- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਹੰਗ ਸਿੱਖਾਂ ਵੱਲੋਂ ਇਕ ਨੌਜਵਾਨ ਨੂੰ ਬੰਧਕ ਬਣਾ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਹ ਵੀਡੀਓ ਮਹਿਜ਼ 20 ਸੈਕਿੰਡ ਦੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਨਿਹੰਗ ਸਿੱਖਾਂ ਵੱਲੋਂ ਇਕ ਨੌਜਵਾਨ ਨੂੰ ਬੰਧਕ ਬਣਾ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਹ ਵੀਡੀਓ ਮਹਿਜ਼ 20 ਸੈਕਿੰਡ ਦੀ ਹੈ। ਇਸ 'ਚ ਸਾਫ ਦਿਖ ਰਿਹਾ ਹੈ ਕਿ ਦੋ ਨਿਹੰਗਾਂ ਨੇ ਪੀੜਤ ਨੌਜਵਾਨ ਦੇ ਦੋਵੇਂ ਹੱਥ ਕੱਸ ਕੇ ਫੜੇ ਹੋਏ ਹਨ, ਜਦਕਿ ਤੀਜਾ ਨਿਹੰਗ ਉਸ 'ਤੇ ਡੰਡਿਆਂ ਨਾਲ ਤਾਬੜਤੋੜ ਵਾਰ ਕਰ ਰਿਹਾ ਹੈ।
ਡੰਡੇ ਦੀ ਮਾਰ ਨਾਲ ਨੌਜਵਾਨ ਦਰਦ ਨਾਲ ਚੀਕ ਉੱਠਦਾ ਹੈ, ਜਿਸ ਤੋਂ ਬਾਅਦ ਹੱਥ ਫੜ ਕੇ ਖੜੇ ਦੋਵੇਂ ਨਿਹੰਗ ਵੀ ਉਸ 'ਤੇ ਥੱਪੜ ਵਰ੍ਹਾਉਣ ਲੱਗ ਪੈਂਦੇ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ‘ਦਸ਼ਮੇਸ਼ ਤਰਨਾ ਦਲ’ ਦੇ ਨਿਹੰਗ ਬਾਬਾ ਗੁਰਦੀਪ ਸਿੰਘ ਦੇ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤੀ ਗਈ ਹੈ। ਬਾਬਾ ਗੁਰਦੀਪ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਪਿੰਡ ਤੋਂ ਨੌਜਵਾਨ ਵੱਲੋਂ ਨਸ਼ਾ ਵੇਚਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।