ਐੱਸਬੀਆਈ ਬੈਂਕ ਨੇ ਵਿਦਿਆਰਥਣਾਂ ਨੂੰ ਦਿੱਤੇ ਸਾਈਕਲ
ਐਸਬੀਆਈ ਬੈਂਕ ਬ੍ਰਾਂਚ ਮਜੀਠਾ ਵਲੋਂ ਭੰਗਵਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ
Publish Date: Fri, 13 Feb 2026 05:35 PM (IST)
Updated Date: Fri, 13 Feb 2026 05:39 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ
ਮਜੀਠਾ : ਬਲਾਕ ਸਿੱਖਿਆ ਮਜੀਠਾ 1 ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਭੰਗਵਾਂ ਵਿਖੇ ਐੱਸਬੀਆਈ ਬੈਂਕ ਬ੍ਰਾਂਚ ਮਜੀਠਾ ਵੱਲੋਂ ਸਕੂਲ ਵਿੱਚ ਪੜ੍ਹਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਇਸ ਮੌਕੇ ਸਕੂਲ ਵਿੱਚ ਇੱਕ ਸਾਦਾ ਸਮਾਗਮ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਸੁੱਖ ਭੰਗੂ ਦੀ ਪ੍ਰੇਰਨਾ ਸਦਕਾ ਮੁੱਖ ਅਧਿਆਪਕ ਸੁਲੇਖ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਐੱਸਬੀਆਈ ਬੈਂਕ ਬ੍ਰਾਂਚ ਮਜੀਠਾ ਦੇ ਮੈਨੇਜਰ ਲਵਕੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਮੈਨੇਜਰ ਮਜੀਠਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਮਨ ਲਗਾ ਕੇ ਕਰਨ ਤਾਂ ਕਿ ਉਹ ਕਿਸੇ ਚੰਗੇ ਮੁਕਾਮ ’ਤੇ ਜਾ ਸਕਣ। ਮੁੱਖ ਅਧਿਆਪਕ ਵੱਲੋਂ ਬੱਚਿਆਂ ਨੂੰ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ ਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐੱਸਬੀਆਈ ਬੈਂਕ ਬ੍ਰਾਂਚ ਮਜੀਠਾ ਦੇ ਮੈਨੇਜਰ ਲਵਕੇਸ਼ ਕੁਮਾਰ ਵੱਲੋਂ ਬਾਹਰਲੇ ਪਿੰਡਾਂ ਤੋਂ ਆਉਣ ਵਾਲੀਆਂ ਲੜਕੀਆਂ ਨੂੰ 12 ਸਾਇਕਲ ਵੰਡੇ ਗਏ। ਇਸ ਮੌਕੇ ਮੈਨੇਜਰ ਲਵਕੇਸ਼ ਕੁਮਾਰ, ਮੁੱਖ ਅਧਿਆਪਕ ਸੁਲੇਖ ਸ਼ਰਮਾ, ਸਰਪੰਚ ਸਤਪਾਲ ਕੌਰ, ਸੁਖਚੈਨ ਸਿੰਘ ਸੁੱਖ ਭੰਗੂ, ਰੇਸ਼ਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।