ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਜ਼ਮੀਨ ਘੁਟਾਲੇ ਮਾਮਲੇ 'ਚ ਦੋ ਮੁਲਾਜ਼ਮ ਹੋਰ ਮੁਅੱਤਲ
ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਜਮੀਨ ਘੋਟਾਲੇ ਮਾਮਲੇ 'ਚ ਦੋ ਮੁਲਾਜ਼ਮ ਹੋਰ ਮੁਅੱਤਲ
Publish Date: Fri, 03 Apr 2026 06:17 PM (IST)
Updated Date: Sat, 04 Apr 2026 04:08 AM (IST)

ਫੋਟੋ: 21 ਇੰਚਾਰਜ 85 ਗੁਰਮੇਜ ਸਿੰਘ ਤੇ ਸਹਾਇਕ ਸੁਪਰਵਾਈਜਰ ਜਤਿੰਦਰ ਸਿੰਘ ਮੁਅੱਤਲ। ਕੈਪਸ਼ਨ : ਕੁਲਵੰਤ ਸਿੰਘ ਮੰਨਣ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਜ਼ਮੀਨ ਘੁਟਾਲੇ ਮਾਮਲੇ ’ਚ ਸਕੱਤਰ ਪ੍ਰਤਾਪ ਸਿੰਘ ਤੋਂ ਬਾਅਦ ਦੋ ਹੋਰ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ ’ਚ ਇਕ ਗੁਰਦੁਆਰਾ ਸੈਕਸ਼ਨ-85 ਦੇ ਇੰਚਾਰਜ ਗੁਰਮੇਜ ਸਿੰਘ ਤੇ ਦੂਸਰਾ ਸਹਾਇਕ ਸੁਪਰਵਾਈਜ਼ਰ ਜਤਿੰਦਰ ਸਿੰਘ ਨੂੰ ਮੁਅੱਤਲ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਮੁਅੱਤਲ ਕਰਦਿਆ ਗੁਰਮੇਜ ਸਿੰਘ ਦਾ ਹੈੱਡ ਕੁਆਰਟਰ ਗੁਰਦੁਆਰਾ ਗੁਰੂ ਕਾ ਬਾਗ਼ ਤੇ ਜਤਿੰਦਰ ਸਿੰਘ ਦਾ ਹੈੱਡ-ਕੁਆਰਟਰ ਗੁਰਦੁਆਰਾ ਛੇਹਰਟਾ ਸਾਹਿਬ ਬਣਾਇਆ ਹੈ। ਦੱਸਣਯੋਗ ਹੈ ਕਿ ਸਕੱਤਰ ਪ੍ਰਤਾਪ ਸਿੰਘ ਨੂੰ ਵੀ ਮੁਅੱਤਲ ਕਰ ਕੇ ਉਸ ਦਾ ਹੈੱਡ-ਕੁਆਰਟਰ ਗੁਰਦੁਆਰਾ ਛੇਹਾਰਟਾ ਸਾਹਿਬ ਬਣਾਇਆ ਸੀ ਤੇ ਜਤਿੰਦਰ ਸਿੰਘ ਪ੍ਰਤਾਪ ਸਿੰਘ ਦੇ ਪੀਏ ਵਜੋਂ ਸੇਵਾ ਨਿਭਾਅ ਰਹੇ ਸਨ। ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਸ ਮਾਮਲੇ ’ਚ ਬਣਾਈ ਗਈ ਸਬ ਕਮੇਟੀ ਦੀ ਸ਼ਿਫਾਰਸ਼ ’ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਧਾਮੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਸੇ ਨਾਲ ਵੀ ਨਰਮੀ ਨਾਲ ਪੇਸ਼ ਨਹੀਂ ਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਬੰਧ ਨੂੰ ਨੁਕਸਾਨ ਪਹੁੰਚਾਉਂਣ ਵਾਲਿਆਂ ’ਤੇ ਭਵਿੱਖ ’ਚ ਵੀ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।