ਸ੍ਰੀ ਦਰਬਾਰ ਸਾਹਿਬ 'ਚ ਲਗਾਤਾਰ ਦੋ ਦਿਨ ਬੇਅਦਬੀ ਦੀ ਕੋਸ਼ਿਸ਼, ਗੁਟਕਾ ਸਾਹਿਬ ਦੇ ਫਟੇ ਅੰਗਾਂ 'ਤੇ ਲਿਖੀ ਇਤਰਾਜ਼ਯੋਗ ਸ਼ਬਦਾਵਲੀ; ਪੁਲਿਸ ਦੀ ਢਿੱਲ 'ਤੇ ਉੱਠੇ ਸਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਤਾਰ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦੋ ਦਿਨ ਮਿਲੇ ਹਨ । ਪਹਿਲੀ ਘਟਨਾ ਨੂੰ ਪੁਲਿਸ ਨੇ ਤਫਤੀਸ਼ ਨਹੀਂ ਕੀਤਾ, ਜਿਸ ਕਾਰਨ ਅਗਲੇ ਦਿਨ ਮੁੜ ਘਟਨਾ ਵਾਪਰ ਗਈ। ਮਨਦੀਪ ਸਿੰਘ ਸ਼ਹੀਦ ਊਧਮ ਸਿੰਘ ਨਗਰ ਨਿਵਾਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਟਕਾ ਸਾਹਿਬ ਦੇ ਅੰਗ ਨੂੰ ਪਾੜ ਕੇ ਇੱਕ ਔਰਤ ਦੇ ਦੁਪੱਟੇ ਨਾਲ ਬੰਨਣ ਦੀ ਘਟਨਾ ਨੂੰ ਪ੍ਰਮੁਖਤਾ ਦੇ ਨਾਲ ਉਜਾਗਰ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਆਪਣਾ ਪੱਖ ਰੱਖਿਆ ਗਿਆ ਅਤੇ ਇਸ ਦੇ ਫਲਸਰੂਪ ਏਸੀਪੀ ਸੁਰਿੰਦਰ ਸਿੰਘ ਵੱਲੋਂ ਇਸ ਪ੍ਰਤੀ ਆਪਣਾ ਪੱਖ ਰੱਖਿਆ ਗਿਆ
Publish Date: Sat, 05 Sep 2026 12:41 PM (IST)
Updated Date: Sat, 05 Sep 2026 12:42 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਤਾਰ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦੋ ਦਿਨ ਮਿਲੇ ਹਨ । ਪਹਿਲੀ ਘਟਨਾ ਨੂੰ ਪੁਲਿਸ ਨੇ ਤਫਤੀਸ਼ ਨਹੀਂ ਕੀਤਾ, ਜਿਸ ਕਾਰਨ ਅਗਲੇ ਦਿਨ ਮੁੜ ਘਟਨਾ ਵਾਪਰ ਗਈ। ਮਨਦੀਪ ਸਿੰਘ ਸ਼ਹੀਦ ਊਧਮ ਸਿੰਘ ਨਗਰ ਨਿਵਾਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਟਕਾ ਸਾਹਿਬ ਦੇ ਅੰਗ ਨੂੰ ਪਾੜ ਕੇ ਇੱਕ ਔਰਤ ਦੇ ਦੁਪੱਟੇ ਨਾਲ ਬੰਨਣ ਦੀ ਘਟਨਾ ਨੂੰ ਪ੍ਰਮੁਖਤਾ ਦੇ ਨਾਲ ਉਜਾਗਰ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਆਪਣਾ ਪੱਖ ਰੱਖਿਆ ਗਿਆ ਅਤੇ ਇਸ ਦੇ ਫਲਸਰੂਪ ਏਸੀਪੀ ਸੁਰਿੰਦਰ ਸਿੰਘ ਵੱਲੋਂ ਇਸ ਪ੍ਰਤੀ ਆਪਣਾ ਪੱਖ ਰੱਖਿਆ ਗਿਆ।
ਦੱਸਣਯੋਗ ਹੈ ਕਿ ਬੁੱਧਵਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੋਈ ਘਟਨਾ ਨੂੰ ਤਾਂ ਉਜਾਗਰ ਕੀਤਾ ਗਿਆ ਪਰ ਇੱਕ ਦਿਨ ਪਹਿਲਾਂ ਲੰਗਰ ਹਾਲ ਦੇ ਟਾਟ ਹੇਠਾਂ ਮਿਲੇ ਫਟੇ ਹੋਏ ਅੰਗ, ਜਿਸ ਦੀ ਸ਼ਿਕਾਇਤ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ, ਉਸ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਫਲਸਰੂਪ ਮਨਦੀਪ ਸਿੰਘ ਵੱਲੋਂ ਅਗਲੇ ਦਿਨ ਮੁੜ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਿਹੜੇ ਅੰਗ ਗੁਟਕਾ ਸਾਹਿਬ ਅਤੇ ਫਟੇ ਹੋਏ ਮਿਲੇ ਹਨ, ਉਨ੍ਹਾਂ 'ਤੇ ਇਤਰਾਜ਼ਯੋਗ ਸ਼ਬਦਾਵਲੀ ਵੀ ਲਿਖੀ ਗਈ ਹੈ। ਦੋਨਾਂ ਦਿਨਾਂ ਦੀ ਘਟਨਾ ਵਿੱਚ ਮਿਲੇ ਅੰਗਾਂ ਉੱਤੇ ਜੋ ਸ਼ਬਦਾਵਲੀ ਲਿਖੀ ਗਈ ਹੈ, ਉਸ ਦੀ ਲਿਖਾਈ ਵੀ ਤਕਰੀਬਨ ਇੱਕ ਵਿਅਕਤੀ ਦੀ ਮੰਨੀ ਜਾ ਰਹੀ ਹੈ।