- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਵੀਰਵਾਰ ਨੂੰ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ। ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਸਮਾਂ ਬਹੁਤ ਹੈ, ਉਨ੍ਹਾਂ ਨੂੰ ਇੰਨੇ ਸਮੇਂ ’ਚ ਖੇਡਣ ਦਾ ਮਜ਼ਾ ਆਉਂਦਾ ਹੈ, ਭਾਵੇਂ ਹਾਕੀ ਦਾ ਮੈਦਾਨ ਹੋਵੇ ਜਾਂ ਰਾਜਨੀਤੀ ਦਾ ਮੈਦਾਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਵੀਰਵਾਰ ਨੂੰ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ। ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਸਮਾਂ ਬਹੁਤ ਹੈ, ਉਨ੍ਹਾਂ ਨੂੰ ਇੰਨੇ ਸਮੇਂ ’ਚ ਖੇਡਣ ਦਾ ਮਜ਼ਾ ਆਉਂਦਾ ਹੈ, ਭਾਵੇਂ ਹਾਕੀ ਦਾ ਮੈਦਾਨ ਹੋਵੇ ਜਾਂ ਰਾਜਨੀਤੀ ਦਾ ਮੈਦਾਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਕੰਧ ’ਚੋਂ ਦੋ ਇੱਟਾਂ ਕੱਢ ਦਿਓ ਤਾਂ ਸਾਰੀ ਖਿਲਰ ਜਾਂਦੀ ਹੈ, ਉਵੇਂ ਹੀ ਆਮ ਆਦਮੀ ਪਾਰਟੀ ਦਾ ਹਾਲ ਹੋਵੇਗਾ। ਪ੍ਰਗਟ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਇੱਕਜੁੱਟ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਬਾਹਰ ਨਿਕਲੇ ਪ੍ਰਗਟ ਸਿੰਘ ਨੇ ਕਿਹਾ ਕਿ ਸਾਰਿਆਂ ਨੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਪ੍ਰਦੇਸ਼ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਤਾਕਤ ਦੀ ਕਾਮਨਾ ਕੀਤੀ ਹੈ ਕਿ ਆਉਣ ਵਾਲਾ ਸਮਾਂ ਦੇਸ਼ ਲਈ ਚੰਗਾ ਸਮਾਂ ਹੋਵੇ। ਜੋ ਚੁਣੌਤੀਆਂ ਹਨ ਭਾਵੇਂ ਡਰੱਗਜ਼, ਭ੍ਰਿਸ਼ਟਾਚਾਰ ਸਾਰਿਆਂ ਦਾ ਨਿਵਾਰਨ ਕਰੀਏ। ਪ੍ਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਚਿਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਸਾਥ ਦਿੰਦਿਆਂ ਮੌਕਾ ਦੇਣਗੇ, ਕਾਂਗਰਸ ਵਰਕਰ ਇੱਕਜੁੱਟ ਹੋ ਕੇ ਹਰ ਚੁਣੌਤੀ ਦਾ ਸਾਹਮਣਾ ਕਰਨਗੇ। ਉੱਥੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਨਾਲ ਚੱਲਣ ਦੇ ਸਵਾਲ 'ਤੇ ਸਚਿਨ ਪਾਇਲਟ ਨੇ ਕੋਈ ਜਵਾਬ ਨਹੀਂ ਦਿੱਤਾ।
ਉਨ੍ਹਾਂ ਗੱਲ ਬਦਲਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਕਾਂਗਰਸ ਸਰਕਾਰ ਬਣੇਗੀ। ਦੋਵੇਂ ਕਾਂਗਰਸ ਆਗੂ ਵੀਰਵਾਰ ਸਵੇਰੇ ਕਰੀਬ 8.30 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸਨ। ਏਅਰਪੋਰਟ ਦੇ ਬਾਹਰ ਕਾਂਗਰਸੀਆਂ ਨੇ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਾਂਗਰਸ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਸੇਂਟ ਪਾਲ ਚਰਚ ਤੇ ਭਗਵਾਨ ਵਾਲਮੀਕਿ ਤੀਰਥ ਜਾ ਕੇ ਮੱਥਾ ਟੇਕਿਆ।
ਵੋਟ ਚੋਰੀ ਖਿਲਾਫ ਪ੍ਰੋਟੈਸਟ ਲਈ ਦਿੱਲੀ ’ਚ ਰੁਕੇ ਸੰਸਦ ਮੈਂਬਰ : ਬਾਜਵਾ
ਪ੍ਰਦੇਸ਼ ਇੰਚਾਰਜ ਸਚਿਨ ਪਾਇਲਟ ਤੇ ਪ੍ਰਦੇਸ਼ ਪ੍ਰਧਾਨ ਪ੍ਰਗਟ ਸਿੰਘ ਦੇ ਅੰਮ੍ਰਿਤਸਰ ਪੁੱਜਣ ਮੌਕੇ ਕੋਈ ਵੀ ਸੰਸਦ ਮੈਂਬਰ ਨਜ਼ਰ ਨਹੀਂ ਆਇਆ, ਜਿਸ ’ਚ ਖਾਸ ਕਰ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਨਾ ਹੋਣ ਨੂੰ ਲੈ ਕੇ ਚਰਚਾ ਸੀ। ਉੱਥੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਦਿੱਲੀ ’ਚ ਵੋਟ ਚੋਰੀ ਖਿਲਾਫ ਵੱਡਾ ਸੰਘਰਸ਼ ਕਰ ਰਹੀ ਹੈ। ਸਾਰੇ ਸੰਸਦ ਮੈਂਬਰਾਂ ਨੂੰ ਦਿੱਲੀ ’ਚ ਰੁਕਣ ਲਈ ਕਿਹਾ ਗਿਆ ਹੈ।
ਰਾਹੁਲ ਗਾਂਧੀ, ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ ਦੀ ਅਗਵਾਈ ’ਚ ਤਿੰਨ ਦਿਨ ਤੋਂ ਸੰਘਰਸ਼ ਦੀ ਅਗਵਾਈ ਕਰ ਰਹੇ ਹਨ। ਦੇਸ਼ ’ਚ 13 ਕਰੋੜ ਵੋਟਾਂ ਕੱਟ ਦਿੱਤੀਆਂ ਗਈਆਂ ਹਨ, ਅਫਸੋਸ ਦੀ ਗੱਲ ਹੈ ਕਿ ਵੋਟਰ ਦਾ ਅਧਿਕਾਰ ਹੀ ਖੋਹ ਲਿਆ ਜਾਵੇ ਤਾਂ ਇਸ ਤੋਂ ਵੱਡੀ ਚੋਰੀ ਕੀ ਹੋ ਸਕਦੀ ਹੈ? ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲ ਸਾਰਾ ਦੇਸ਼ ਦੇਖ ਰਿਹਾ ਹੈ ਕਿ ਇਨਸਾਫ ਮਿਲੇਗਾ ਜਾਂ ਨਹੀਂ।
ਅੱਗੇ 5 ਸੂਬਿਆਂ ਯੂਪੀ, ਪੰਜਾਬ, ਉਤਰਾਖੰਡ, ਮੇਘਾਲਿਆ ਤੇ ਗੋਆ ’ਚ ਚੋਣਾਂ ਹੋਣੀਆਂ ਹਨ। ਚੰਡੀਗੜ੍ਹ ’ਚ 30 ਫੀਸਦ ਵੋਟਾਂ ਕੱਟ ਗਈਆਂ ਹਨ। ਕਈ ਸੂਬਿਆਂ ’ਚ 22 ਤੋਂ 25 ਫੀਸਦ ਵੋਟਾਂ ਕੱਟੀਆਂ ਹਨ। ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ, ਪਾਰਟੀ ਆਗੂ ਇੱਕਜੁੱਟ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਬਿੰਦਰ ਸਿੰਘ ਡੈਨੀ, ਸਾਬਕਾ ਸੰਸਦ ਜਸਬੀਰ ਸਿੰਘ ਡਿੰਪਾ, ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਬਲਜੀਤ ਕੌਰ, ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਹਰਮਿੰਦਰ ਸਿੰਘ ਗਿੱਲ, ਜੁਗਲ ਕਿਸ਼ੋਰ ਸ਼ਰਮਾ ਤੇ ਹੋਰ ਮੌਜੂਦ ਸਨ।