ਲੇਕਹੈੱਡ ਪਬਲਿਕ ਸਕੂਲ ’ਚ ਮਨਾਈ ਅਸ਼ਟਮੀ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਤੀਰਥ ਰੋਡ ਵਿਖੇ ਲੇਕਹੈੱਡ ਪਬਲਿਕ ਸਕੂਲ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਚੇਅਰਮੈਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ।
Publish Date: Fri, 04 Sep 2026 04:21 PM (IST)
Updated Date: Fri, 04 Sep 2026 04:22 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਤੀਰਥ ਰੋਡ ਵਿਖੇ ਲੇਕਹੈੱਡ ਪਬਲਿਕ ਸਕੂਲ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਚੇਅਰਮੈਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਨੂੰ ਬਹੁਤ ਸੁੰਦਰ ਸਜਾਇਆ ਗਿਆ ਸੀ। ਸਮਾਰੋਹ ਦਾ ਮੁੱਖ ਆਕਰਸ਼ਣ ਨੰਨ੍ਹੇ-ਮੁੰਨੇ ਬੱਚੇ ਰਹੇ, ਜੋ ਸ੍ਰੀ ਕ੍ਰਿਸ਼ਨ ਜੀ, ਰਾਧਾ ਰਾਣੀ ਆਦਿ ਸੁੰਦਰ ਰੂਪਾਂ ਵਿਚ ਸੱਜ ਕੇ ਆਏ ਸਨ। ਉਨ੍ਹਾਂ ਦੀ ਮਨਮੋਹਕ ਅਦਾਵਾਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਬਾਲ ਲੀਲਾਵਾਂ, ਮਟਕੀ ਫੋੜ ਅਤੇ ਮਨਮੋਹਕ ਰਾਸ ਲੀਲਾ ਉੱਤੇ ਅਧਾਰਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਨੇ ਭਜਨਾਂ ’ਤੇ ਸੁੰਦਰ ਨਾਚ ਪੇਸ਼ ਕਰਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਬੱਚਿਆਂ ਨੂੰ ਜਨਮ-ਅਸ਼ਟਮੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਸ੍ਰੀ ਕ੍ਰਿਸ਼ਨ ਜੀ ਵੱਲੋਂ ਦਿੱਤੇ ਗੀਤਾ ਦੇ ਉਪਦੇਸ਼ਾਂ ਬਾਰੇ ਦੱਸਿਆ ਗਿਆ। ਸਕੂਲ ਦੇ ਚੇਅਰਮੈਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਨੇ ਸਾਰੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਪ੍ਰੇਮ, ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੀਆਂ ਵੱਖ-ਵੱਖ ਕਹਾਣੀਆਂ ਵੀ ਸੁਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ। ਇਹ ਤਿਉਹਾਰ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ ਤੇ ਸੱਭਿਅਤਾ ਨਾਲ ਜੋੜਦੇ ਹਨ। ਉਨ੍ਹਾਂ ਸਮੂਹ ਬੱਚਿਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ। ਬੱਚਿਆਂ ਨੇ ਬਹੁਤ ਸੁੰਦਰ ਕ੍ਰਾਫਟ ਕਾਰਡ ਵੀ ਬਣਾਏ। ਅੰਤ ਵਿਚ ਸਾਰੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਜੈਕਾਰਿਆਂ ਨਾਲ ਇਸ ਸਮਾਰੋਹ ਦਾ ਸਮਾਪਨ ਕੀਤਾ। ਸਮਾਰੋਹ ਦੇ ਅੰਤ ਵਿਚ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।