ਮਿਡ-ਡੇ ਮੀਲ ਦੇ ਨਵੇਂ ਨਿਯਮਾਂ ਕਾਰਨ ਨਾਨ-ਟੀਚਿੰਗ ਸਟਾਫ ਪਰੇਸ਼ਾਨ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਰਕਾਰ ਵੱਲੋਂ ਪੋਰਟਲ ’ਤੇ ਲਾਗੂ ਕੀਤੇ ਨਵੇਂ ਨਿਯਮਾਂ ਨੇ ਸਰਕਾਰੀ ਸਕੂਲਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਔਖਾ ਪਾ ਦਿੱਤਾ ਹੈ। ਬਿਨਾਂ ਜੀਐਸਟੀ ਨੰਬਰ ਵਾਲੇ ਵੈਂਡਰ ਨੂੰ ਪੋਰਟਲ 'ਤੇ ਐਡ ਨਾ
Publish Date: Thu, 01 Oct 2026 04:15 PM (IST)
Updated Date: Thu, 01 Oct 2026 04:16 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਰਕਾਰ ਵੱਲੋਂ ਪੋਰਟਲ ’ਤੇ ਲਾਗੂ ਕੀਤੇ ਨਵੇਂ ਨਿਯਮਾਂ ਨੇ ਸਰਕਾਰੀ ਸਕੂਲਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਔਖਾ ਪਾ ਦਿੱਤਾ ਹੈ। ਬਿਨਾਂ ਜੀਐਸਟੀ ਨੰਬਰ ਵਾਲੇ ਵੈਂਡਰ ਨੂੰ ਪੋਰਟਲ ਤੇ ਐਡ ਨਾ ਕਰਨ ਕਾਰਨ ਪਿੰਡਾਂ ਦੇ ਸਕੂਲਾਂ ਚ ਮਿਡ-ਡੇ ਮੀਲ ਲਈ ਸਮਾਨ ਦੀ ਖਰੀਦ ਚ ਦਿੱਕਤ ਆ ਰਹੀ ਹੈ। ਪਿੰਡਾਂ ਚ ਕਰਿਆਨਾ, ਸਬਜ਼ੀ, ਦੁੱਧ ਆਦਿ ਛੋਟੇ ਦੁਕਾਨਦਾਰਾਂ ਤੋਂ ਲਿਆ ਜਾਂਦਾ ਹੈ ਜੋ ਜੀਐਸਟੀ ਰਜਿਸਟਰਡ ਨਹੀਂ ਹਨ। ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਤਵੰਤ ਸਿੰਘ ਤੇ ਸਰਪ੍ਰਸਤ ਜਸਵੰਤ ਰਾਏ ਨੇ ਰਈਆ ਵਿਖੇ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਅਦਾਇਗੀਆਂ ਲਟਕੀਆਂ ਹੋਈਆਂ ਹਨ। ਬੱਚਿਆਂ ਦਾ ਖਾਣਾ ਬੰਦ ਨਾ ਹੋਵੇ ਇਸ ਲਈ ਕਰਮਚਾਰੀ ਆਪਣੀ ਜੇਬ ਚੋਂ 30-50 ਹਜ਼ਾਰ ਤੱਕ ਖਰਚ ਕਰ ਚੁੱਕੇ ਹਨ। ਪਹਿਲਾਂ ਫਢੰਸ਼ ਰਾਹੀਂ ਸਿੱਧੀ ਅਦਾਇਗੀ ਹੁੰਦੀ ਸੀ, ਹੁਣ ਬੀਪੀਈਓ ਤੇ ਖਜ਼ਾਨਾ ਦਫਤਰ ਦੀ ਲੰਬੀ ਪ੍ਰਕਿਿਰਆ ਕਾਰਨ ਦੇਰੀ ਹੋ ਰਹੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਪੈਂਡਿੰਗ ਅਦਾਇਗੀਆਂ ਤੁਰੰਤ ਜਾਰੀ ਕੀਤੀਆਂ ਜਾਣ, ਗੈਰ-ਪੀਐਫਐਮਐਸ ਵੈਂਡਰਾਂ ਲਈ ਵਿਹਾਰਕ ਹੱਲ ਕੱਢਿਆ ਜਾਵੇ ਅਤੇ ਨਾਨ-ਟੀਚਿੰਗ ਸਟਾਫ ਤੋਂ ਸਿਰਫ ਜੌਬ ਪ੍ਰੋਫਾਈਲ ਮੁਤਾਬਕ ਹੀ ਕੰਮ ਲਿਆ ਜਾਵੇ। ਅਦਾਇਗੀ ਨਾ ਹੋਣ ਤੇ 1 ਅਕਤੂਬਰ ਤੋਂ ਮਿਡ-ਡੇ ਮੀਲ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। ਸੁਬਾਈ ਮੁੱਖ ਬੁਲਾਰੇ ਹਰਜੀਤ ਸਿੰਘ ਬਰਾੜ ਨੇ ਕਿਹਾ ਇਹ ਨਵੇ ਨਿਯਮਾਂ ਦੇ ਫੁਰਮਾਨ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਿਤ ਕਰਨ ਲਈ ਹਨ ਇਸ ਨਾਲ ਪਿੰਡਾਂ ਵਿਚ ਕੰਮ ਕਰਦੇ ਛੋਟੇ ਦੁਕਾਨਦਾਰਾਂ ਨੂੰ ਘਾਟਾ ਪਵੇਗਾ ਅਤੇ ਸਕੂਲਾਂ ਦਾ ਵੀ ਖ਼ਰਚਾ ਵਧੇਗਾ। ਇਸ ਸਮੇਂ ਦਿਲਪ੍ਰੀਤ ਸਿੰਘ ਭਿੰਡਰ ਸੂਬਾ ਸੀਨੀਅਰ ਮੀਤ ਪ੍ਰਧਾਨ, ਯੋਗੇਸ਼ ਕੁਮਾਰ ਕੌੜਾ ਸੂਬਾ ਮੀਤ ਪ੍ਰਧਾਨ, ਗੁਰਮੀਤ ਸਿੰਘ ਸਲਾਬਤਪੁਰਾ ਸੂਬਾ ਮੀਤ ਪ੍ਰਧਾਨ, ਜਤਿੰਦਰ ਸਿੰਘ ਭੰਗੂ ਸੂਬਾ ਜਥੇਬੰਦਕ ਸਕੱਤਰ ਗੁਰਵਿੰਦਰ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ, ਪਰਮਜੀਤ ਕੁਮਾਰ ਸੂਬਾ ਪ੍ਰੈੱਸ ਸਕੱਤਰ, ਦਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਪ੍ਰਦੀਪ ਕੁਮਾਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਅਸੀਸ ਅਰੋੜਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਕਰਨ ਕੁਮਾਰ ਜ਼ਿਲ੍ਹਾ ਪ੍ਰਧਾਨ ਜਲੰਧਰ, ਵਿਕਾਸ ਅਗਰਵਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ , ਜਸਪ੍ਰੀਤ ਸਿੰਘ ਸਿੱਧੂ ਜਨਰਲ ਸਕੱਤਰ ਇਕਾਈ ਬਠਿੰਡਾ, ਰਣਜੀਤ ਕੁਮਾਰ ਜਨਰਲ ਸਕੱਤਰ ਜ਼ਿਲ੍ਹਾ ਇਕਾਈ ਅੰਮ੍ਰਿਤਸਰ, ਅਮਨਦੀਪ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਇਕਾਈ ਗੁਰਦਾਸਪੁਰ, ਗੁਰਪ੍ਰੀਤ ਸਿੰਘ ਵਿੱਤ ਸਕੱਤਰ ਜ਼ਿਲ੍ਹਾ ਇਕਾਈ ਅੰਮ੍ਰਿਤਸਰ, ਪਰਮਿੰਦਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਇਕਾਈ ਤਰਨਤਾਰਨ, ਹਰਪ੍ਰੀਤ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਇਕਾਈ ਮੋਗਾ ਆਦਿ ਸਾਥੀ ਹਾਜ਼ਰ ਸਨ।