- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਦੌਰਾਨ ਇਕ ਯਾਤਰੀ ਦੇ ਅੰਡਰਗਾਰਮੈਂਟ ਵਿਚੋਂ ਅਮਰੀਕੀ ਤੇ ਥਾਈ ਕਰੰਸੀ ਬਰਾਮਦ ਕੀਤੀ ਗਈ। ਯਾਤਰੀ ਦੀ ਪਛਾਣ ਕਮਲ ਕਿਸ਼ੋਰ ਵਜੋਂ ਹੋਈ, ਜੋ ਕਿ ਝਬਾਲ ਰੋਡ 'ਤੇ ਸਥਿਤ ਡ੍ਰੀਮ ਸਿਟੀ ਦਾ ਰਹਿਣ ਵਾਲਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਦੌਰਾਨ ਇਕ ਯਾਤਰੀ ਦੇ ਅੰਡਰਗਾਰਮੈਂਟ ਵਿਚੋਂ ਅਮਰੀਕੀ ਤੇ ਥਾਈ ਕਰੰਸੀ ਬਰਾਮਦ ਕੀਤੀ ਗਈ। ਯਾਤਰੀ ਦੀ ਪਛਾਣ ਕਮਲ ਕਿਸ਼ੋਰ ਵਜੋਂ ਹੋਈ, ਜੋ ਕਿ ਝਬਾਲ ਰੋਡ 'ਤੇ ਸਥਿਤ ਡ੍ਰੀਮ ਸਿਟੀ ਦਾ ਰਹਿਣ ਵਾਲਾ ਸੀ। ਉਹ ਦਿੱਲੀ ਲਈ ਇੰਡੀਗੋ ਫਲਾਈਟ ਵਿਚ ਸਵਾਰ ਹੋਣ ਵਾਲਾ ਸੀ, ਜਿੱਥੋਂ ਉਸ ਨੇ ਬੈਂਕਾਕ ਜਾਣਾ ਸੀ। ਉਸ ਦੀ ਤਲਾਸ਼ੀ ਲੈਣ 'ਤੇ 31,500 ਅਮਰੀਕੀ ਡਾਲਰ (ਭਾਰਤੀ ਕਰੰਸੀ ’ਚ ਲਗਪਗ 30,01,320) ਤੇ 3,400 ਥਾਈ ਬਾਠ (ਭਾਰਤੀ ਕਰੰਸੀ ’ਚ ਲਗਪਗ 9,724) ਬਰਾਮਦ ਹੋਏ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਨੇ ਸੁਰੱਖਿਆ ਖੇਤਰ ਦੀ ਤਲਾਸ਼ੀ ਲੈਣ ਤੋਂ ਬਾਅਦ ਇਹ ਕਰੰਸੀ ਬਰਾਮਦ ਕੀਤੀ। ਯਾਤਰੀ ਨੇ ਦਿੱਲੀ ਤੋਂ ਬੈਂਕਾਕ ਦੀ ਯਾਤਰਾ ਕਰਨੀ ਸੀ। ਉਸ ਨੇ ਇਹ ਕਰੰਸੀ ਆਪਣੇ ਅੰਡਰਗਾਰਮੈਂਟ ’ਚ ਲੁਕਾਈ ਸੀ। ਸੀਆਈਐੱਸਐੱਫ ਨੇ ਮੁਲਜ਼ਮ ਨੂੰ ਡੀਆਰਆਈ ਤੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।