- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਮੋਹਕਮਪੁਰਾ ਦੇ ਅਧੀਨ ਪੈਂਦੇ ਘਨਈਆ ਹਸਪਤਾਲ ਕੋਲ ਕੁਝ ਲੋਕਾਂ ਨੇ ਸਾਢੇ ਤਿੰਨ ਹਜ਼ਾਰ ਰੁਪਏ ਨੂੰ ਲੈ ਕੇ ਹੋਏ ਵਿਵਾਦ ਵਿਚ ਗਗਨਦੀਪ ਸਿੰਘ (22) ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਸੋਮਵਾਰ ਦੇਰ ਰਾਤ ਵਾਪਰੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਮੋਹਕਮਪੁਰਾ ਦੇ ਅਧੀਨ ਪੈਂਦੇ ਘਨਈਆ ਹਸਪਤਾਲ ਕੋਲ ਕੁਝ ਲੋਕਾਂ ਨੇ ਸਾਢੇ ਤਿੰਨ ਹਜ਼ਾਰ ਰੁਪਏ ਨੂੰ ਲੈ ਕੇ ਹੋਏ ਵਿਵਾਦ ਵਿਚ ਗਗਨਦੀਪ ਸਿੰਘ (22) ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਸੋਮਵਾਰ ਦੇਰ ਰਾਤ ਵਾਪਰੀ। ਪੁਲਿਸ ਨੇ ਜਾਂਚ ਤੋਂ ਬਾਅਦ ਚਾਰ ਮੁਲਜਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪਤਾ ਚੱਲਿਆ ਹੈ ਕਿ ਨਾਮਜ਼ਦ ਮੁਲਜਮਾਂ ਵਿਚੋਂ ਇੱਕ ਸੰਦੀਪ ਸਿੰਘ ਦਾ ਪਿਤਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਏਐੱਸਆਈ ਵਜੋਂ ਤਾਇਨਾਤ ਹੈ। ਪੁਲਿਸ ਸੰਦੀਪ ਸਿੰਘ ਦਾ ਪੁਰਾਣਾ ਰਿਕਾਰਡ ਵੀ ਖੰਗਾਲਣ ਵਿਚ ਲੱਗੀ ਹੈ।
ਪਰਿਵਾਰ ਦਾ ਦੋਸ਼ ਹੈ ਕਿ ਪਹਿਲੇ ਪੜਾਅ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਏਐੱਸਆਈ ਦੇ ਬੇਟੇ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਤਾਂ ਮੁਲਜਮ ਦਾ ਨਾਂ ਐੱਫਆਈਆਰ ਵਿਚ ਦਰਜ ਕੀਤਾ ਗਿਆ। ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੋਮਵਾਰ ਰਾਤ ਸੰਦੀਪ ਸਿੰਘ ਅਤੇ ਉਸ ਦੇ ਦੋਸਤ ਦੀਪਕ ਸਿੰਘ ਉਰਫ਼ ਦੀਪੂ ਨੇ ਕਿਸੇ ਜਾਣਕਾਰ ਵਿਅਕਤੀ ਤੋਂ ਸਾਢੇ ਤਿੰਨ ਹਜ਼ਾਰ ਰੁਪਏ ਖੋਹ ਲਏ ਸਨ। ਪੀੜਤ ਨੇ ਗਗਨਦੀਪ ਸਿੰਘ ਨੂੰ ਜਾ ਕੇ ਸਾਰੀ ਗੱਲ ਦੱਸੀ।
ਪਰਿਵਾਰ ਨੇ ਦੱਸਿਆ ਕਿ ਗਗਨਦੀਪ ਸਿੰਘ ਸੰਦੀਪ ਅਤੇ ਦੀਪੂ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਸ ਨੇ ਕਿਹਾ ਕਿ ਉਹ ਖੋਹੇ ਹੋਏ ਪੈਸੇ ਵਾਪਸ ਦਿਵਾ ਦੇਵੇਗਾ। ਪੈਸਿਆਂ ਦੀ ਭਰਪਾਈ ਲਈ ਗਗਨਦੀਪ ਸਿੰਘ ਵੀ ਪੀੜਤ ਨੂੰ ਨਾਲ ਲੈ ਕੇ ਚਲਾ ਗਿਆ। ਘਨਈਆ ਹਸਪਤਾਲ ਕੋਲ ਸੰਦੀਪ ਆਪਣੇ ਤਿੰਨ ਸਾਥੀਆਂ ਸਣੇ ਗਗਨਦੀਪ ਨੂੰ ਮਿਿਲਆ।
ਪੈਸੇ ਵਾਪਸ ਕਰਨ ਦੀ ਗੱਲ ਸੁਣ ਕੇ ਸੰਦੀਪ ਅੱਗ-ਬਬੂਲਾ ਹੋ ਗਿਆ ਅਤੇ ਹੱਥੋਪਾਈ ਕਰਨ ਲੱਗਾ। ਇਸ ਦੌਰਾਨ ਮੁਲਜਮਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਗਗਨਦੀਪ ਸਿੰਘ ਦੀ ਪੱਟ ਵਿਚ ਲੱਗੀ ਅਤੇ ਉਹ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਸਾਰੇ ਮੁਲਜਮ ਫਰਾਰ ਹੋ ਗਏ।