ਮਹਿਤਾ ਅੰਮ੍ਰਿਤਸਰ ਰੋਡ 'ਤੇ ਬੱਸ ਦੀ ਉਡੀਕ ਕਰ ਰਹੀਆਂ ਸਵਾਰੀਆਂ 'ਤੇ ਬੇਕਾਬੂ ਟਰਾਲਾ ਚੜ੍ਹਿਆ, ਮਚਿਆ ਚੀਕ-ਚਿਹਾੜਾ ਅੱਜ ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਪੁਲਿਸ ਥਾਣਾ ਤਰਸਿੱਕਾ ਵਿੱਚ ਇੱਕ ਟਰਾਲੇ ਵੱਲੋਂ ਬੱਸ ਦੀ ਉਡੀਕ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਉਪਰ ਚੜ੍ਹ ਜਾਣ ਕਾਰਣ ਇੱਕ ਔਰਤ ਦੀ ਲੱਤ ਬੁਰੀ ਤਰ੍ਹਾ ਟੁੱਟ ਜਾਣ ਦੀ ਖ਼ਬਰ ਹੈ ਖੁਸ਼ਕਿਸਮਤੀ ਇਹ ਰਹੀ ਕਿ ਟਰਾਲੇ ਦੇ ਉੱਪਰ ਦੀ ਲੰਘ ਜਾਣ ਦੇ ਬਾਵਜੂਦ ਛੋਟੇ ਛੋਟੇ ਬੱਚੇ ਬਚ ਗਏ।
Publish Date: Sun, 26 Jul 2026 02:56 PM (IST)
Updated Date: Sun, 26 Jul 2026 02:58 PM (IST)
ਭਗਵਾਨ ਸਿੰਘ ਖੁਜਾਲਾ, ਤਰਸਿੱਕਾ - ਅੱਜ ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਪੁਲਿਸ ਥਾਣਾ ਤਰਸਿੱਕਾ ਵਿੱਚ ਇੱਕ ਟਰਾਲੇ ਵੱਲੋਂ ਬੱਸ ਦੀ ਉਡੀਕ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਉਪਰ ਚੜ੍ਹ ਜਾਣ ਕਾਰਣ ਇੱਕ ਔਰਤ ਦੀ ਲੱਤ ਬੁਰੀ ਤਰ੍ਹਾ ਟੁੱਟ ਜਾਣ ਦੀ ਖ਼ਬਰ ਹੈ ਖੁਸ਼ਕਿਸਮਤੀ ਇਹ ਰਹੀ ਕਿ ਟਰਾਲੇ ਦੇ ਉੱਪਰ ਦੀ ਲੰਘ ਜਾਣ ਦੇ ਬਾਵਜੂਦ ਛੋਟੇ ਛੋਟੇ ਬੱਚੇ ਬਚ ਗਏ।
ਜਾਣਕਾਰੀ ਅਨੁਸਾਰ ਅੱਡਾ ਖਜਾਲਾ ਵਿੱਚ ਕੁਝ ਸਵਾਰੀਆਂ ਜਿਨਾਂ ਨੇ ਅੰਮ੍ਰਿਤਸਰ ਵੱਲ ਨੂੰ ਜਾਣਾ ਸੀ ਬੱਸ ਦੀ ਉਡੀਕ ਕਰ ਰਹੀਆਂ ਸਨ ਜਿਨਾਂ ਵਿੱਚ ਔਰਤਾਂ ਅਤੇ ਕੁੜੀਆਂ ਛੋਟੇ ਬੱਚੇ ਵੀ ਸ਼ਾਮਿਲ ਸਨ ਇੰਨੇ ਚਿਰ ਨੂੰ ਮਹਿਤਾ ਵਾਲੀ ਸਾਈਡ ਤੋਂ ਇੱਕ ਟਰਾਲਾ ਨੰਬਰ ਆਰ ਜੇ 09 ਜੀ ਏ 6390 ਜੋ ਨੈਸ਼ਨਲ ਹਾਈਵੇ ਵਾਲਿਆਂ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਇੱਕ ਪ੍ਰਵਾਸੀ ਚਲਾ ਰਿਹਾ ਸੀ ਉਹ ਅਚਾਨਕ ਹੀ ਸੜਕ ਦੇ ਕਿਨਾਰੇ ਤੇ ਖੜੀਆਂ ਸਵਾਰੀਆਂ ਉੱਪਰ ਚੜ ਗਿਆ ਕਈ ਛੋਟੇ ਬੱਚੇ ਟਰਾਲੇ ਦੀ ਵਿਚਲੀ ਸਾਈਡ ਦੇ ਥੱਲੇ ਆ ਗਏ ਪਰ ਫਿਰ ਵੀ ਉਹ ਬਚ ਗਏ ,ਇੱਕ ਔਰਤ ਪਿੰਡ ਸੈਦੋਲੇਹਲ ਦੀ ਦੱਸੀ ਜਾ ਰਹੀ ਹੈ ਦੀ ਲੱਤ ਬਹੁਤ ਹਿ ਬੁਰੀ ਤਰ੍ਹਾਂ ਟੁੱਟ ਗਈ ਅਤੇ ਇੱਕ ਬੱਚੀ ਦਾ ਪੈਰ ਟੁੱਟ ਗਿਆ ਮੌਕੇ 'ਤੇ ਹਾਜ਼ਰ ਕੁਝ ਲੋਕਾਂ ਵੱਲੋਂ 108 'ਤੇ ਕਾਲ ਕੀਤੀ ਗਈ ਅਤੇ 112 ਨੰਬਰ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਮੌਕੇ ਤੇ ਥਾਣਾ ਪ੍ਰਸਿੱਕਾ ਦੀ ਪੁਲਿਸ ਨੇ ਪਹੁੰਚ ਕੇ ਟਰਾਲੇ ਨੂੰ ਕਾਬੂ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਟਰੱਕ ਦਾ ਡਰਾਈਵਰ ਜਿਸ ਨੂੰ ਮੌਕੇ ਤੇ ਲੋਕਾਂ ਨੇ ਕਾਬੂ ਕਰ ਲਿਆ ਸੀ ਪਰ ਭੀੜ ਦਾ ਫਾਇਦਾ ਉਠਾ ਕੇ ਓਹੋ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।