
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਰਿੰਦਰਪਾਲ ਸਿੰਘ ਲੱਡੂ ਜੋ ਕਿ ਕਸਬਾ ਬਿਆਸ ਤੋਂ ਸਰਪੰਚ ਹਨ, ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੀ ਹਨ, ਨੂੰ ਬੀਤੇ ਦਿਨ ਇਕ ਅਣਜਾਣ ਫੋਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੁਰਿੰਦਰਪਾਲ ਸਿੰਘ ਲੱਡੂ ਜੋ ਕਿ ਕਸਬਾ ਬਿਆਸ ਤੋਂ ਸਰਪੰਚ ਹਨ, ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੀ ਹਨ, ਨੂੰ ਬੀਤੇ ਦਿਨ ਇਕ ਅਣਜਾਣ ਫੋਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਨੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ, ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ, ਥਾਣਾ ਮੁਖੀ ਬਿਆਸ ਅਤੇ ਹੋਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਪਾਸ ਲਿਖਤੀ ਤੌਰ ’ਤੇ ਦਰਖਾਸਤ ਦੇ ਕੇ ਮੰਗ ਕੀਤੀ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਉਸਨੂੰ ਉਸਦੇ ਪਰਿਵਾਰ ਸਮੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਣ ਉਨ੍ਹਾਂ ਦੇ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ । ਇਸ ਮੌਕੇ ਹਰਜੀਪ੍ਰੀਤ ਸਿੰਘ ਕੰਗ, ਕੈਪਟਨ ਸਿੰਘ, ਧਰਮਿੰਦਰ ਸਿੰਘ ਭੰਮਰਾ, ਗੁਰਪ੍ਰੀਤ ਸਿੰਘ, ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਅਠੌਲਾ, ਨਰਿੰਦਰ ਸਿੰਘ ਬਿਆਸ, ਪਰਮਜੀਤ ਸਿੰਘ ਰੱਖੜਾ, ਜਗੀਰ ਸਿੰਘ ਸਫਰੀ, ਬਾਬਾ ਸਤਨਾਮ ਸਿੰਘ ਚੰਨਣਕੇ, ਰਣਜੀਤ ਸਿੰਘ ਸੰਧੂ, ਸੁਰਜੀਤ ਸਿੰਘ ਬੁਤਾਲਾ, ਸੁਖਵਿੰਦਰ ਸਿੰਘ ਬੁਤਾਲਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੇ ਸੁਰਿੰਦਰਪਾਲ ਸਿੰਘ ਲੱਡੂ ਨੂੰ ਮਿੀਆਂ ਧਮਕੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੁੁਲਸ-ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਹੈ ਕਿ ਇਸਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਸਰਪੰਚ ਲੱਡੂ ਦੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ।