ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਤੀ ਨਗਰ ਦੇ ਮੁਲਾਜ਼ਮਾਂ ਨੇ ਰੱਖਿਆ ਆਪਣਾ ਪੱਖ ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਤੀ ਨਗਰ ਦੇ ਮੁਲਾਜ਼ਮਾਂ ਨੇ ਰੱਖਿਆ ਆਪਣਾ ਪੱਖ
Publish Date: Mon, 07 Sep 2026 07:53 PM (IST)
Updated Date: Tue, 08 Sep 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਤੀ ਨਗਰ ਨਵੀਂ ਦਿੱਲੀ ਦੇ 17 ਗੁਰਸਿੱਖ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇ ਜਾਣ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਾ ਹੈ। ਜਿਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬਣਾਈ ਗਈ ਘੋਖ ਕਮੇਟੀ ਅੱਗੇ ਸਕੱਤਰੇਤ ਵਿਖੇ ਇਸ ਮਾਮਲੇ ਸਬੰਧੀ ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 17 ਮੁਲਾਜ਼ਮਾਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਤੇ ਮੌਜੂਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੰਨਿਦਰ ਸਿੰਘ ਬੌਬੀ ਨੂੰ ਆਪਣੇ ਪੰਜ-ਪੰਜ ਮੈਂਬਰਾਂ ਨਾਲ ਸੱਦਿਆ ਗਿਆ ਸੀ। ਪਰ ਮੌਜੂਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਹੀਂ ਪਹੁੰਚੇ ਜਿਨ੍ਹਾਂ ਆਪਣੀ ਪਤਨੀ ਦੀ ਖਰਾਬ ਤਬੀਅਤ ਦਾ ਹਵਾਲਾ ਦਿੰਦੇ ਹੋਏ ਆਉਂਣ ਚ ਅਸਮਰੱਥਾ ਜ਼ਾਹਰ ਕਰ ਦਿੱਤੀ। ਘੋਖ ਕਮੇਟੀ ਦੇ ਸਾਹਮਣੇ ਸਕੂਲ ਦੇ ਸਾਬਕਾ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਾਰੀ ਭਰਤੀ ਪ੍ਰਕਿਰਿਆ ਦੀ ਜਾਣਕਾਰੀ ਰੱਖੀ। ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਬੰਧਕ ਕਮੇਟੀ ਨੇ ਸਾਰੇ 17 ਮੁਲਾਜ਼ਮਾਂ ਨੂੰ ਕਾਬਲੀਅਤ ਅਤੇ ਮੈਰਿਟ ਦੇ ਆਧਾਰ ਤੇ 1 ਜੁਲਾਈ 2025 ਨੂੰਂਸਕੂਲ ਚ ਨੌਕਰੀ ਉਤੇ ਨਿਯੁਕਤ ਕੀਤਾ ਸੀ। ਇਹ ਸਾਰੀ ਪ੍ਰਕਿਰਿਆ ਸਕੂਲ ਦੇ ਘੱਟਗਿਣਤੀ ਦਰਜ਼ੇ ਦੇ ਤਹਿਤ ਅਦਾਲਤੀ ਆਦੇਸ਼ਾਂ ਅਤੇ ਦਿੱਲੀ ਸਕੂਲ ਸਿੱਖਿਆ ਐਕਟ 1973 ਦੇ ਤਹਿਤ ਮੁੰਕਮਲ ਕੀਤਾ ਗਿਆ ਸੀ। ਪਰ 1 ਸਤੰਬਰ 2025 ਨੂੰ ਆਈ ਨਵੀਂ ਪ੍ਰਬੰਧਕ ਕਮੇਟੀ ਨੇ ਸਾਰੇ 17 ਮੁਲਾਜ਼ਮਾਂ ਦੀ ਹਾਜ਼ਰੀ ਰਜਿਸਟਰ ਉਤੇ ਲਗਵਾਉਂਣੀ ਬੰਦ ਕਰ ਦਿੱਤੀ। ਇਸ ਤੋਂ ਬਾਅਦ 12 ਸਤੰਬਰ 2025 ਨੂੰ ਬਿਨਾਂ ਕਾਰਨ ਦੱਸੇ ਸਾਰੇ 17 ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੀ ਈਮੇਲਾਂ ਭੇਜ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੇ ਇਸ ਆਦੇਸ਼ ਨੂੰ ਦਿੱਲੀ ਹਾਈਕੋਰਟ ਚ ਚੁਣੌਤੀ ਦਿੱਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਗਈ ਸੀ। ਜਥੇਦਾਰ ਵੱਲੋਂ ਇਸ ਮਸਲੇ ਉਤੇ ਦਿੱਲੀ ਸਿੱਖ ਮਿਸ਼ਨ ਨੂੰ ਪੜਤਾਲ ਕਰਨ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਆਈ ਰਿਪੋਰਟ ਘੋਖ ਕਮੇਟੀ ਨੇ ਵਿਚਾਰੀ ਹੈ ਅਤੇ ਸਾਰੀ ਰਿਪੋਰਟ ਹੁਣ ਜਥੇਦਾਰ ਨੂੰ ਦਿੱਤੀ ਜਾਵੇਗੀ।