ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਲਾਏ ਬੂਟੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਵਨਨੈੱਸ ਵਨ ਮੁਹਿੰਮ ਤਹਿਤ ਲਗਾਏ ਪੌਦੇ
Publish Date: Sun, 23 Aug 2026 07:27 PM (IST)
Updated Date: Mon, 24 Aug 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਵਨਨੈੱਸ ਵਨ ਦੇ ਛੇਵੇਂ ਭਾਗ ਦੌਰਾਨ ਦੇਸ਼ ਭਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਤੇ ਇੱਕੋ ਸਮੇਂ ਤੇ ਰੁੱਖ ਲਗਾਓ ਮੁਹਿੰਮ ਚਲਾਈ ਗਈ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਲੜੀ ਵਿਚ ਅੰਮ੍ਰਿਤਸਰ ਸ਼ਹਿਰ ਦੇ ਸੰਤ ਨਿਰੰਕਾਰੀ ਭਵਨ ਖਾਨਕੋਟ, ਸਰਕਾਰੀ ਹਸਪਤਾਲ ਵੇਰਕਾ ਅਤੇ ਈ-ਐਸ-ਆਈ ਹਸਪਤਾਲ ਮਜੀਠਾ ਰੋਡ ਵਿਖੇ ਇਹ ਰੁੱਖ ਲਗਾਓ ਮੁਹਿੰਮ ਦੇ ਤਹਿਤ ਬੂਟੇ ਲਾਏ ਗਏ। ਬਾਬਾ ਹਰਦੇਵ ਸਿੰਘ ਜੀ ਦਾ ਰੂਹਾਨੀ ਸੰਦੇਸ਼ ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਖ਼ਤਰਨਾਕ ਹਨ , ਸਿਰਫ਼ ਵਾਤਾਵਰਣ ਦੀ ਸੰਭਾਲ ਦਾ ਹੋਕਾ ਹੀ ਨਹੀਂ, ਸਗੋਂ ਮਾਨਵੀ ਚੇਤਨਾ ਨੂੰ ਪਵਿੱਤਰ ਅਤੇ ਕੁਦਰਤ ਪ੍ਰਤੀ ਜਵਾਬਦੇਹ ਬਣਾਉਣ ਦਾ ਪ੍ਰੇਰਨਾ ਸਰੋਤ ਹੈ। ਇਸੇ ਪ੍ਰੇਰਨਾ ਨੂੰ ਅਮਲੀ ਰੂਪ ਦਿੰਦਿਆਂ, ਸੰਤ ਨਿਰੰਕਾਰੀ ਮਿਸ਼ਨ ਆਪਣੀ ਵਾਤਾਵਰਣ ਸੰਭਾਲ ਪ੍ਰਤੀ ਪਹਿਲ ‘ਵਨਨੈੱਸ ਵਨ-ਕੁਦਰਤ ਨਾਲ ਸਮਰਸਤਾ’ ਰਾਹੀਂ ਇੱਕ ਹਰੇ-ਭਰੇ, ਸੰਤੁਲਿਤ ਅਤੇ ਸਥਿਰ ਭਵਿੱਖ ਦੀ ਸਿਰਜਣਾ ਲਈ ਲਗਾਤਾਰ ਸਮਰਪਿਤ ਭਾਵ ਨਾਲ ਸੇਵਾ ਕਰ ਰਿਹਾ ਹੈ। ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਦੀ ਪ੍ਰੇਰਨਾ ਨਾਲ ਸ਼ੁਰੂ ਹੋਈ ਇਹ ਵਿਲੱਖਣ ਪਹਿਲ ਅੱਜ ਦੇਸ਼-ਵਿਆਪੀ ਜਨ-ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਦਾ ਮਨੋਰਥ ਸਿਰਫ਼ ਰੁੱਖ ਲਾਉਂਣਾ ਹੀ ਨਹੀਂ, ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ, ਵਾਤਾਵਰਣ ਦੀ ਸੰਭਾਲ ਨੂੰ ਜੀਵਨ-ਮੁੱਲ ਵਜੋਂ ਸਥਾਪਿਤ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰੀ-ਭਰੀ, ਸਵੱਛ ਅਤੇ ਸੰਤੁਲਿਤ ਧਰਤੀ ਦਾ ਨਿਰਮਾਣ ਕਰਨਾ ਹੈ। ਸਮੇਂ ਦੇ ਨਾਲ ਇਹ ਮੁਹਿੰਮ ਲਗਾਤਾਰ ਫੈਲਦਿਆਂ ਦੇਸ਼ ਭਰ ਵਿੱਚ ਲੱਖਾਂ ਲੋਕਾਂ ਨੂੰ ਕੁਦਰਤ ਪ੍ਰਤੀ ਸੰਵੇਦਨਸ਼ੀਲ ਬਣਨ ਦੀ ਪ੍ਰੇਰਨਾ ਦੇ ਰਹੀ ਹੈ।