ਬੱਚਿਆਂ ‘ਚ ਫੈਬਰਾਈਲ ਸੀਜਰ ਦੋਰੇ ਦਾ ਸਹੀ ਸਮੇਂ ਕਰਵਾਉ ਇਲਾਜ : ਡਾ. ਦਿਨੇਸ਼ ਬੱਚਿਆਂ ‘ਚ ਫੈਬਰਾਈਲ ਸੀਜਰ ਦੋਰੇ ਦਾ ਸਹੀ ਸਮੇਂ ਕਰਵਾਉ ਇਲਾਜ- ਡਾ. ਦਿਨੇਸ਼ ਕੁਮਾਰ
Publish Date: Sun, 23 Aug 2026 06:59 PM (IST)
Updated Date: Mon, 24 Aug 2026 04:04 AM (IST)
ਗੁਰਜਿੰਦਰ ਮਾਹਲੂ, ਪੰਜਾਬੀ ਜਾਗਰਣ: ਅੰਮ੍ਰਿਤਸਰ : ਨਵਜਾਤ ਬੱਚਿਆਂ ਨੂੰ ਆਮ ਤੌਰ ‘ਤੇ 3 ਤੋਂ 18 ਮਹੀਨੇ ਅਤੇ ਪੰਜ ਸਾਲ ਦੀ ਉਮਰ ਵਿਚ ਤੇਜ਼ ਬੁਖਾਰ 104 ਡਿਗਰੀ ਤੱਕ ਹੋ ਜਾਂਦਾ ਹੈ, ਜਾਂ ਕਿਸੇ ਵੀ ਤਰਾਂ ਦੀ ਜਨਮ ਤੋਂ ਸ਼ੁਰੂ ਹੋਈ ਇਨਫੈਕਸ਼ਨ ਕਾਰਨ ਇਹ ਰੋਗ ਹੁੰਦਾ ਹੈ, ਜੋ ਫੈਬਰਾਈਲ ਸੀਜ਼ਰ ਵਜੋਂ ਜਾਣਿਆ ਜਾਂਦਾ ਹੈ। ਜਿਸ ਨਾਲ ਬੱਚੇ ਨੂੰ ਬਾਰ-ਬਾਰ ਦੋਰੇ ਦੇ ਰੂਪ ਵਿਚ ਪੈਦਾ ਹੈ। ਇਹ ਦੋਰੇ ਕੁਝ ਸੈਕਿੰਡ ਤੋਂ ਲੈ ਕੇ ਇਕ ਮਿੰਟ ਤੱਕ ਤੇਜ਼ ਬੁਖਾਰ ਦੌਰਾਨ ਪੈਦਾ ਹੈ। ਜਿਸ ਨਾਲ ਬੱਚਿਆਂ ਵਿਚੋਂ ਮੱਸਲ ਕੰਟਰੋਲ ਘੱਟ ਜਾਂਦਾ ਹੈ, ਇਸ ਦੌਰਾਨ ਹੀ ਬੱਚੇ ਦਾ ਮਲ-ਮੂਤਰ ਵੀ ਆਪੇ ਹੀ ਨਿਕਲ ਜਾਂਦਾ ਹੈ ਅਤੇ ਉਲਟੀਆਂ ਦੀ ਸ਼ਿਕਾਇਤ ਵੀ ਵੱਧ ਜਾਂਦੀ ਹੈ। ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਦਿਮਾਗੀ ਰੋਗ ਦੇ ਵਿਸ਼ੇਸ਼ ਮਾਹਰ ਡਾ. ਦਿਨੇਸ਼ ਕੁਮਾਰ ਡੀਐਮ ਨਿਰੋਲੋਜੀ ਪ੍ਰਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲ੍ਹਾ ਨੇ ਕਿਹਾ ਕੀ ਅਜਿਹੇ ਹਾਲਾਤਾਂ ਵਿਚ ਕੀਤੀ ਗਈ ਕੁਤਾਹੀ ਬੱਚੇ ਵਿਚ ਮਿਰਗੀ ਦਾ ਰੂਪ ਧਾਰਨ ਕਰ ਜਾਂਦੀ ਹੈ ਅਤੇ ਕਈ ਹੋਰ ਰੋਗਾਂ ਦਾ ਕਾਰਨ ਵੀ ਬਣ ਜਾਂਦੀ ਹੈ। ਜਿਸ ਨਾਲ ਬੱਚੇ ਨੂੰ ਕਈ ਤਰ੍ਹਾਂ ਦੇ ਹੋਰ ਰੋਗ ਵੀ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਰੋਗ ਬੱਚਿਆਂ ਵਿਚ ਬਹੁਤ ਤੇਜ਼ੀ ਦੇ ਨਾਲ ਫੈਲਦਾ ਹੈ ਜਦ ਕਿ ਇਸ ਦਾ ਇਲਾਜ ਵੀ ਉਪਲੱਬਧ ਹੈ। ਅਜਿਹੀ ਹਾਲਤ ਦਾ ਪਤਾ ਅਤੇ ਦੋਰੇ ਦੀ ਰੂਪ ਰੇਖਾ ਨੂੰ ਸਮਝਦੇ ਹੋਏ ਬੱਚੇ ਨੂੰ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਪਾਸੋਂ ਹੀ ਜਾਂਚ ਕਰਵਾਉਂਣੀ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਇਸ ਬਿਮਾਰੀ ਲਈ ਦਵਾਈਆਂ ਦੀ ਸ਼ੁਰੂਆਤ ਨਾਲ ਹੀ ਬੱਚੇ ਦੇ ਦੋਰੇ ਰੁਕ ਜਾਂਦੇ ਹਨ। ਕੁਝ ਮਹੀਨਿਆਂ ਵਿਚ ਇਸ ਰੋਗ ਤੋਂ ਮੁਕਤੀ ਪਾਈ ਜਾ ਸਕਦੀ ਹੈ। ਜਦ ਕਿ ਇਲਾਜ ਵਿਚ ਕੀਤੀ ਗਈ ਕੁਤਾਹੀ ਜਾਂ ਦੇਰੀ ਨਾਲ ਬੱਚੇ ਨੂੰ ਉਮਰ ਦੇ ਵੱਧਣ ਦੇ ਨਾਲ-ਨਾਲ ਰੋਗ ਦੀ ਦਵਾਈ 5 ਸਾਲਾਂ ਤੱਕ ਵੀ ਖਾਣੀ ਪੈਂਦੀ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੂੰ ਇਸ ਰੋਗ ਬਾਰੇ ਚੰਗੀ ਤਰ੍ਹਾਂ ਜਾਗਰੂਕ ਵੀ ਕੀਤਾ ਜਾਂਦਾ ਹੈ।