- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੇਹਰਟਾ ਥਾਣੇ ਦੀ ਪੁਲਿਸ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਇਕ ਔਰਤ ਦੇ ਦੋਸਤ ਪਰਮਿੰਦਰ ਪਾਲ ਸਿੰਘ ਉਰਫ ਪੈਰੀ ਵਿਰੁੱਧ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਇਕ ਮਹੀਨੇ ਬਾਅਦ ਕੀਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਛੇਹਰਟਾ ਥਾਣੇ ਦੀ ਪੁਲਿਸ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਇਕ ਔਰਤ ਦੇ ਦੋਸਤ ਪਰਮਿੰਦਰ ਪਾਲ ਸਿੰਘ ਉਰਫ ਪੈਰੀ ਵਿਰੁੱਧ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਇਕ ਮਹੀਨੇ ਬਾਅਦ ਕੀਤੀ। ਔਰਤ ਨੇ ਦੋਸ਼ ਲਗਾਇਆ ਕਿ ਪੈਰੀ ਨੇ 18 ਅਕਤੂਬਰ ਦੀ ਸ਼ਾਮ ਨੂੰ ਇਕ ਬੰਦ ਕਮਰੇ ਵਿਚ ਉਸ ਨਾਲ ਕੁੱਟਮਾਰ ਕੀਤੀ। ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਵਾਹਰ ਨਗਰ ਬਟਾਲਾ ਰੋਡ ਦੀ ਰਹਿਣ ਵਾਲੀ ਉਮਾ ਰਾਣੀ ਨੇ ਛੇਹਰਟਾ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ 2007 ਵਿਚ ਬਲਦੇਵ ਰਾਜ ਨਾਲ ਹੋਇਆ ਸੀ।
ਵਿਆਹ ਤੋਂ ਕੁਝ ਸਾਲ ਬਾਅਦ ਉਸ ਨੇ ਵੀਜ਼ਾ ਸੇਵਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤਿੰਨ ਸਾਲ ਪਹਿਲਾਂ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਅਤੇ ਪਰਮਿੰਦਰ ਸਿੰਘ ਉਰਫ਼ ਪੈਰੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਸ਼ੁਰੂ ਕਰ ਦਿੱਤਾ, ਜੋ ਕਿ ਲੇਨ ਨੰਬਰ 4 ਅਵਤਾਰ ਐਵੇਨਿਊ ਕੋਟ ਖ਼ਾਲਸਾ ਵਿੱਚ ਰਹਿੰਦਾ ਹੈ।
ਪੀੜਤਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਨਾਲ ਕੁਝ ਸਮਾਂ ਸਭ ਕੁਝ ਠੀਕ ਚੱਲਿਆ, ਪਰ ਸੱਤ-ਅੱਠ ਮਹੀਨਿਆਂ ਬਾਅਦ ਉਸ ਨੇ ਮੇਰੇ ਮਾਰ ਕੁਟਾਈ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਲਈ ਪੁਲਿਸ ਸਟੇਸ਼ਨ ਵਿਚ ਕਈ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਮਜਬੂਰ ਕੀਤਾ। ਉਮਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਨੇ ਉਸ ਨਾਲੇ ਸੱਤ-ਅੱਠ ਵਾਰ ਮਾਰ ਕੁਟਾਈ ਕੀਤੀ ਸੀ।
ਇਸ ਤੋਂ ਬਾਅਦ ਉਹ ਮੁਲਜਮ ਨੂੰ ਛੱਡ ਕੇ ਛੇਹਰਟਾ ਵਿਚ ਆਪਣੀ ਭੈਣ ਪਿੰਕੀ ਦੇ ਘਰ ਚਲੀ ਗਈ। ਘਟਨਾ ਵਾਲੇ ਦਿਨ ਪਿੰਕੀ ਆਪਣੇ ਪਤੀ ਨਾਲ ਘਰੋਂ ਬਾਹਰ ਜਾ ਰਹੀ ਸੀ ਜਦੋਂ ਪਰਮਿੰਦਰ ਸਿੰਘ ਅੰਦਰ ਆ ਗਿਆ। ਉਮਾ ਨੇ ਦੱਸਿਆ ਕਿ ਉਸ ਦਾ ਜੀਜਾ ਨੇ ਪਰਮਿੰਦਰ ਨੂੰ ਘਰ ਬੁਲਾਇਆ ਅਤੇ ਆਪ ਅੰਦਰ ਛੱਤ 'ਤੇ ਚਲਾ ਗਿਆ। ਜਿਵੇਂ ਹੀ ਮੌਕਾ ਮਿਿਲਆ ਤਾਂ ਪਰਮਿੰਦਰ ਸਿੰਘ ਪੈਰੀ ਨੇ ਉਸ 'ਨਾਲ ਮਾਰ ਕੁਟਾਈ ਕਰਨਾ ਸ਼ੁਰੂ ਕਰ ਦਿੱਤੀ। ਉਸ ਨੂੰ ਬੰਦ ਕਮਰੇ ਵਿਚ ਬੁਰੀ ਤਰ੍ਹਾਂ ਕੁੱਟਿਆ।
ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਉਸ ਨੂੰ ਪੈਰੀ ਦੇ ਚੁੰਗਲ ਤੋਂ ਛੁਡਾਇਆ, ਪਰਮਿੰਦਰ ਸਿੰਘ ਫਿਰ ਮੌਕੇ ਤੋਂ ਭੱਜ ਗਿਆ। ਉਹ ਆਪਣੇ ਪਰਿਵਾਰ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਉਹ ਪੁਲਿਸ ਸਟੇਸ਼ਨ ਗਈ। ਉਸ ਨੂੰ ਗੰਭੀਰ ਜਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ।