- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਬਾਰੇ ਇੱਕ ਹੋਰ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਹੈ |

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਬਾਰੇ ਇੱਕ ਹੋਰ ਸਨਸਨੀਖੇਜ਼ ਖ਼ੁਲਾਸਾ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਬਹਿਰੀਨ ਵਾਲੀ ਬੀਬੀ ਨਵੰਬਰ 2025 ਵਿੱਚ ਇੰਡੀਆ ਇਕੱਲੀ ਨਹੀਂ ਸੀ ਆਈ। ਇਸ ਨਾਲ ਇਸਦਾ ਲੜਕਾ ਹਰਪਿੰਦਰਪਾਲ ਸਿੰਘ, ਨੂੰਹ ਦਮਨ ਤੇ ਲੜਕੇ ਦਾ ਸਾਲਾ ਸੁਖਬੀਰ ਸਿੰਘ ਵੀ ਇਸ ਦੇ ਨਾਲ ਹੀ ਬਹਿਰੀਨ ਤੋਂ ਇੰਡੀਆ ਆਏ ਸਨ। ਬਹਿਰੀਨ ਵਾਲੀ ਬੀਬੀ ਵੱਲੋਂ ਨਾਇਬ ਤਹਿਸੀਲਦਾਰ ਧੂਰੀ ਅਜੀਤ ਸਿੰਘ ਵਿਰੁੱਧ ਰਿਸ਼ਵਤ ਲੈਣ ਦੇ ਦਰਜ ਕਰਾਏ ਕੇਸ ਐੱਫਆਈਆਰ ਨੰਬਰ 02 ਮਿਤੀ 3-3-2011 ਥਾਣਾ ਵਿਜੀਲੈਂਸ ਪਟਿਆਲਾ ਦੀ ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਇਹ ਰਿਸ਼ਵਤ ਕੇਸ ਝੂਠਾ ਪਾਇਆ ਗਿਆ ਸੀ।
ਸੰਬੰਧਿਤ ਨਾਇਬ ਤਹਿਸੀਲਦਾਰ ਨੇ ਬਹਿਰੀਨ ਵਾਲੀ ਬੀਬੀ ਵੱਲੋਂ ਉਸ ਵਿਰੁੱਧ ਦਰਜ ਕਰਵਾਇਆ ਰਿਸ਼ਵਤ ਦਾ ਕੇਸ ਪੁਲਿਸ ਜਾਂਚ ਵਿੱਚ ਝੂਠਾ ਪਾਏ ਜਾਣ ਤੋਂ ਬਾਦ ਬਹਿਰੀਨ ਵਾਲੀ ਬੀਬੀ ਵਿਰੁੱਧ 182 ਦਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਜੋ ਅੱਜ ਤੱਕ ਵੀ ਚੱਲਦਾ ਹੈ। ਬਹਿਰੀਨ ਵਾਲੀ ਬੀਬੀ ਵੱਲੋਂ ਇਸ ਕੇਸ ਵਿੱਚ ਪੇਸ਼ ਨਾਂ ਹੋਣ ਕਰਕੇ ਇਸ ਵਿਰੁੱਧ LOC ਜਾਰੀ ਕੀਤਾ ਗਿਆ ਸੀ।ਏਸੇ ਹੀ ਜਾਰੀ LOC ਦੇ ਕਾਰਣ ਬਹਿਰੀਨ ਵਾਲੀ ਬੀਬੀ ਨੂੰ ਏਅਰਪੋਰਟ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਲ ਭੇਜ ਦਿੱਤਾ ਗਿਆ ਸੀ।
ਇਸ ਦਾ ਲੜਕਾ, ਨੂੰਹ ਤੇ ਲੜਕੇ ਦਾ ਸਾਲਾ ਤਾਂ ਕੁੱਝ ਸਮੇਂ ਬਾਦ ਵਾਪਸ ਬਹਿਰੀਨ ਚਲੇ ਗਏ ਪਰ ਇਸ ਦਾ ਪਾਸਪੋਰਟ ਜ਼ਬਤ ਕਰ ਲੈਣ ਕਾਰਨ ਇਹ ਵਾਪਸ ਬਹਿਰੀਨ ਨਹੀਂ ਜਾ ਸਕੀ। ਬਹਿਰੀਨ ਵਾਲੀ ਬੀਬੀ ਵੱਲੋਂ ਨਾਇਬ ਤਹਿਸੀਲਦਾਰ ਵਿਰੁੱਧ ਦਰਜ ਕਰਾਏ ਝੂਠੇ ਮੁਕੱਦਮੇ ਵਿੱਚ ਵੀ ਇਸ ਨੇ ਨਾਇਬ ਤਹਿਸੀਲਦਾਰ ਵਿਰੁੱਧ ਦੋਸ਼ ਲਾਏ ਸੀ ਕਿ "ਨਾਇਬ ਤਹਿਸੀਲਦਾਰ ਮੈਨੂੰ ਦਿਨੇਂ ਤੇ ਰਾਤ ਨੂੰ ਵਾਰ ਵਾਰ ਫੋਨ ਕਰਦਾ ਸੀ ਤੇ ਕਈ ਵਾਰ ਅਸ਼ਲੀਲ ਗੱਲਾਂ ਵੀ ਕਰਦਾ ਸੀ। ਇਸ ਨੇ ਕਿਹਾ ਸੀ ਕਿ ਜਿਸ ਦੀ ਮੈਂ ਆਪਣੇ ਮੋਬਾਈਲ ਵਿੱਚ ਰਿਕਾਰਡਿੰਗ ਵੀ ਕੀਤੀ ਹੋਈ ਹੈ। ਜਿਸ ਦੀ ਸੀਡੀ ਬਣਾਕੇ ਮੈਂ ਬਾਅਦ ਵਿੱਚ ਆਪ ਜੀ ਦੇ ਪਾਸ ਪੇਸ਼ ਕਰ ਦੇਵਾਂਗੀ।" ਵਲਟੋਹਾ ਨੇ ਕਿਹਾ ਕਿ ਹੈਰਾਨੀ ਤੇ ਸੋਚਣ ਵਾਲੀ ਗੱਲ ਹੈ ਕਿ ਸਾਰੀ ਦੁਨੀਆ ਇਸ ਬਹਿਰੀਨ ਵਾਲੀ ਬੀਬੀ ਨੂੰ ਹੀ ਅਸ਼ਲੀਲ ਮੈਸੇਜ ਭੇਜਦੀ ਹੈ ਤੇ ਇਸ ਨਾਲ ਹੀ ਫੋਨ 'ਤੇ ਅਸ਼ਲੀਲ ਗੱਲਾਂ ਕਰਦੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਬਹਿਰੀਨ ਵਾਲੀ ਬੀਬੀ ਨੇ ਹੀ ਨਾਇਬ ਤਹਿਸੀਲਦਾਰ ਅਜੀਤ ਸਿੰਘ ਨੂੰ ਵਿਕਟੋਰੀਆ ਰਿਜ਼ੋਰਟ ਧੂਰੀ ਬੁਲਾਇਆ ਸੀ। ਇਸ ਦੇ ਜਾਲ ਵਿੱਚ ਫਸੇ ਨਾਇਬ ਤਸੀਲਦਾਰ ਦੀ ਜੇਬ ਵਿੱਚ ਚੁੱਪ ਚੁਪੀਤੇ ਇਸ ਨੇ ਵਿਜੀਲੈਂਸ ਦੇ ਦਿੱਤੇ ਨੰਬਰ ਲੱਗੇ ਹੋਏ 10000/- ਦੇ ਨੋਟ ਪਾ ਦਿੱਤੇ ਤੇ ਵਿਜੀਲੈਂਸ ਨੂੰ ਇਸ਼ਾਰਾ ਕਰਕੇ ਨਾਇਬ ਤਸੀਲਦਾਰ ਦੀ ਜੇਬ 'ਚੋਂ ਰੰਗੇ ਹੱਥੀਂ ਬਰਾਮਦੀ ਕਰਵਾ ਦਿੱਤੀ। ਬਾਅਦ ਵਿੱਚ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਉਣ 'ਤੇ ਕਿ ਬਹਿਰੀਨ ਵਾਲੀ ਬੀਬੀ ਨੇ ਆਪਣੇ ਨਿੱਜੀ ਲਾਭ ਲਈ ਨਾਇਬ ਤਹਿਸੀਲਦਾਰ ਨੂੰ ਸ਼ਿਕਾਰ ਬਣਾਇਆ ਸੀ ਤੇ ਰਿਸ਼ਵਤ ਲੈਣ ਦਾ ਡਰਾਮਾ ਕਰਕੇ ਉਸ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਸੀ।
ਵਲਟੋਹਾ ਨੇ ਕਿਹਾ ਕਿ ਬੇਨਤੀ ਹੈ ਕਿ ਇਸ ਬਹਿਰੀਨ ਵਾਲੀ ਬੀਬੀ 'ਤੇ ਸਿਆਸਤ ਕਰਨ ਦੀ ਥਾਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ।ਬੀਬੀ ਵੱਲੋਂ ਐੱਫਆਈਆਰ ਦਰਜ ਹੋ ਚੁੱਕੀ ਹੈ। ਇਸ ਦੀ ਜਾਂਚ ਹੋਣ ਦਿਓ ਆਪੇ ਸੱਚ ਸਾਹਮਣੇ ਆ ਜਾਵੇਗਾ ਤੇ ਅਖੀਰ ਅਦਾਲਤ ਵੀ ਝੂਠ ਸੱਚ ਦਾ ਨਿਤਾਰਾ ਕਰ ਦੇਵੇਗੀ। ਪੋਸਟ ਦੇ ਨਾਲ ਬਹਿਰੀਨ ਵਾਲੀ ਬੀਬੀ ਵੱਲੋਂ ਨਾਇਬ ਤਹਿਸੀਲਦਾਰ ਵਿਰੁੱਧ ਦਰਜ ਕਰਵਾਏ ਕੇਸ ਦੀ ਐਫਆਈਆਰ ਵੀ ਸਾਂਝੀ ਕੀਤੀ ਹੈ।