- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਕੱਲ੍ਹ ਮਜੀਠਾ ਬਿਕਰਮ ਸਿੰਘ ਮਜੀਠੀਆ ਦੇ ਗੁਮਸ਼ੁਦਾ ਤੇ ਭਗੋੜਾ ਦੀ ਭਾਲ ਸਬੰਧੀ ਲਗਾਏ ਗਏ ਪੋਸਟਰਾਂ ਨੂੰ ਅੱਜ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵੱਲੋਂ ਪਾੜ ਕੇ ਸੁੱਟ ਦਿੱਤਾ ਗਿਆ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਜੀਠਾ: ਬੀਤੇ ਕੱਲ੍ਹ ਮਜੀਠਾ ਬਿਕਰਮ ਸਿੰਘ ਮਜੀਠੀਆ ਦੇ ਗੁਮਸ਼ੁਦਾ ਤੇ ਭਗੋੜਾ ਦੀ ਭਾਲ ਸਬੰਧੀ ਲਗਾਏ ਗਏ ਪੋਸਟਰਾਂ ਨੂੰ ਅੱਜ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵੱਲੋਂ ਪਾੜ ਕੇ ਸੁੱਟ ਦਿੱਤਾ ਗਿਆ।
ਬੀਤੇ ਦਿਨ ਬੀਤੇ ਦਿਨੀ ਮਜੀਠਾ ਵਿਖੇ ਹੋਈਆਂ ਨਗਰ ਕੌਸਲ ਚੋਣਾਂ ਦੌਰਾਨ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਰਮਿਆਨ ਹੋਈ ਤਿੱਖੀ ਬਹਿਸਬਾਜੀ ਅਤੇ ਝਗੜੇ ਉਪਰੰਤ ਥਾਣਾ ਮਜੀਠਾ ਵਿਖੇ ਅਕਾਲੀ ਵਰਕਰਾਂ ਅਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਰਕੇ ਮੁਕਦਮਾ ਦਰਜ ਕਰਕੇ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਬਾਰੇ ਜਾਣਕਾਰੀ ਲੈਣ ਵਾਸਤੇ ਬਿਕਰਮ ਸਿੰਘ ਮਜੀਠੀਆ ਆਪਣੇ ਵਰਕਰਾਂ ਸਮੇਤ ਥਾਣਾ ਮਜੀਠਾ ਵਿਖੇ ਆਏ ਆਏ ਸਨ। ਜਿਥੇ ਮਜੀਠਾ ਪੁਲਿਸ ਨਾਲ ਹੋਈ ਬਹਿਸਬਾਜੀ ਦੌਰਾਨ ਮਜੀਠਿਆ ਖ਼ਿਲਾਫ਼ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਸੀ। ਜਿਸ ਤੇ ਆਕਾਲੀ ਵਰਕਰ ਜੋਬਨਪ੍ਰੀਤ ਸਿੰਘ ਅਤੇ ਮਜੀਠਿਆ ਵੱਲੋਂ ਹਾਈ ਕੋਰਟ ਦਾ ਰੁੱਖ ਕਰਕੇ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜੋਬਨਪ੍ਰੀਤ ਪੁਲਿਸ ਨੇ ਗੈਰ ਕਾਨੂੰਨੀ ਹਰਾਸਤ ਵਿੱਚ ਰੱਖਿਆ ਹੋਇਆ ਹੈ। ਮਾਨਯੋਗ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੋਬਨਪ੍ਰੀਤ ਸਿੰਘ ਦੀ ਹਿਰਾਸਤ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਤਰੁੰਤ ਰਿਹਾਅ ਕਰਨ ਦੇ ਹੁਕਮ ਦਿੱਤੇ। ਜਿਸ ਦੀ ਮਜੀਠਾ ਵਿਖੇ ਇਤਲਾਹ ਮਿਲਣ ਤੇ ਬਿਕਰਮ ਸਿੰਘ ਮਜੀਠੀਆ ਦੇ ਗੁਮਸ਼ੁਦਾ ਅਤੇ ਭਗੋੜੇ ਦੀ ਭਾਲ ਸਬੰਧੀ ਲਗਾਏ ਪੋਸਟਰ ਜਿਹੜੇ ਕਿ ਮਜੀਠਾ ਸ਼ਹਿਰ ਦੀ ਐਂਟਰੀ ਗੇਟ ਤੇ ਲਗਾਏ ਗਏ ਸਨ ਨੂੰ ਅਗਿਆਤ ਵਿਅਕਤੀਆਂ ਵੱਲੋਂ ਪਾੜ ਕੇ ਸੁੱਟ ਦਿੱਤਾ ਗਿਆ।