ਬਦਲਦੇ ਮੌਸਮ ’ਚ ਬਿਮਾਰੀਆਂ ਤੋਂ ਬਚਣ ਲਈ ਬਾਹਰੀ ਖਾਣੇ ਤੋਂ ਕਰੋ ਪਰਹੇਜ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਦਲਦਾ ਮੌਸਮ ਨਾ ਸਿਰਫ ਗਰਮੀ ਤੋਂ ਰਾਹਤ ਦਿੰਦਾ ਹੈ, ਸਗੋਂ ਆਪਣੇ ਨਾਲ ਕਈ ਬੀਮਾਰੀਆਂ ਵੀ ਲਿਆਉਂਦਾ ਹੈ। ਇਸ ਮੌਸਮ ਵਿਚ ਬੀਮਾਰੀਆਂ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸ ਮੌਸਮ ਵਿਚ ਥੋੜ੍ਹੀ ਜਿਹੀ ਲਾਪ੍ਰਵਾਹੀ
Publish Date: Fri, 02 Oct 2026 04:26 PM (IST)
Updated Date: Fri, 02 Oct 2026 04:28 PM (IST)
ਦਿਸ਼ਾ ਖੋਸਲਾ ਨੇ ਬਦਲਦੇ ਦੇ ਮੌਸਮ ਚ ਬਿਮਾਰੀਆਂ ਤੋਂ ਬਚਣ ਲਈ ਕੀਤਾ ਜਾਗਰੂਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਦਲਦਾ ਮੌਸਮ ਨਾ ਸਿਰਫ ਗਰਮੀ ਤੋਂ ਰਾਹਤ ਦਿੰਦਾ ਹੈ, ਸਗੋਂ ਆਪਣੇ ਨਾਲ ਕਈ ਬੀਮਾਰੀਆਂ ਵੀ ਲਿਆਉਂਦਾ ਹੈ। ਇਸ ਮੌਸਮ ਵਿਚ ਬੀਮਾਰੀਆਂ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸ ਮੌਸਮ ਵਿਚ ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਨੂੰ ਬੀਮਾਰ ਕਰ ਸਕਦੀ ਹੈ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਕਿ ਮੌਸਮੀ ਫਲੂ ਅਤੇ ਬੁਖਾਰ ਤੋਂ ਇਲਾਵਾ ਮੌਨਸੂਨ ਮੌਸਮ ਵਿਚ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਆਮ ਹਨ। ਅਜਿਹੇ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ। ਮੌਸਮ ਵਿਚ ਬਦਲਾਅ ਤੇ ਮੌਨਸੂਨ ਵਿਚ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ। ਇਹ ਵੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਜੰਕ-ਫੂਡ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਮੌਸਮ ਵਿਚ ਜੰਕ-ਫੂਡ ਦੇ ਸੇਵਨ ਤੋਂ ਪ੍ਰਹੇਜ਼ ਕਰੋ। ਬਰਸਾਤ ਦੇ ਮੌਸਮ ਵਿਚ ਪਾਣੀ ਦੇ ਦੂਸ਼ਿਣ ਹੋਣ ਦਾ ਖਤਰਾ ਹੁੰਦਾ ਹੈ। ਇਸ ਮੌਸਮ ਵਿਚ ਮੈਟਾਬੋਲਿਜ਼ਮ ਬਹੁਤ ਹੌਲੀ ਕੰਮ ਕਰਦਾ ਹੈ। ਅਜਿਹੇ ਚ ਭੋਜਨ ਨੂੰ ਪਚਣ ਚ ਕਾਫੀ ਸਮਾਂ ਲੱਗਦਾ ਹੈ ਅਤੇ ਕੱਚਾ ਖਾਣਾ ਖਾਣ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਸਟ੍ਰੀਟ ਫੂਡ ਸਾਰਿਆਂ ਨੂੰ ਪਸੰਦ ਹੰੁਦਾ ਹੈ, ਪਰ ਬਰਸਾਤ ਦੇ ਮੌਸਮ ਵਿਚ ਸਟ੍ਰੀਟ ਫੂਡ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਟ੍ਰੀਟ ਫੂਡ ਨੂੰ ਬਣਾਉਂਦੇ ਸਮੇਂ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ, ਇਹ ਬੌਮਾਰੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਬਰਸਾਤ ਦੇ ਮੌਸਮ ਵਿਚ ਤੁਹਾਨੂੰ ਸਟ੍ਰੀਟ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ ਜਾਂ ਬਾਹਰ ਦਾ ਖਾਣਾ ਘੱਟ ਹੀ ਖਾਣਾ ਚਾਹੀਦਾ ਹੈ। ਫਲ ਤੇ ਸਬਜ਼ੀਆਂ ਖਰੀਦਦੇ ਸਮੇਂ ਰਹੋ ਸਾਵਧਾਨ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਵੈਸੇ ਤਾਂ ਸਾਲ ਦਾ ਕੋਈ ਵੀ ਮੌਸਮ ਹੋਵੇ, ਕੋਈ ਵੀ ਫੂਡ ਧੋ ਕੇ ਖਾ ਲੈਣਾ ਚਾਹੀਦਾ ਹੈ, ਪਰ ਬਰਸਾਤ ਦੇ ਮੌਸਮ ਚ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿਚ ਬੈਕਟੀਰੀਆ ਅਕਸਰ ਸਬਜ਼ੀਆਂ ਅਤੇ ਫਲਾਂ, ਖਾਸ ਕਰਕੇ ਹਰੇ ਪੱਤੇਦਾਰ ਸਬਜੀਆਂ ਵਿਚ ਕਾਫੀ ਜਿਆਦਾ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਖਾਣ ਤੋਂ ਪਹਿਲਾਂ ਫਲਾਂ ਅਤੇ ਸਬਜੀਆਂ ਨੂੰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਫਲ ਅਤੇ ਸਬਜ਼ੀਆਂ ਖਰੀਦਦੇ ਸਮੇਂ ਸਾਵਧਾਨੀ ਵਰਤੋ। ਜੇਕਰ ਇਨ੍ਹਾਂ ਚ ਕਿਸੇ ਤੇ ਕੋਈ ਕੱਟ ਨਜ਼ਰ ਆਵੇ ਤਾਂ ਇਹ ਖਰੀਦਣ ਤੋਂ ਬਚੋ। ਇਸ ਦੇ ਇਲਾਵਾ ਇਸ ਮੌਸਮ ਵਿਚ ਗਲੇ ਦੀ ਲਾਗ ਬਹੁਤ ਤੇਜ਼ੀ ਨਾਲ ਹੁੰਦੀ ਹੈ। ਇਸ ਲਈ ਆਈਸ ਕਰੀਮ, ਜੂਸ ਅਤੇ ਖੱਟੀ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰੋ। ਇਹ ਗਲੇ ਨੂੰ ਖਰਾਬ ਕਰ ਸਕਦੀਆਂ ਹਨ।