ਦਿਨ-ਦਿਹਾੜੇ ਸੈਲੂਨ ਤੋਂ ਨੌਜਵਾਨ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਘਟਨਾ ਸੀਸੀਟੀਵੀ ’ਚ ਕੈਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀ-ਡਵੀਜ਼ਨ ਥਾਣੇ ਅਧੀਨ ਗਿਲਵਾਲੀ ਗੇਟ ਇਲਾਕੇ 'ਚ ਸੈਲੂਨ 'ਚ ਕੰਮ ਕਰਨ ਵਾਲੇ ਨੌਜਵਾਨ ਨੂੰ ਦਿਨ-ਦਿਹਾੜੇ ਕੁੱਟਣ ਅਤੇ ਗੱਡੀ 'ਚ ਜ਼ਬਰਦਸਤੀ
Publish Date: Wed, 23 Sep 2026 07:29 PM (IST)
Updated Date: Wed, 23 Sep 2026 07:33 PM (IST)
ਸੀ-ਡਵੀਜ਼ਨ ਥਾਣੇ ਕੋਲ ਗੁੰਡਾਗਰਦੀ, ਸੈਲੂਨ ’ਚ ਵੜ ਕੇ ਨੌਜਵਾਨ ਨੂੰ ਕੁੱਟਿਆ, ਗੱਡੀ ’ਚ ਜ਼ਬਰਦਸਤੀ ਬਿਠਾਉਣ ਦੀ ਕੋਸ਼ਿਸ਼ ਕੀਤੀ 40-50 ਹਜ਼ਾਰ ਦੇ ਲੈਣ-ਦੇਣ ਦਾ ਝਗੜਾ, ਨਿਹੰਗ ਦੇ ਭੇਸ ਚ ਲੋਕਾਂ ਤੇ ਕੁੱਟਮਾਰ ਅਤੇ ਕਿਡਨੈਪਿੰਗ ਦੀ ਕੋਸ਼ਿਸ਼ ਦਾ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀ-ਡਵੀਜ਼ਨ ਥਾਣੇ ਅਧੀਨ ਗਿਲਵਾਲੀ ਗੇਟ ਇਲਾਕੇ ਚ ਸੈਲੂਨ ਚ ਕੰਮ ਕਰਨ ਵਾਲੇ ਨੌਜਵਾਨ ਨੂੰ ਦਿਨ-ਦਿਹਾੜੇ ਕੁੱਟਣ ਅਤੇ ਗੱਡੀ ਚ ਜ਼ਬਰਦਸਤੀ ਬਿਠਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਹੈਪੀ ਪੁੱਤਰ ਰਮੇਸ਼ ਕੁਮਾਰ ਨਿਵਾਸੀ ਡੈਮ ਗੰਜ ਨੇ ਦੱਸਿਆ ਕਿ ਉਹ ਗਿਲਵਾਲੀ ਗੇਟ ਸਥਿਤ ਇਕ ਸੈਲੂਨ ਚ ਕੰਮ ਕਰਦਾ ਹੈ। ਇਸ ਦੌਰਾਨ ਕੁਝ ਲੋਕ ਸੈਲੂਨ ਚ ਆਏ ਅਤੇ ਉਸ ਨੂੰ ਬਾਹਰ ਬੁਲਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤ ਦੇ ਦੋਸ਼ਾਂ ਮੁਤਾਬਕ ਉਸ ਨੂੰ ਜ਼ਬਰਦਸਤੀ ਗੱਡੀ ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ ਤੇ ਮੌਜੂਦ ਲੋਕਾਂ ਅਤੇ ਸੈਲੂਨ ਮਾਲਕਾਂ ਨੇ ਵਿਚ ਆ ਕੇ ਉਸ ਨੂੰ ਬਚਾਅ ਲਿਆ। ਪੀੜਤ ਮੁਤਾਬਕ ਮਾਮਲਾ ਕਰੀਬ 40 ਤੋਂ 50 ਹਜ਼ਾਰ ਰੁਪਏ ਦੇ ਕਥਿਤ ਲੈਣ-ਦੇਣ ਨਾਲ ਜੁੜਿਆ ਹੈ। ਉਸ ਨੇ ਦੋਸ਼ ਲਗਾਇਆ ਕਿ ਨਿਹੰਗ ਦੇ ਭੇਸ ਚ ਰਵੀ ਕੁਮਾਰ ਨਾਂ ਦਾ ਇਕ ਵਿਅਕਤੀ ਕੁਝ ਹੋਰ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਪੀੜਤ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾਵਰਾਂ ਕੋਲ ਡੰਡੇ ਅਤੇ ਦੂਜੇ ਹਥਿਆਰ ਸਨ ਅਤੇ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਘਟਨਾ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਉੱਠੇ ਹਨ। ਪੀੜਤ ਪਰਿਵਾਰ ਨੇ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ, ਜਾਂਚ ਦੌਰਾਨ ਘਟਨਾ ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।