ਕਿਸਾਨ ਅੰਦੋਲਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ; ਯਾਤਰੀ ਰਹੇ ਪਰੇਸ਼ਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਸਾਨ ਅੰਦੋਲਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਕਾਰਨ ਚਾਰ ਰੇਲਗੱਡੀਆਂ ਰੱਦ ਕਰ ਦਿੱਤੀਆਂ
Publish Date: Thu, 17 Sep 2026 07:36 PM (IST)
Updated Date: Thu, 17 Sep 2026 07:38 PM (IST)
ਚਾਰ ਰੇਲਗੱਡੀਆਂ ਰੱਦ, ਸੱਤ ਡਾਇਵਰਟ, ਸੱਤ ਦਾ ਹੋਰ ਸਟੇਸ਼ਨਾਂ ਤੋਂ ਰਵਾਨਗੀ-ਆਮਦ ਪੁੱਛਗਿੱਛ ਕੇਂਦਰ, ਵੇਟਿੰਗ ਹਾਲ ਅਤੇ ਪਲੇਟਫਾਰਮਾਂ ਤੇ ਯਾਤਰੀਆਂ ਦੀ ਭੀੜ ਲੱਗੀ ਰਹੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਸਾਨ ਅੰਦੋਲਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਕਾਰਨ ਚਾਰ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਸੱਤ ਨੂੰ ਡਾਇਵਰਟ ਕਰਕੇ ਇੱਕ ਤੋਂ ਚਾਰ ਘੰਟੇ ਦੀ ਦੇਰੀ ਨਾਲ ਬਿਆਸ-ਤਰਨਤਾਰਨ ਦੇ ਰਸਤੇ ਚਲਾਇਆ ਗਿਆ ਜਦਕਿ ਸੱਤ ਟਰੇਨਾਂ ਦੀ ਹੋਰ ਸਟੇਸ਼ਨਾਂ ਤੋਂ ਰਵਾਨਗੀ-ਆਮਦ ਹੋਈ। ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਢਲਣ ਤੱਕ ਯਾਤਰੀ ਪ੍ਰੇਸ਼ਾਨ ਰਹੇ। ਟਰੇਨਾਂ ਦੀ ਸਹੀ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਕੇਂਦਰਾਂ ਦੇ ਬਾਹਰ ਭੀੜ ਲੱਗ ਰਹੀ ਸੀ। ਵੇਟਿੰਗ ਹਾਲ ਜਾਂ ਪਲੇਟਫਾਰਮਾਂ ਤੇ ਬੈਠ ਕੇ ਕਿਸਾਨਾਂ ਨੂੰ ਕੋਸਦੇ ਦਿਖਾਈ ਦਿੱਤੇ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੇਨ ਨੰਬਰ (64551/52) ਲੁਧਿਆਣਾ-ਛੇਹਰਟਾ ਪੈਸੰਜਰ, (74605/06) ਬਿਆਸ-ਤਰਨਤਾਰਨ, (74936/37) ਫਿਰੋਜ਼ਪੁਰ ਕੈਂਟ-ਜਲੰਧਰ ਸਿਟੀ ਵੀਰਵਾਰ ਨੂੰ ਰੱਦ ਰਹੀ। ਟਰੇਨ ਨੰਬਰ (14664) ਅੰਮ੍ਰਿਤਸਰ-ਨਿਊ ਜਲਪਾਈਗੁੜੀ (ਹਫ਼ਤਾਵਾਰੀ), (14674) ਅੰਮ੍ਰਿਤਸਰ-ਜੈਨਗਰ, (19612) ਅੰਮ੍ਰਿਤਸਰ-ਅਜਮੇਰ, (14505/06) ਨੰਗਲ ਡੈਮ ਐਕਸਪ੍ਰੈਸ, ਜੰਮੂ ਤਵੀ ਤੋਂ ਚੱਲ ਕੇ ਅੰਮ੍ਰਿਤਸਰ ਰਸਤੇ ਭਗਤ ਕੀ ਕੋਠੀ ਜਾਣ ਵਾਲੀ (14804) ਭਗਤ ਕੀ ਕੋਠੀ ਐਕਸਪ੍ਰੈਸ ਅਤੇ (12031) ਨਵੀਂ ਦਿੱਲੀ-ਅੰਮ੍ਰਿਤਸਰ ਨੂੰ ਬਿਆਸ-ਤਰਨਤਾਰਨ ਮਾਰਗ ਤੋਂ ਚਲਾਇਆ ਗਿਆ। ਜਦਕਿ (64551) ਲੁਧਿਆਣਾ-ਛੇਹਰਟਾ ਦੀ ਯਾਤਰਾ ਜੰਡਿਆਲਾ, (12497) ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਜਲੰਧਰ ਸਿਟੀ ਅਤੇ (54051) ਲੁਧਿਆਣਾ-ਫਿਰੋਜ਼ਪੁਰ ਕੈਂਟ ਐਮਕਿਊਐਫ ਵਿੱਚ ਸਮਾਪਤ ਕਰ ਦਿੱਤੀ ਗਈ। ਇਸੇ ਤਰ੍ਹਾਂ (64552) ਛੇਹਰਟਾ-ਲੁਧਿਆਣਾ ਅੰਮ੍ਰਿਤਸਰ ਤੋਂ ਰੱਦ ਰਹੀ, ਇਸ ਨੂੰ ਜੰਡਿਆਲਾ ਤੋਂ ਚਲਾਇਆ ਗਿਆ। (12032) ਅੰਮ੍ਰਿਤਸਰ-ਨਵੀਂ ਦਿੱਲੀ 2.05 ਘੰਟੇ ਦੀ ਦੇਰੀ ਨਾਲ ਚੱਲੀ। (12498) ਸ਼ਾਨ-ਏ-ਪੰਜਾਬ ਐਕਸਪ੍ਰੈਸ ਅੰਮ੍ਰਿਤਸਰ ਤੋਂ ਰੱਦ ਰਹੀ ਅਤੇ ਇਸ ਨੂੰ ਜਲੰਧਰ ਸਿਟੀ ਤੋਂ ਨਵੀਂ ਦਿੱਲੀ ਲਈ ਰਵਾਨਾ ਕੀਤਾ ਗਿਆ। ਬਕਸ ਟੈਕਸੀ ਕਰਕੇ ਜਲੰਧਰ ਜਾਣਾ ਪੈ ਰਿਹਾ : ਜਯਾ ਮਹਾਰਾਸ਼ਟਰ ਦੀ ਨਿਵਾਸੀ ਜਯਾ ਨੇ ਦੱਸਿਆ ਕਿ ਉਸ ਨੇ ਨਵੀਂ ਦਿੱਲੀ ਜਾਣਾ ਹੈ। ਸ਼ਾਨ-ਏ-ਪੰਜਾਬ ਟਰੇਨ ਦੀ ਸੀਟ ਬੁੱਕ ਕਰਵਾਈ ਹੋਈ ਹੈ। ਸਟੇਸ਼ਨ ਪਹੁੰਚਣ ਤੇ ਮੋਬਾਈਲ ਤੇ ਮੈਸੇਜ ਮਿਿਲਆ ਕਿ ਅੰਮ੍ਰਿਤਸਰ ਤੋਂ ਟਰੇਨ ਰੱਦ ਹੈ, ਹੁਣ ਜਲੰਧਰ ਸਿਟੀ ਤੋਂ ਚੱਲੇਗੀ। ਉਸ ਦੇ ਨਾਲ ਬਜ਼ੁਰਗ ਸੱਸ ਅਤੇ ਨਾਲ ਵਿੱਚ ਬੱਚਾ ਹੈ। ਮਜਬੂਰੀ ਵਿੱਚ ਟੈਕਸੀ ਕਰਨੀ ਪੈ ਰਹੀ ਹੈ। ਇਸ ਨਾਲ ਆਰਥਿਕ ਬੋਝ ਤਾਂ ਵਧੇਗਾ ਹੀ ਨਾਲ ਹੀ ਜਲੰਧਰ ਤੱਕ ਦਾ ਸਫ਼ਰ ਇਸ ਪ੍ਰੇਸ਼ਾਨੀ ਵਿਚ ਕੱਟੇਗਾ ਕਿ ਕਿਤੇ ਟਰੇਨ ਨਾ ਛੁੱਟ ਜਾਵੇ। ਜੇਕਰ ਅਜਿਹਾ ਹੋ ਗਿਆ ਤਾਂ ਟਿਕਟ ਦੇ ਪੈਸੇ ਵੀ ਬਰਬਾਦ ਹੋ ਜਾਣਗੇ। ਬਾਕਸ ਘਰ ਸਮੇਂ ਤੇ ਪਹੁੰਚਣ ਵਿਚ ਦੇਰੀ ਹੋ ਜਾਵੇਗੀ: ਨਸੀਬ ਸਿੰਘ ਨਸੀਬ ਸਿੰਘ ਨਿਵਾਸੀ ਚਮਕੌਰ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਇਆ ਸੀ। ਉਸ ਨੂੰ ਘਰ ਵਿਚ ਕੋਈ ਜ਼ਰੂਰੀ ਕੰਮ ਸੀ, ਜਿਸ ਕਾਰਨ ਵੀਰਵਾਰ ਨੂੰ ਸਮੇਂ ਤੇ ਪਹੁੰਚਣਾ ਸੀ। ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਦੇਰੀ ਹੋ ਗਈ। ਬਾਕਸ ਸਟੇਸ਼ਨ ਤੇ ਦੋ-ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ: ਸੁਰਿੰਦਰ ਸਿੰਘ ਸੁਰਿੰਦਰ ਸਿੰਘ ਨਿਵਾਸੀ ਨਵੀਂ ਦਿੱਲੀ ਨੇ ਕਿਹਾ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਰਿਵਾਰ ਸਮੇਤ ਅੰਮ੍ਰਿਤਸਰ ਆਇਆ ਸੀ। ਵੀਰਵਾਰ ਨੂੰ ਘਰ ਵਾਪਸੀ ਸੀ। ਸ਼ਾਨ-ਏ-ਪੰਜਾਬ ਵਿਚ ਟਿਕਟਾਂ ਬੁੱਕ ਸਨ। ਪਰ ਕਿਸਾਨ ਅੰਦੋਲਨ ਕਾਰਨ ਸਾਰੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਜਿਸ ਕਾਰਨ ਉਸ ਨੂੰ, ਉਸ ਦੀ ਪਤਨੀ ਅਤੇ ਬੇਟੇ ਨੂੰ ਦੋ-ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ। ਹੁਣ ਪਤਾ ਲੱਗਾ ਹੈ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਰੱਦ ਹੈ ਜੋ ਕਿ ਜਲੰਧਰ ਤੋਂ ਚਲਾਈ ਜਾਣੀ ਹੈ। ਇਸ ਲਈ ਇਹ ਟਰੇਨ ਫੜਣ ਲਈ ਜਲੰਧਰ ਸਿਟੀ ਪਹੁੰਚਣਾ ਹੋਵੇਗਾ।