- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਡਰ ਸਕਿਉਰਿਟੀ ਫੋਰਸ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ ਪੌਣੇ ਤਿੰਨ ਕਿੱਲੋ ਹੈਰੋਇਨ ਸਣੇ ਕੁੱਲ ਦੋ ਮੁਲਜ਼ਮਾਂ ਨੂੰ ਸ਼ਨੀਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ।

ਪੱਤਰ ਪੇ੍ਰਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਾਰਡਰ ਸਕਿਉਰਿਟੀ ਫੋਰਸ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ ਪੌਣੇ ਤਿੰਨ ਕਿੱਲੋ ਹੈਰੋਇਨ ਸਣੇ ਕੁੱਲ ਦੋ ਮੁਲਜ਼ਮਾਂ ਨੂੰ ਸ਼ਨੀਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਘਰਿੰਡਾ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਰਾਹੀਂ ਡਿਫੈਂਸ ਡਰੇਨ ਕੋਲ ਹੈਰੋਇਨ ਦੀ ਖੇਪ ਸੁੱਟੀ ਹੈ। ਮੌਕੇ ’ਤੇ ਪਹੁੰਚ ਕੇ ਬਰਾਮਦ ਕੀਤੇ ਇਕ ਲਾਵਾਰਿਸ ਪੈਕਟ ’ਚੋਂ 1 ਕਿੱਲੋ 930 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਘਰਿੰਡਾ ਦੀ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਘਰਿੰਡਾ ਦੀ ਪੁਲਿਸ ਨੇ ਤਰਨਤਾਰਨ ਦੇ ਮੁੰਡਾਪਿੰਡ ਪਿੰਡ ਵਾਸੀ ਰਛਪਾਲ ਸਿੰਘ ਤੇ ਦਾਉਕੇ ਪਿੰਡ ਵਾਸੀ ਗੁਰਬੀਰ ਸਿੰਘ ਉਰਫ ਗੋਪੀ ਨੂੰ ਗ੍ਰਿਫ਼ਤਾਰ ਕਰ ਕੇ ਦੋਵਾਂ ਕੋਲੋਂ 300 ਗ੍ਰਾਮ ਹੈਰੋਇਨ, ਦੋ ਮੋਬਾਈਲ ਫੋਨ ਤੇ 300 ਰੁਪਏ ਡਰੱਗ ਮਨੀ ਬਰਾਮਦ ਕੀਤੀ।
ਤੀਸਰੇ ਮਾਮਲੇ ’ਚ ਬੀਐੱਸਐੱਫ ਦੀ ਸੌ ਕੰਪਨੀ ਦੇ ਕਮਾਂਡੈਂਟ ਸੁਰਿੰਦਰ ਵਿਕਰਮ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਲੋਪੋਕੇ ਦੀ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀਐੱਸਐੱਫ ਦੇ ਜਵਾਨਾਂ ਨੂੰ ਖੇਤ ਦੇ ਕੰਢੇ ਇਕ ਕ੍ਰੈਸ਼ ਡ੍ਰੋਨ ਤੇ 300 ਗ੍ਰਾਮ ਹੈਰੋਇਨ ਬਰਾਮਦ ਹੋਈ।