ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਰੱਦ, ਅਗਲੇ ਦੋ ਦਿਨ ਵੀ ਲੁਧਿਆਣਾ ਤੋਂ ਚੱਲੇਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਫਿਰੋਜ਼ਪੁਰ ਮੰਡਲ ਦੇ ਸਾਹਨੇਵਾਲ-ਅੰਮ੍ਰਿਤਸਰ ਰੇਲ ਸੈਕਸ਼ਨ 'ਤੇ ਸਥਿਤ ਫਗਵਾੜਾ ਰੇਲਵੇ ਸਟੇਸ਼ਨ 'ਚ ਦਿਿਵਆਂਗ ਯਾਤਰੀਆਂ ਦੀ ਸਹੂਲਤ ਲਈ
Publish Date: Mon, 05 Oct 2026 06:36 PM (IST)
Updated Date: Mon, 05 Oct 2026 06:38 PM (IST)
ਨਵੀਂ ਦਿੱਲੀ ਦੇ ਯਾਤਰੀਆਂ ਨੂੰ ਪੰਜ ਘੰਟੇ ਇੰਤਜ਼ਾਰ ਕਰਨਾ ਪਿਆ, ਟਾਟਾਨਗਰ ਐਕਸਪ੍ਰੈੱਸ ਰਾਹੀਂ ਮੰਜ਼ਿਲ ਵੱਲ ਰਵਾਨਾ ਹੋਏ ਫਗਵਾੜਾ ਸਟੇਸ਼ਨ ਚ ਐਫਓਬੀ ਨਿਰਮਾਣ ਕਾਰਜ ਤਹਿਤ ਟ੍ਰੈਫਿਕ ਬਲਾਕ ਲਿਆ ਜਾਣਾ ਹੈ ਮੁੱਖ ਕਾਰਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਫਿਰੋਜ਼ਪੁਰ ਮੰਡਲ ਦੇ ਸਾਹਨੇਵਾਲ-ਅੰਮ੍ਰਿਤਸਰ ਰੇਲ ਸੈਕਸ਼ਨ ਤੇ ਸਥਿਤ ਫਗਵਾੜਾ ਰੇਲਵੇ ਸਟੇਸ਼ਨ ਚ ਦਿਿਵਆਂਗ ਯਾਤਰੀਆਂ ਦੀ ਸਹੂਲਤ ਲਈ ਫੁੱਟ ਓਵਰਬ੍ਰਿਜ (ਐਫਓਬੀ) ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਟ੍ਰੇਨਾਂ ਤੇ ਸਾਫ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਟ੍ਰੇਨ ਨੰਬਰ (12498/97) ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਲੁਧਿਆਣਾ ਸਟੇਸ਼ਨ ਤੱਕ ਹੀ ਆਈ-ਗਈ। ਇਸ ਤੋਂ ਇਲਾਵਾ (22429) ਦਿੱਲੀ-ਪਠਾਨਕੋਟ, (11057) ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ-ਅੰਮ੍ਰਿਤਸਰ ਅਤੇ (14623) ਵਾਰਾਣਸੀ-ਛੇਹਰਟਾ ਸ੍ਰੀ ਗੋਵਰਧਨ ਐਕਸਪ੍ਰੈੱਸ ਨੂੰ ਫਿਰੋਜ਼ਪੁਰ ਮੰਡਲ ਚ 40-40 ਮਿੰਟ ਤੱਕ ਰੈਗੂਲੇਟ ਕੀਤਾ ਗਿਆ। ਅਗਲੇ ਦੋ ਦਿਨ ਭਾਵ ਮੰਗਲਵਾਰ-ਬੁੱਧਵਾਰ ਨੂੰ ਵੀ (12498/97) ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਲੁਧਿਆਣਾ ਸਟੇਸ਼ਨ ਤੋਂ ਚਲਾਈ ਜਾਵੇਗੀ ਜਦਕਿ (22429) ਦਿੱਲੀ-ਪਠਾਨਕੋਟ ਨੂੰ ਫਿਰੋਜ਼ਪੁਰ ਮੰਡਲ ਚ 40 ਮਿੰਟ ਰੈਗੂਲੇਟ ਕਰਕੇ ਚਲਾਇਆ ਜਾਣਾ ਹੈ। ਮਤਲਬ, ਇਨ੍ਹਾਂ ਦੋ ਟ੍ਰੇਨਾਂ ਦੇ ਯਾਤਰੀਆਂ ਨੂੰ ਇਸ ਪਰੇਸ਼ਾਨੀ ਦਾ ਅਜੇ ਦੋ ਦਿਨ ਹੋਰ ਸਾਹਮਣਾ ਕਰਨਾ ਪਵੇਗਾ। ਮੈਂ ਕਰਨਾਲ ਜਾਣ ਲਈ (12498) ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਟ੍ਰੇਨ ਦੀ ਟਿਕਟ ਬੁੱਕ ਕਰਵਾ ਰੱਖੀ ਸੀ। ਜੋ ਕਿ ਸੋਮਵਾਰ ਨੂੰ ਰੱਦ ਕਰ ਦਿੱਤੀ ਗਈ। ਉਸ ਤੋਂ ਬਾਅਦ ਨਵੀਂ ਦਿੱਲੀ ਵੱਲ ਜਾਣ ਲਈ (18102) ਟਾਟਾਨਗਰ ਐਕਸਪ੍ਰੈੱਸ ਸ਼ਾਮ 8.00 ਵਜੇ ਚੱਲਣੀ ਸੀ। ਇਸ ਤਰ੍ਹਾਂ ਉਸ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਲਈ ਸਟੇਸ਼ਨ ਚ ਲਗਭਗ 5 ਘੰਟੇ ਲੰਬਾ ਇੰਤਜ਼ਾਰ ਕਰਨਾ ਪਿਆ। (ਸੁਮਿਤ ਮਦਾਨ, ਕਰਨਾਲ) ਸ਼ਾਨ-ਏ-ਪੰਜਾਬ ਐਕਸਪ੍ਰੈੱਸ ਚ ਨਵੀਂ ਦਿੱਲੀ ਤੱਕ ਸਫਰ ਕਰਨਾ ਸੀ। ਫੋਨ ਤੇ ਮੈਸੇਜ ਆ ਗਿਆ ਕਿ ਟ੍ਰੇਨ ਅੰਮ੍ਰਿਤਸਰ ਤੋਂ ਰੱਦ ਕਰ ਦਿੱਤੀ ਗਈ ਹੈ ਅਤੇ ਹੁਣ ਲੁਧਿਆਣਾ ਤੋਂ ਚੱਲੇਗੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਇਸੇ ਟ੍ਰੇਨ ਚ ਆਪਣੀ ਯਾਤਰਾ ਸ਼ੁਰੂ ਕਰਨ ਲਈ ਬਦਲਵੇਂ ਸਾਧਨ ਨਾਲ ਲੁਧਿਆਣਾ ਤੱਕ ਪਹੁੰਚੇ ਜਾਂ ਫਿਰ ਟਿਕਟ ਰੱਦ ਕਰਵਾ ਦੇਵੇ। (ਸੁਧਾ ਦੇਵੀ, ਨਵੀਂ ਦਿੱਲੀ) ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਾਅ ਲਈ ਯਾਤਰੀਆਂ ਨੂੰ ਰੇਲ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਐਨਟੀਈਐਸ ਜਾਂ ਰੇਲਵੇ ਹੈਲਪਲਾਈਨ 139 ਤੋਂ ਟ੍ਰੇਨ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। (ਸੰਜੀਵ ਕੁਮਾਰ, ਡੀਆਰਐਮ ਫਿਰੋਜ਼ਪੁਰ ਮੰਡਲ) ਬਾਕਸ ਛੱਤੀਸਗੜ੍ਹ ਐਕਸਪ੍ਰੈੱਸ ਦੀ ਲੇਟ-ਲਤੀਫੀ ਕਾਇਮ, ਢਾਈ ਘੰਟੇ ਲੇਟ ਚੱਲੀ ਉਧਰ, ਅੰਮ੍ਰਿਤਸਰ ਸਟੇਸ਼ਨ ਤੋਂ ਛੱਤੀਸਗੜ੍ਹ ਐਕਸਪ੍ਰੈੱਸ ਅਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ ਹਫਤਾਵਾਰੀ ਆਪਣੇ ਨਿਰਧਾਰਤ ਸਮੇਂ ਤੋਂ ਪਿੱਛੇ ਚੱਲਣ ਕਾਰਨ ਵੀ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ। ਸੋਮਵਾਰ ਨੂੰ ਅੰਮ੍ਰਿਤਸਰ ਤੋਂ ਟ੍ਰੇਨ ਨੰਬਰ (18238) ਅੰਮ੍ਰਿਤਸਰ-ਬਿਲਾਸਪੁਰ ਛੱਤੀਸਗੜ੍ਹ ਐਕਸਪ੍ਰੈੱਸ ਸ਼ਾਮ 6.40 ਵਜੇ (ਢਾਈ ਘੰਟੇ) ਅਤੇ (12422) ਅੰਮ੍ਰਿਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ ਹਫਤਾਵਾਰੀ ਦੁਪਹਿਰ 3.30 ਵਜੇ (ਇੱਕ ਘੰਟਾ) ਦੇਰੀ ਨਾਲ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ।