹੁੰਦਲ, ਮੇਜਰ ਸਿੰਘ ਵੇਰਕਾ, ਸੁਖਦੇਵ ਸਿੰਘ ਸਹਿਮੀ, ਮਨਿੰਦਰ ਸਿੰਘ ਲੱਕੀ ਸੰਧੂ, ਕਮਲਬੀਰ ਸਿੰਘ ਬਬਲੂ ਹੁੰਦਲ, ਜਤਿੰਦਰ ਸਿੰਘ ਖਾਲਸਾ, ਸੁਭਾਸ਼ ਰਾਏ ਲਾਲੀ ਠੇਕੇਦਾਰ, ਮਲਵਿੰਦਰ ਸਿੰਘ ਮਲ੍ਹੀ ਆਦਿ ਮੌਜੂਦ ਸਨ।