- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਰਾਮਵੀਰ ਸਿੰਘ ਬਿਧੂੜੀ, ਸੰਸਦ ਮੈਂਬਰ, ਦੱਖਣੀ ਦਿੱਲੀ ਨੇ ਪੱਤਰ ਲਿਖ ਕੇ ਖਿਮਾ ਜਾਂਚਣਾ ਮੰਗੀ ਹੈ ।

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਰਾਮਵੀਰ ਸਿੰਘ ਬਿਧੂੜੀ, ਸੰਸਦ ਮੈਂਬਰ, ਦੱਖਣੀ ਦਿੱਲੀ ਨੇ ਪੱਤਰ ਲਿਖ ਕੇ ਖਿਮਾ ਜਾਂਚਣਾ ਮੰਗੀ ਹੈ । ਰਾਮਵੀਰ ਸਿੰਘ ਬਿਧੂੜੀ ਨੇ ਲਿਖਿਆ ਕਿ ਉਹ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕੁਝ ਸਾਥੀ ਸੰਸਦ ਮੈਂਬਰਾਂ ਦੇ ਕਹਿਣ 'ਤੇ ਉਸ ਦੇ ਘਰ ਗਿਆ ਸੀ। ਮੈਂ ਇਸ ਗਲਤੀ ਲਈ ਮਾਫ਼ੀ ਮੰਗਦਾ ਹਾਂ।
ਜਦ ਕਿ ਮੈਂ ਹਮੇਸ਼ਾ ਉਸ ਨੂੰ 1984 ਦੇ ਦੰਗਿਆਂ ਦਾ ਦੋਸ਼ੀ ਮੰਨਦਾ ਸੀ ਅਤੇ ਆਖੀਰ ਉਸ ਨੂੰ ਸਜ਼ਾ ਵੀ ਦਿੱਤੀ ਗਈ।
ਮੈਂ ਬੇਨਤੀ ਕਰਦਾ ਹਾਂ ਕਿ ਆਪਣੇ 56 ਸਾਲਾਂ ਦੇ ਕਾਰਜਕਾਲ ਦੌਰਾਨ ਮੈਂ ਆਪਣੇ ਇਲਾਕੇ ਦੇ ਹਰ ਗੁਰਦੁਆਰੇ ਨਾਲ ਜੁੜਿਆ ਰਿਹਾ ਅਤੇ ਹਰ ਤਰ੍ਹਾਂ ਦੀ ਸੇਵਾ ਪ੍ਰਦਾਨ ਕੀਤੀ ਹੈ । ਮੈਂ ਸਿੱਖ ਭਾਈਚਾਰੇ ਦਾ ਸਤਿਕਾਰ ਕਰਦਾ ਹਾਂ।
ਮੈਂ ਹੋਈ ਭੁੱਲ ਲਈ ਮਾਫ਼ੀ ਮੰਗਦਾ ਹਾਂ। ਮੈਂ ਇਹ ਪੱਤਰ ਇਸ ਉਮੀਦ ਨਾਲ ਲਿਖ ਰਿਹਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿ ਸਰਵਉੱਚ ਸਿੱਖ ਸੰਸਥਾ ਹੈ, ਮੇਰੀ ਬੇਨਤੀ ਨੂੰ ਸਵੀਕਾਰ ਕਰੇਗਾ ਅਤੇ ਮੈਨੂੰ ਇਸ ਗਲਤੀ ਲਈ ਮਾਫ਼ ਕਰੇਗਾ।