- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਵਿਿਦਅਕ ਥਿੰਕ ਫੈਸਟ ‘ਚ ਸਿੱਖਿਆ ਦੇ ਵਿਕਾਸ ਲਈ ਸਾਂਝੀ ਸੋਚ ਅਤੇ ਅਮਲੀ ਕਾਰਜਯੋਜਨਾਵਾਂ ’ਤੇ ਕੀਤੀ ਵਿਚਾਰ

ਫੋਟੋ: 36
ਕੈਪਸ਼ਨ: ਵਿਚਾਰ ਸਾਂਝੇ ਕਰਦੇ ਹੋਏ ਸਰਬਜੀਤ ਸਿੰਘ ਰੇਣੂਕਾ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ:
ਅੰਮ੍ਰਿਤਸਰ : ਸਿੱਖ ਵਿਦਿਅਕ ਥਿੰਕ ਫੈਸਟ ’ਚ ਸਿੱਖਿਆ ਦੇ ਵਿਕਾਸ ਲਈ ਸਾਂਝੀ ਸੋਚ ਤੇ ਅਮਲੀ ਕਾਰਜਯੋਜਨਾਵਾਂ ’ਤੇ ਵਿਚਾਰ ਕੀਤੀ। ਸਿੱਖ ਵਿਦਿਅਕ ਥਿੰਕ ਫੈਸਟ ਦੀ ਸ਼ੁਰੂਆਤ ਗਿਆਨੀ ਕੇਵਲ ਸਿੰਘ ਵੱਲੋਂ ਸਿੱਖ ਵਿਦਿਅਕ ਬੋਰਡ ਦੇ ਮਿਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ। ਗੁਰਦੀਪ ਸਿੰਘ ਤੇ ਬਲਵਿੰਦਰ ਸਿੰਘ ਜੌਰਾਸਿੰਘਾ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ। ਇਸ ਦੌਰਾਨ ਪੰਜ ਵਿਸ਼ਿਆਂ ’ਤੇ ਵਿਚਾਰ-ਚਰਚਾ ਹੋਈ। ਸਿਹਤਮੰਦ ਮਨ ਵਿਸ਼ੇ ’ਤੇ ਹਰਵਿੰਦਰ ਕੌਰ ਪਾਬਲਾ ਅਤੇ ਡਾ. ਦੇਵਿੰਦਰ ਸਿੰਘ ਜੌਹਲ, ਸਿੱਖਿਆ ਵਿਚ ਟੀਮ ਭਾਵਨਾ ਵਿਸ਼ੇ ’ਤੇ ਪ੍ਰਿੰਸੀਪਲ ਬਲਵਿੰਦਰ ਸਿੰਘ, ਗੁਣਾਂ ਦੀ ਅਮਲੀ ਵਰਤੋਂ ਵਿਸ਼ੇ ’ਤੇ ਗੁਰਦੀਪ ਸਿੰਘ, ਭਵਿੱਖ ਦੇ ਅਧਿਆਪਕ ਵਿਸ਼ੇ ’ਤੇ ਸਰਬਜੀਤ ਸਿੰਘ ਰੇਣੂਕਾ ਅਤੇ ਓਂਕਾਰਜੀਤ ਸਿੰਘ ਅਤੇ 21ਵੀਂ ਸਦੀ ਦੇ ਹੁਨਰ ਵਿਸ਼ੇ ’ਤੇ ਗੁਰਬਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਦੁਪਹਿਰ ਤੋਂ ਬਾਅਦ ਮਾਹਿਰਾਂ ਅਤੇ ਵਲੰਟੀਅਰ ਕੋਆਰਡੀਨੇਟਰਾਂ ਦੀ ਅਗਵਾਈ ਹੇਠ ਗੋਲ ਮੇਜ਼ ਚਰਚਾਵਾਂ ਵਿੱਚ ਸਕੂਲਾਂ ਵਿੱਚ ਇਨ੍ਹਾਂ ਪ੍ਰੋਗਰਾਮਾਂ ਨੂੰ ਲਾਗੂ ਕਰਨ, ਅਮਲੀ ਕਾਰਜਯੋਜਨਾਵਾਂ ਬਣਾਉਣ ਅਤੇ ਨਤੀਜਿਆਂ ਨੂੰ ਨਿਰਧਾਰਤ ਕਰਨ ਬਾਰੇ ਵਿਚਾਰ ਕੀਤਾ ਗਿਆ। ਡੈਲੀਗੇਟਾਂ ਨੇ ਅਗਲੇ ਦਿਨ ਦੀ ਪੇਸ਼ਕਾਰੀ ਲਈ ਵੱਖ-ਵੱਖ ਵਿਿਸ਼ਆਂ ਦੇ ਚਾਰਟਰਾਂ ਨੂੰ ਵੀ ਸਾਂਝੇ ਤੌਰ ’ਤੇ ਸੁਧਾਰਿਆ। ਡੈਲੀਗੇਟਾਂ ਨੂੰ ਸਨਮਾਨ ਪੱਤਰ ਰਾਜਿੰਦਰ ਸਿੰਘ ਮਦਰਾਸ, ਸਿੱਖ ਵਿਿਦਅਕ ਫਾਊਂਡੇਸ਼ਨ ਅਤੇ ਹਰਭਜਨ ਸਿੰਘ ਨਿਸ਼ਕਾਮ ਵੈਲਫੇਅਰ ਕੌਂਸਲ ਵੱਲੋਂ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦਾ ਤਾਲਮੇਲ ਹਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਐਡਵੋਕੇਟ ਆਦਿ ਮੌਜੂਦ ਸਨ।