ਕੀਨੀਆ ਤੋਂ ਸਿੱਖੀ, ਸੇਵਾ ਅਤੇ ਵਿਸ਼ਵ ਪੱਧਰੀ ਸਾਂਝ ਦਾ ਅਨਮੋਲ ਅਨੁਭਵ ਲੈ ਕੇ ਪਰਤੀਆਂ ਵਿਦਿਆਰਥਣਾਂ
ਕੀਨੀਆ ਤੋਂ ਸਿੱਖੀ, ਸੇਵਾ ਅਤੇ ਵਿਸ਼ਵ ਪੱਧਰੀ ਸਾਂਝ ਦਾ ਅਨਮੋਲ ਅਨੁਭਵ ਲੈ ਕੇ ਪਰਤੀਆਂ ਵਿਿਦਆਰਥਣਾਂ
Publish Date: Mon, 07 Sep 2026 05:27 PM (IST)
Updated Date: Mon, 07 Sep 2026 05:28 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਿਕ੍ਰਸ਼ਨ ਪਬਲਿਕ ਸਕੂਲਾਂ ਦੀਆਂ 10 ਵਿਦਿਆਰਥਣਾਂ ਨੂੰ ਕੀਨੀਆ ਵਿਖੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਵੱਲੋਂ ਆਯੋਜਿਤ ਅੰਤਰ-ਰਾਸ਼ਟਰੀ ਅਧਿਆਤਮਕ ਅਤੇ ਸੇਵਾ ਰਿਟਰੀਟ ਵਿਚ ਭਾਗ ਲੈਣ ਲਈ ਭੇਜਿਆ ਗਿਆ। 10 ਦਿਨ ਦੀ ਇਸ ਦੌਰੇ ਦੇ ਵਿਲਖਣ ਅਨੁਭਵ ਨਾਲ ਵਾਪਸ ਪਰਤੀਆਂ ਵਿਿਦਆਰਥਣਾਂ ਅਤੇ ਧਾਰਮਿਕ ਅਧਿਆਪਕਾਂ ਬੀਬੀ ਸੁਖਜੀਤ ਕੌਰ ਅਤੇ ਬੀਬੀ ਮਨਦੀਪ ਕੌਰ ਦਾ ਦੀਵਾਨ ਪ੍ਰਬੰਧਕਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥਣਾਂ ਨੂੰ ਸਿੱਖੀ, ਸੇਵਾ, ਆਤਮਕ ਵਿਕਾਸ ਦੇ ਨਾਲ-ਨਾਲ ਆਤਮ-ਵਿਸ਼ਵਾਸ, ਲੀਡਰਸ਼ਿਪ, ਨਾਰੀ ਸਸ਼ਕਤੀਕਰਣ ਅਤੇ ਵੱਖ-ਵੱਖ ਸਭਿਆਚਾਰਾਂ ਨੂੰ ਸਮਝਣ ਦਾ ਵਿਲਖਣ ਅਨੁਭਵ ਪ੍ਰਦਾਨ ਕਰਨਾ ਸੀ। ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਣੀਕ ਸਿੰਘ, ਆਨਰੇਰੀ ਸਕੱਤਰ ਐਜ਼ੂਕੇਸ਼ਨਲ ਕਮੇਟੀ ਡਾ. ਸਰਬਜੀਤ ਸਿੰਘ ਛੀਨਾ, ਜਸਪਾਲ ਸਿੰਘ ਢਿੱਲੋਂ, ਏਪੀਐਸ ਮਾਨ, ਸਰਜੋਤ ਸਿੰਘ ਸਾਹਨੀ, ਕਮਲਜੀਤ ਸਿੰਘ ਕੋਹਲੀ, ਰਣਦੀਪ ਸਿੰਘ, ਡਾ. ਸੁਖਬੀਰ ਸਿੰਘ, ਰਵਿੰਦਰ ਸਿੰਘ, ਡਾਇਰੈਕਟਰ ਡਾ. ਏਪੀਐਸ ਚਾਵਲਾ, ਡਿਪਟੀ ਡਾਇਰੈਕਟਰ ਉਰਮਿੰਦਰ ਕੌਰ ਆਦਿ ਮੌਜੂਦ ਸਨ।