ਅੱਜ ਮਨਾਇਆ ਜਾਵੇਗਾ ਅੰਨਕੂਟ ਮਹਾਉਤਸਵ, ਤਿਆਰੀਆਂ ਮੁਕੰਮਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੀ ਰਾਧਾ ਮਾਧਵ ਸੰਕੀਰਤਨ ਮੰਡਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ
Publish Date: Tue, 17 Nov 2026 04:45 PM (IST)
Updated Date: Tue, 17 Nov 2026 04:48 PM (IST)
ਸ਼੍ਰੀ ਹਰਿਨਾਮ ਸੰਕੀਰਤਨ ਦੀ ਹੋਵੇਗੀ ਅੰਮ੍ਰਿਤ ਵਰਖਾ : ਵਿਜੇ ਸਿੰਘਾਨੀਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੀ ਰਾਧਾ ਮਾਧਵ ਸੰਕੀਰਤਨ ਮੰਡਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਨਕੂਟ ਮਹੋਤਸਵ ਬੜੀ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ 18 ਨਵੰਬਰ 2026, ਬੁੱਧਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 9:30 ਵਜੇ ਤੱਕ ਸ਼ਿਵਾਲਾ ਸ਼੍ਰੀ ਸ਼ਿਆਮ ਧਾਮ ਮੰਦਰ, ਵ੍ਰਿੰਦਾਵਨ ਗਾਰਡਨ, ਅੰਮ੍ਰਿਤਸਰ ਵਿਖੇ ਸ਼੍ਰੀ ਹਰਿਨਾਮ ਸੰਕੀਰਤਨ ਦੀ ਅੰਮ੍ਰਿਤ ਵਰਖਾ ਹੋਵੇਗੀ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੰਡਲ ਦੇ ਪ੍ਰਬੰਧਕ ਸਮਾਜ ਸੇਵਕ ਵਿਜੇ ਸਿੰਘਾਨੀਆ ਤੇ ਆਯੋਜਕਾਂ ਨੇ ਦੱਸਿਆ ਕਿ ਅੰਨਕੂਟ ਮਹੋਤਸਵ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਅਪਾਰ ਕਿਰਪਾ ਤੇ ਗੋਵਰਧਨ ਪੂਜਾ ਦੀ ਪਰੰਪਰਾ ਨਾਲ ਜੁੜਿਆ ਹੋਇਆ ਪਵਿੱਤਰ ਤਿਉਹਾਰ ਹੈ। ਇਸ ਦਿਨ ਭਗਵਾਨ ਨੂੰ ਛੱਪਨ ਭੋਗ ਅਤੇ ਅੰਨਕੂਟ ਦਾ ਭੋਗ ਲਗਾਇਆ ਜਾਂਦਾ ਹੈ ਤੇ ਸੰਗਤਾਂ ਨੂੰ ਪ੍ਰਸਾਦ ਵਰਤਾਇਆ ਜਾਂਦਾ ਹੈ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਇਸ ਵਾਰ ਵੀ ਮੰਦਰ ਨੂੰ ਫੁੱਲਾਂ ਤੇ ਰੌਸ਼ਨੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਜਾਵੇਗਾ। ਇਸ ਸੰਕੀਰਤਨ ਵਿਚ ਪ੍ਰਸਿੱਧ ਭਜਨ ਗਾਇਕ ਜਤਿਨ ਮਹਿਰਾ, ਆਦਿਤਿਆ ਭਈਆ ਅਤੇ ਰਾਜਨ ਬਾਲੀ ਆਪਣੇ ਮਧੁਰ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੇ ਭਜਨਾਂ ਨਾਲ ਪੂਰਾ ਮਾਹੌਲ ਭਗਤੀਮਈ ਹੋ ਜਾਵੇਗਾ ਅਤੇ ਸੰਗਤਾਂ ਸ਼੍ਰੀ ਰਾਧਾ-ਕ੍ਰਿਸ਼ਨ ਦੇ ਨਾਮ ਦੀ ਮਸਤੀ ਵਿੱਚ ਝੂਮ ਉੱਠਣਗੀਆਂ। ਸੰਕੀਰਤਨ ਦੀ ਸਮਾਪਤੀ ’ਤੇ ਰਾਤ 9:30 ਵਜੇ ਸਾਰੀਆਂ ਸੰਗਤਾਂ ਲਈ ਪ੍ਰਸਾਦ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਆਯੋਜਕਾਂ ਨੇ ਸਾਰੇ ਸ਼ਰਧਾਲੂਆਂ ਨੂੰ ਪ੍ਰਸਾਦ ਗ੍ਰਹਿਣ ਕਰਨ ਦੀ ਅਪੀਲ ਕੀਤੀ ਹੈ। ਉਤਸਵ ਕਮੇਟੀ ਨੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਸੰਗਤਾਂ ਤੇ ਸ਼ਰਧਾਲੂਆਂ ਨੂੰ ਇਸ ਮਹੋਤਸਵ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਹਰਿਨਾਮ ਸੰਕੀਰਤਨ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਹੈ। ਕੁੰਵਰ ਨੂੰ ਦਿੱਤਾ ਸੱਦਾ ਪੱਤਰ ਸਮਾਜ ਸੇਵਕ ਵਿਜੇ ਸਿੰਘਾਨੀਆ ਤੇ ਸਮਾਜ ਸੇਵਕ ਅਨੁਜ ਖੇਮਕਾ ਨੇ ਸੀਨੀਅਰ ਭਾਜਪਾ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਅੰਨਕੂਟ ਮਹੋਤਸਵ ਦਾ ਸੱਦਾ ਪੱਤਰ ਦਿੱਤਾ। ਇਸ ਦੀ ਜਾਣਕਾਰੀ ਉਤਸਵ ਕਮੇਟੀ ਤੇ ਸਮਾਜ ਸੇਵਕ ਵਿਜੇ ਸਿੰਘਾਨੀਆ ਨੇ ਦਿੱਤੀ। ਕੁੰਵਰ ਨੇ ਭਰੋਸਾ ਦਿੱਤਾ ਕਿ ਉਹ ਇਸ ਸਮਾਰੋਹ ਵਿਚ ਜ਼ਰੂਰ ਸ਼ਾਮਲ ਹੋਣਗੇ।