ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ ਕਰਦੇ ਰਹਾਂਗੇ : ਪ੍ਰਿੰਸ ਸ਼ਰੀਫਪੁਰਾ
ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ ਕਰਦੇ ਰਹਾਂਗੇ: ਪ੍ਰਿੰਸ ਸ਼ਰੀਫਪੁਰਾ
Publish Date: Fri, 13 Feb 2026 04:25 PM (IST)
Updated Date: Fri, 13 Feb 2026 04:27 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਘਰ-ਘਰ ਪਹੁੰਚਾਉਣ ਅਤੇ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ’ਚ ਸਜਣ ਲਈ ਪ੍ਰੇਰਿਤ ਕਰਨ ਦੇ ਫੈੱਡਰੇਸ਼ਨ ਪ੍ਰਿੰਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਣ ਲਈ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਪ੍ਰਿੰਸ ਸ਼ਰੀਫਪੁਰਾ ਨੇ ਕਿਹਾ ਕਿ ਸਿੱਖੀ ਦਾ ਪ੍ਰਚਾਰ ਅਤੇ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਚ ਸਜਣ ਲਈ ਪ੍ਰੇਰਿਤ ਕਰਨਾ ਫੈੱਡਰੇਸ਼ਨ ਪ੍ਰਿੰਸ ਦਾ ਮੁੱਖ ਉਦੇਸ਼ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਮੁਹਿੰਮ ਤਹਿਤ ਸਿੱਖ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੁੰਦਰ ਦਸਤਾਰ ਸਜਾਉਣ ਲਈ ਸਿੱਖ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਗਈ ਹੈ, ਜਿਸ ਕਾਰਨ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਤਾਂ ਜੋ ਸਿੱਖ ਨੌਜਵਾਨ ਸਿੱਖੀ ਸਰੂਪ ਚ ਸੱਜ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਸਿਮਰਨ ਕਰਦੇ ਹੋਏ ਕੌਮ ਦੀ ਚੜ੍ਹਦੀਕਲਾ ਲਈ ਕਾਰਜ ਕਰ ਸਕਣ। ਇਸ ਮੌਕੇ ਕੁੰਵਰਬੀਰ ਸ਼ਰੀਫਪੁਰਾ, ਬਲਵਿੰਦਰ ਗੁਮਟਾਲਾ, ਵਿੱਕੀ ਭੂਸ਼ਨਪੁਰਾ, ਰਾਜਪਾਲ ਸੁਲਤਾਨਵਿੰਡ, ਗੁਰਿੰਦਰਪਾਲ ਸਿੰਘ ਦੀਪੂ, ਸੁਖਵਿੰਦਰ ਵਿਸ਼ੂ, ਹੈਪੀ ਢਿੱਲੋਂ, ਰੌਬਿਨ ਢਿੱਲੋਂ, ਅਰਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਵਿਟੂ, ਅਰਵਿੰਦਰ ਹੰਸਪਾਲ, ਜਤਿੰਦਰ ਸਿੰਘ ਹਨੀ, ਜਸਪ੍ਰੀਤ ਸਿੰਘ ਜੱਸੀ, ਬਲਜੀਤ ਮੇਜਰ ਆਦਿ ਹਾਜ਼ਰ ਸਨ।