- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਬਣੇ ਥਾਣਾ ਲੋਪੋਕੇ ਦੇ ਅਧੀਨ ਪੈਂਦੀ ਬਾਰਡਰ ਆਬਜ਼ਰਵਿੰਗ ਪੋਸਟ (ਬੀਓਪੀ) ਪੁਲ ਮੋਰਾਂ ਕੋਲ ਪੰਜ ਕਿਲੋ ਅਤੇ 620 ਗ੍ਰਾਮ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਬਣੇ ਥਾਣਾ ਲੋਪੋਕੇ ਦੇ ਅਧੀਨ ਪੈਂਦੀ ਬਾਰਡਰ ਆਬਜ਼ਰਵਿੰਗ ਪੋਸਟ (ਬੀਓਪੀ) ਪੁਲ ਮੋਰਾਂ ਕੋਲ ਪੰਜ ਕਿਲੋ ਅਤੇ 620 ਗ੍ਰਾਮ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਹਨ। ਇਹ ਖੇਪ ਦਸ ਪੈਕਟਾਂ ਵਿਚ ਸੀ ਅਤੇ ਤੋਲ ਕਰਨ ’ਤੇ ਹੈਰੋਇਨ ਦਾ ਭਾਰ ਪੰਜ ਕਿਲੋ ਅਤੇ 32 ਗ੍ਰਾਮ ਪਾਇਆ ਗਿਆ।
ਥਾਣਾ ਲੋਪੋਕੇ ਦੀ ਪੁਲਿਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬੀਐਸਐਫ਼ ਦੀ ਸੌ ਕੰਪਨੀ ਦੇ ਕਮਾਂਡੈਂਟ ਕਾਪਸੇ ਸੁਨੀਲ ਨੇ ਥਾਣਾ ਲੋਪੋਕੇ ਦੀ ਪੁਲਿਸ ਨੂੰ ਦੱਸਿਆ ਕਿ ਬੀਐਸਐਫ਼ ਦੇ ਜਵਾਨ ਸ਼ੁੱਕਰਵਾਰ ਦੀ ਰਾਤ ਬੀਓਪੀ ਪੁਲ ਮੋਰਾਂ ਕੋਲ ਪੈਟਰੋਲੰਿਗ ਕਰ ਰਹੇ ਸਨ।
ਇਸ ਦੌਰਾਨ ਜਵਾਨਾਂ ਨੇ ਖੇਤਾਂ ਦੀ ਵੱਟ ਕੋਲ ਸ਼ੱਕੀ ਲਿਫ਼ਾਫ਼ਾ ਪਿਆ ਦੇਖਿਆ। ਜਵਾਨਾਂ ਨੇ ਲਿਫ਼ਾਫ਼ੇ ਨੂੰ ਕਬਜ਼ੇ ਵਿਚ ਲੈ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਪੰਜ ਕਿਲੋ ਅਤੇ 32 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਹੋਰ ਮਾਮਲੇ ਵਿਚ ਥਾਣਾ ਚਾਟੀਵਿੰਡ ਦੀ ਪੁਲਿਸ ਨੇ 25 ਗ੍ਰਾਮ ਹੈਰੋਇਨ ਲੈ ਕੇ ਜਾ ਰਹੇ ਛੱਬਾ ਪਿੰਡ ਦੇ ਲਹਦੀ ਪੱਤੀ ਨਿਵਾਸੀ ਅਰਸ਼ਦੀਪ ਸਿੰਘ ਉਰਫ਼ ਪ੍ਰਗਟ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਇਹ ਖੇਪ ਨੂੰ ਟਿਕਾਣੇ ਲਗਾਉਣ ਜਾ ਰਿਹਾ ਸੀ। ਪੁੱਛਗਿੱਛ ਵਿਚ ਮੁਲਜਮ ਨੇ ਸਵੀਕਾਰ ਕੀਤਾ ਹੈ ਕਿ ਉਹ ਹੈਰੋਇਨ ਦੀ ਸਪਲਾਈ ਗੋਬਿੰਦਾ, ਬਾਜਾ ਅਤੇ ਸੰਨੀ ਆਪਣੇ ਸਾਥੀਆਂ ਨਾਲ ਮਿਲ ਕੇ ਕਰ ਰਿਹਾ ਹੈ। ਉਕਤ ਮੁਲਜਮ ਮੰਡਿਆਲਾ ਪਿੰਡ ਦੇ ਰਹਿਣ ਵਾਲੇ ਹਨ। ਪੁਲਿਸ ਨੇ ਚਾਰਾਂ ਨੂੰ ਨਾਮਜ਼ਦ ਕਰ ਲਿਆ ਹੈ। ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀ ਧਰਪਕੜ ਜਾਰੀ ਹੈ।