Amritsar News : ਸੜਕ ਹਾਦਸੇ 'ਚ ਕਾਰ ਚਲਾਕ ਨੌਜਵਾਨ ਦੀ ਮੌਤ, ਔਰਤ ਸਣੇ ਤਿੰਨ ਗੰਭੀਰ ਜ਼ਖ਼ਮੀ
ਕੱਥੂਨੰਗਲ ਮਜੀਠਾ ਸੜਕ 'ਤੇ ਇੱਕ ਹਾਦਸੇ ਵਿਚ ਕਾਰ ਚਾਲਕ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ।
Publish Date: Mon, 30 Mar 2026 07:36 PM (IST)
Updated Date: Mon, 30 Mar 2026 07:40 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਕੱਥੂਨੰਗਲ ਮਜੀਠਾ ਸੜਕ 'ਤੇ ਇੱਕ ਹਾਦਸੇ ਵਿਚ ਕਾਰ ਚਾਲਕ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ।
ਮਿਲੀ ਜਾਣਕਾਰੀ ਅਨੁਸਾਰ, ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ ਨੂੰ ਰਾਜਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਹਰੀਆਂ ਚਲਾ ਰਿਹਾ ਸੀ ਅਤੇ ਜਗਰੂਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਹਰੀਆਂ ਇਸ ਦੇ ਨਾਲ ਕਾਰ ਵਿਚ ਬੈਠਾ ਸੀ ਅਤੇ ਕੱਥੂਨੰਗਲ ਵਾਲੀ ਸਾਈਡ ਤੋਂ ਮਜੀਠਾ ਵੱਲ ਆ ਰਹੇ ਸਨ ਕਿ ਕਾਰ ਇੱਕਦਮ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰੱਖਤ ਵਿਚ ਵੱਜੀ ਅਤੇ ਬਾਅਦ ਵਿਚ ਮਜੀਠਾ ਤੋਂ ਕੱਥੂਨੰਗਲ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਨਵ ਵਿਆਹੇ ਜੋੜੇ ਵਿਚ ਵੱਜਣ ਉਪਰੰਤ ਕਾਰ ਕਈ ਲੋਟਣੀਆਂ ਖਾਂਦੀ ਹੋਈ ਸੜਕ ਕਿਨਾਰੇ ਨੀਵੇਂ ਕਣਕ ਦੇ ਖੇਤਾਂ ਵਿਚ ਜਾ ਡਿੱਗੀ।
ਹਾਦਸੇ ਵਿਚ ਕਾਰ ਚਾਲਕ ਰਾਜਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਦੀ ਮੌਤ ਹੋ ਗਈ ਅਤੇ ਨਾਲ ਬੈਠਾ ਜਗਰੂਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮੋਟਰਸਾਈਕਲ ਚਲਾਕ ਵਿਅਕਤੀ ਅਤੇ ਉਸ ਦੀ ਪਤਨੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੌਕੇ 'ਤੇ ਹਸਪਤਾਲ ਵਿਚ ਇਲਾਜ ਵਾਸਤੇ ਭਰਤੀ ਕਰਾਇਆ ਗਿਆ। ਉਨ੍ਹਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ। ਥਾਣਾ ਮਜੀਠਾ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂੂ ਕਰ ਦਿੱਤੀ ਹੈ।