- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹਨਾਂ ਯਾਤਰੀਆਂ ਦੀ ਭਾਲ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਮਿਲਿਆ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਜਥਾ ਇਕ ਦਸੰਬਰ ਨੂੰ ਭਾਰਤ ਵਾਪਸ ਪਰਤੇਗਾ ਅਤੇ ਉਸ ਸਮੇਂ ਵੀ ਵਾਹਘਾ ਸਰਹੱਦ ਤੇ ਜਥੇ ਨਾਲ ਗਏ ਅਤੇ ਵਾਪਸ ਆਉਂਣ ਵਾਲੇ ਸ਼ਰਧਾਲੂਆਂ ਦੀ ਜਾਂਚ ਅਤੇ ਗਿਣਤੀ ਹੁੰਦੀ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਣ ਲਈ ਪਾਕਿਸਤਾਨ ਵਿਖੇ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸਿੱਖ ਸ਼ਰਧਾਲੂ ਗਾਇਬ ਹੋ ਗਏ ਸਨ। ਜਥੇ ਦੇ ਪ੍ਰਬੰਧਕਾਂ ਨੂੰ ਇਹ ਸੂਚਨਾ ਉਸ ਸਮੇਂ ਲੱਗੀ ਜਦੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਜਥਾ ਅਗਲੇ ਪਾਸੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਣ ਲਈ ਜਾ ਰਿਹਾ ਸੀ। ਉਸ ਸਮੇਂ ਜਦੋਂ ਤਿੰਨ ਸ਼ਰਧਾਲੂਆਂ ਦੀ ਗਿਣਤੀ ਘਟੀ ਤਾਂ ਇਹ ਹਫੜਾ ਦਫੜੀ ਮੱਚ ਗਈ। ਗਾਇਬ ਹੋਏ ਤਿੰਨ ਵਿਅਕਤੀਆਂ ਦੀ ਭਾਲ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੀਤੀ ਗਈ, ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਤਿੰਨ ਗਾਇਬ ਹੋਏ ਸ਼ਰਧਾਲੂਆਂ ਦੀ ਭਾਲ ਕਰ ਲਈ ਜਦ ਕਿ ਇਨ੍ਹਾਂ ਦੀ ਪਛਾਣ ਫਿਲੌਰ ਜਲੰਧਰ ਦੇ ਪਿੰਡ ਖੋਖੇਵਾਲ ਦਾ ਰਹਿਣ ਵਾਲਾ ਬਿੱਕਰ ਸਿੰਘ ਪੁੱਤਰ ਗੁਰਦਾਸ ਰਾਮ, ਵਿਕਰਮਜੀਤ ਸਿੰਘ ਪੁੱਤਰ ਕੁੰਦਨਤਰਨਤਾਰਨ ਰੋਡ ਗੁਰੂ ਨਾਨਕ ਕਲੋਨੀ ਵਾਸੀ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਅੰਮ੍ਰਿਤਸਰ ਸ਼ਾਮਲ ਸਨ। ਅੰਮ੍ਰਿਤਸਰ ਤੇ ਦੋਨੇ ਵਿਅਕਤੀ ਚਾਚਾ ਭਤੀਜਾ ਸਨ ਅਤੇ ਦੱਸਿਆ ਜਾ ਰਿਹਾ ਕਿ ਇਹ ਬਾਹਰ ਕਿਸੇ ਹੋਟਲ ਵਿੱਚ ਰੁਕ ਗਏ ਸਨ ।
ਇਹਨਾਂ ਯਾਤਰੀਆਂ ਦੀ ਭਾਲ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਮਿਲਿਆ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਜਥਾ ਇਕ ਦਸੰਬਰ ਨੂੰ ਭਾਰਤ ਵਾਪਸ ਪਰਤੇਗਾ ਅਤੇ ਉਸ ਸਮੇਂ ਵੀ ਵਾਹਘਾ ਸਰਹੱਦ ਤੇ ਜਥੇ ਨਾਲ ਗਏ ਅਤੇ ਵਾਪਸ ਆਉਂਣ ਵਾਲੇ ਸ਼ਰਧਾਲੂਆਂ ਦੀ ਜਾਂਚ ਅਤੇ ਗਿਣਤੀ ਹੁੰਦੀ ਹੈ। ਇਹ ਜਥਾ 22 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਭਾਰਤ ਤੋਂ ਰਵਾਨਾ ਹੋਇਆ ਸੀ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਸ਼ਾਮਲ ਸਨ। ਇਥੇ ਇਹ ਵੀ ਦਸਣਯੋਗ ਹੈ ਕਿ ਸਾਲ 2025 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਵਿਖੇ ਗਏ ਜਥੇ ਵਿਚੋਂ ਸਰਬਜੀਤ ਕੌਰ ਉਥੇ ਰਹਿ ਗਈ ਸੀ ਅਤੇ ਉਸ ਨੇ ਉਥੇ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ। ਇਸ ਤੋਂ ਪਹਿਲਾਂ 2018 ਵਿੱਚ ਵਿਸਾਖੀ ਤੇ ਜਥੇ ਨਾਲ ਗਈ ਕਿਰਨ ਬਾਲਾ ਨਾਮੀ ਔਰਤ ਵੀ ਪਾਕਿਸਤਾਨ ਵਿਖੇ ਰਹਿ ਗਈ ਸੀ ਅਤੇ ਉਥੇ ਹੀ ਉਸ ਨੇ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਾ ਲਿਆ ਸੀ । ਜਿਸ ਕਾਰਨ ਇਨਾ ਤਿੰਨਾਂ ਵਿਅਕਤੀਆਂ ਦੇ ਗਾਇਬ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।