- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਧੂ ਸੂਦਨ ਉਰਫ਼ ਮੈਡ ਸੰਧੂ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਦੋ ਮੁਲਜਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋ ਸ਼ੂਟਰਾਂ ਦੇ ਮੋਬਾਈਲ 'ਤੇ ਗੱਲਬਾਤ ਦਾ ਰਿਕਾਰਡ ਵੀ ਪੁਲਿਸ ਦੇ ਹੱਥ ਲੱਗਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਧੂ ਸੂਦਨ ਉਰਫ਼ ਮੈਡ ਸੰਧੂ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਦੋ ਮੁਲਜਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋ ਸ਼ੂਟਰਾਂ ਦੇ ਮੋਬਾਈਲ 'ਤੇ ਗੱਲਬਾਤ ਦਾ ਰਿਕਾਰਡ ਵੀ ਪੁਲਿਸ ਦੇ ਹੱਥ ਲੱਗਾ ਹੈ।
ਸੀਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਵਿਚ ਮੁੱਖ ਦੋਸ਼ੀਆਂ ਸ਼ੂਟਰਾਂ ਨੂੰ ਫੜਨਾ ਅਜੇ ਤੱਕ ਬਾਕੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਨੂੰ ਰਵਾਨਾ ਕੀਤਾ ਗਿਆ ਹੈ। ਮਾਮਲੇ ਨੂੰ ਲੈ ਕੇ ਪੁਲਿਸ ਦੇ ਹੱਥ ਕਈ ਰਾਜ਼ ਲੱਗੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਪੀ ਨੇ ਦੱਸਿਆ ਕਿ ਸਾਫ਼ ਹੋ ਚੁੱਕਾ ਹੈ ਕਿ ਇਹ ਮੈਡ ਸੰਧੂ ਦੀ ਟਾਰਗੇਟ ਕਿਲਿੰਗ ਕਰਵਾਈ ਗਈ ਹੈ। ਮੁੱਢਲੀ ਜਾਂਚ ਵਿੱਚ ਕਿਸੇ ਤਰ੍ਹਾਂ ਦੇ ਕੱਟੜਪੰਥੀ ਜਾਂ ਫਿਰ ਗਰਮਖ਼ਿਆਲੀ ਜਥੇਬੰਦੀ ਦੀ ਸ਼ਮੂਲੀਅਤ ਨਹੀਂ ਪਾਈ ਗਈ ਹੈ। ਮੇਕਅੱਪ ਆਰਟਿਸਟ ਸੰਧੂ ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਸੀ ਅਤੇ ਮੌਕਾ ਮਿਲਦਿਆਂ ਹੀ ਉਸ ਦੀ ਹੱਤਿਆ ਕਰਵਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਬਾਈਕ ’ਤੇ ਸਵਾਰ ਦੋ ਸ਼ੂਟਰਾਂ ਨੇ ਮੈਡ ਸੰਧੂ ਦੀ ਲੋਹਾਰਕਾ ਰੋਡ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।