- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਧੂਸੂਦਨ ਉਰਫ ਮੈਡ ਸੰਧੂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਘਟਨਾ ਦੇ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਤਲਾਂ ਦੀ ਪਛਾਣ ਨਹੀਂ ਕਰ ਸਕੀ। ਹਾਲਾਂਕਿ ਕਾਤਲਾਂ ਦੇ ਚਿਹਰੇ ਸੀਸੀ ਕੈਮਰਿਆਂ ਦੀ ਫੁਟੇਜ ’ਚ ਸਪੱਸ਼ਟ ਹੋ ਚੁੱਕੇ ਹਨ। ਦੋ ਦਿਨ ਦੀ ਜਾਂਚ ਤੋਂ ਬਾਅਦ ਅਤੇ ਸਖਤ ਨਾਕਾਬੰਦੀ ਦੌਰਾਨ ਚੈਕਿੰਗ ਦੇ ਬਾਵਜੂਦ ਮੁਲਜ਼ਮ ਫਰਾਰ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਧੂਸੂਦਨ ਉਰਫ ਮੈਡ ਸੰਧੂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਘਟਨਾ ਦੇ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਤਲਾਂ ਦੀ ਪਛਾਣ ਨਹੀਂ ਕਰ ਸਕੀ। ਹਾਲਾਂਕਿ ਕਾਤਲਾਂ ਦੇ ਚਿਹਰੇ ਸੀਸੀ ਕੈਮਰਿਆਂ ਦੀ ਫੁਟੇਜ ’ਚ ਸਪੱਸ਼ਟ ਹੋ ਚੁੱਕੇ ਹਨ। ਦੋ ਦਿਨ ਦੀ ਜਾਂਚ ਤੋਂ ਬਾਅਦ ਅਤੇ ਸਖਤ ਨਾਕਾਬੰਦੀ ਦੌਰਾਨ ਚੈਕਿੰਗ ਦੇ ਬਾਵਜੂਦ ਮੁਲਜ਼ਮ ਫਰਾਰ ਹਨ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਟਾਰਗੇਟ ਕਿਲਿੰਗ ’ਚ ਸ਼ੂਟਰ ਅੰਮ੍ਰਿਤਸਰ ਦੇ ਨਾ ਹੋ ਕੇ ਕਿਸੇ ਹੋਰ ਜ਼ਿਲ੍ਹੇ ਦੇ ਹੋ ਸਕਦੇ ਹਨ। ਪਤਾ ਲੱਗਾ ਹੈ ਕਿ ਮੈਡ ਸੰਧੂ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਕਈ ਐਂਗਲਾਂ 'ਤੇ ਕੰਮ ਕਰਨ 'ਚ ਲੱਗੀ ਹੋਈ ਹੈ। ਸ਼ੂਟਰਾਂ ਦੇ ਚਿਹਰਿਆਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਪੁਲਿਸ ਉਨ੍ਹਾਂ ਦੇ ਚਿਹਰਿਆਂ ਦੀਆਂ ਸੀਸੀ ਫੁਟੇਜਾਂ ਹੋਰ ਜ਼ਿਲ੍ਹਿਆਂ ਦੇ ਪੁਲਿਸ ਅਫਸਰਾਂ ਨਾਲ ਵੀ ਸਾਂਝੀਆਂ ਕਰ ਚੁੱਕੀ ਹੈ। ਇਕ ਵੱਡੇ ਪੁਲਿਸ ਅਫਸਰ ਨੇ ਦੱਸਿਆ ਕਿ ਆਉਣ ਵਾਲੇ ਇੱਕ-ਦੋ ਦਿਨਾਂ ’ਚ ਕਾਤਲਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਲੋਹਾਰਕਾ ਰੋਡ ਸਥਿਤ ਇਕ ਕਾਰ ਵਾਸ਼ ਦੁਕਾਨ ਦੇ ਬਾਹਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੱਤਿਆਕਾਂਡ ਦੀ ਜ਼ਿੰਮੇਵਾਰੀ ਬਾਅਦ ’ਚ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਸੀ। ਗੋਲਡੀ ਤੋਂ ਇਲਾਵਾ ਕੁਝ ਨਿਹੰਗ ਜਥੇਬੰਦੀਆਂ ਵੀ ਮੇਕਅੱਪ ਆਰਟਿਸਟ ਮੈਡ ਸੰਧੂ ਵੱਲੋਂ ਇੰਟਰਨੈੱਟ ਮੀਡੀਆ ਦੇ ਪਲੇਟਫਾਰਮ ’ਤੇ ਪਾਈਆਂ ਉਸ ਦੀਆਂ ਵੀਡੀਓਜ਼ ਨੂੰ ਲੱਚਰ ਦੱਸ ਰਹੀਆਂ ਸਨ।