- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ-ਪਾਕਿਸਤਾਨ ਸੀਮਾ ਨਾਲ ਸਟੇ ਭਿੰਡੀਸੈਦਾਂ ਇਲਾਕੇ ਵਿਚ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਪੰਜ ਕਿਲੋ ਤੋਂ ਵੱਧ ਅਫੀਮ, ਇਕ ਡਰੋਨ ਅਤੇ ਨੌਂ ਕਾਰਤੂਸ ਬਰਾਮਦ ਕੀਤੇ ਹਨ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਖੇਪ ਪਾਕਿਸਤਾਨੀ ਤਸਕਰਾਂ ਨੇ ਕਿਸ ਤਸਕਰ ਲਈ ਭਾਰਤੀ ਹੱਦ ਵਿਚ ਸੁੱਟੀ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸੀਮਾ ਨਾਲ ਸਟੇ ਭਿੰਡੀਸੈਦਾਂ ਇਲਾਕੇ ਵਿਚ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਪੰਜ ਕਿਲੋ ਤੋਂ ਵੱਧ ਅਫੀਮ, ਇਕ ਡਰੋਨ ਅਤੇ ਨੌਂ ਕਾਰਤੂਸ ਬਰਾਮਦ ਕੀਤੇ ਹਨ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਖੇਪ ਪਾਕਿਸਤਾਨੀ ਤਸਕਰਾਂ ਨੇ ਕਿਸ ਤਸਕਰ ਲਈ ਭਾਰਤੀ ਹੱਦ ਵਿਚ ਸੁੱਟੀ ਸੀ। ਫਿਲਹਾਲ ਪੁਲਿਸ ਨੇ ਵੱਖ-ਵੱਖ ਮਾਮਲੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਦਰਜ ਕਰ ਲਏ ਹਨ। ਪਹਿਲੇ ਮਾਮਲੇ ਵਿਚ ਸਬ ਇੰਸਪੈਕਟਰ ਦਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੀਓਪੀ ਫਤਿਹਪੁਰ ਦੇ ਨੇੜੇ ਡਰੋਨ ਰਾਹੀਂ ਖੇਪ ਸੁੱਟੀ ਗਈ ਹੈ।
ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਖੇਪ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਤਾਂ ਉਸ ਵਿੱਚ ਪੰਜ ਕਿਲੋ ਅਤੇ 152 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਦੂਜੇ ਮਾਮਲੇ ਵਿਚ ਥਾਣਾ ਭਿੰਡੀਸੈਦਾਂ ਦੇ ਏਐੱਸਆਈ ਬਲਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੀਓਪੀ ਸ਼ੇਰਪੁਰ ਇਲਾਕੇ ਦੇ ਨੇੜੇ ਐਂਟੀ ਡਰੋਨ ਸਿਸਟਮ ਸਰਗਰਮ ਹੋਣ ਕਾਰਨ ਪਾਕਿਸਤਾਨੀ ਡਰੋਨ ਖੇਤਾਂ ਦੇ ਨੇੜੇ ਡਿੱਗਾ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ਵਿਚ ਲੈ ਲਿਆ। ਡਰੋਨ ਦੇ ਨਾਲ ਨੌਂ ਕਾਰਤੂਸ ਵੀ ਬੰਨ੍ਹੇ ਹੋਏ ਸਨ।